Professional Documents
Culture Documents
Sikh Wisdom - Ardaas
Sikh Wisdom - Ardaas
ਅਰਦਾਸ ਦਾ ਮੂਲ ਅਰਜ਼-ਦਾਸ਼ਤ ਹੈ, ਜੋ ਕਿ ਫ਼ਾਰਸੀ ਭਾਸ਼ਾ ਦਾ ਲਫ਼ਜ਼ ਹੈ। ਇਸ ਦੇ ਲਈ ਬੇਨਤੀ, ਅਰਜ਼ੋਈ, ਬਿਨੈ,
ਪ੍ਰਾਰਥਨਾ, ਅਰਜ਼ ਆਦਿ ਸ਼ਬਦ ਵੀ ਵਰਤੇ ਜਾਂਦੇ ਹਨ। ਪਾਵਣ ਗੁਰਬਾਣੀ ਵਿੱ ਚ ਪ੍ਰਾਰਥਣਾ ਲਈ ਬੇਸ਼ੱਕ ਹੋਰ ਸ਼ਬਦ ਵੀ
ਵਰਤੇ ਗਏ ਹਨ, ਪਰ ਅਰਦਾਸ ਸ਼ਬਦ ਜ਼ਿਆਦਾਤਰ ਵਰਤਿਆ ਗਿਆ ਹੈ। ਕਿਸੇ ਵੀ ਸੰ ਕਟ, ਸੁੱ ਖ-ਦੁੱ ਖ, ਖ਼ੁਸ਼ੀ ਜਾਂ ਗ਼ਮੀ
ਵੇਲੇ ਸਿੱ ਖ ਨੂੰ ਹਦਾਇਤ ਹੈ ਕਿ ਉਹ ਪ੍ਰਭੂ ਪ੍ਰਮਾਤਮਾ ਅੱ ਗੇ ਅਰਦਾਸ ਬੇਨਤੀ ਕਰ ਕੇ ਹੀ ਅਗਲੇ ਰੀ ਕਾਰਾਵਾਈ ਕਰੇ। ਮਹਾਨ
ਵਿਦਵਾਨ ਭਾਈ ਕਾਹਨ ਸਿੰ ਘ ਜੀ ਨਾਭਾ ਅਨੁਸਾਰ ਸਹੀ ਮਨੋਰਥਾਂ ਦੀ ਸਫਲਤਾ, ਭੁੱ ਲ, ਅਪਰਾਧਾਂ ਦੀ ਮੁਆਫੀ, ਕਰਣੀ ਦਾ
ਅਭਿਮਾਨ ਤਿਆਗ ਕੇ ਬਖਸ਼ਿਸ਼ ਦੀ ਮੰ ਗ ਅਤੇ ਕਰਤਾਰ ਦੀ ਰਜ਼ਾ ਅੰ ਦਰ ਰਹਿ ਕੇ ਆਤਮ ਸਮਰਪਣ ਲਈ ਸਤਿਗੁਰਾਂ ਨੇ
ਅਰਦਾਸ ਵਿਧਾਨ ਕੀਤੀ ਹੈ ਜਿਸ ਦਾ ਮੂਲ ਅਰਗ਼ਦਾਸਤ ਅਤਵਾ ਆਰਦ-ਆਸ਼ਾ ਹੈ। ਗੁਰਮਤਿ ਮਾਰਤੰ ਡ ਦੇ ਸਫਾ ੩੬ ਤੇ
ਲਿਖਿਆ ਹੈ “ਪਰ ਧਨ ਪਰ ਇਸਤ੍ਰੀ ਦੀ ਪ੍ਰਾਪਤੀ, ਚੋਰੀ, ਜੂਏ ਵਿੱ ਚ ਸਫਲਤਾ, ਝੂਠੇ ਮੁਕੱਦਮੇ ਵਿੱ ਚ ਕਾਮਯਾਬੀ, ਕਿਸੇ ਨੂੰ
ਨੁਕਸਾਨ ਪਹੁੰ ਚਾਉਣ ਦਾ ਮਨੋਰਥ ਇਤਯਾਦਿਕ ਮੰ ਦ ਮਨੋਰਥਾਂ ਦੀ ਸਫਲਤਾ ਲਈ ਅਰਦਾਸ ਕਰਨ ਕਰਵਾਉਣ ਵਾਲੇ ਸਿੱ ਖੀ
ਸਮਰੱ ਥਾ ਅਨੁਸਾਰ ਆਪਣਾ ਕਾਰਜ ਕਰਦਾ ਹੈ, ਪਰ ਵੱ ਡੀ ਸਫ਼ਲਤਾ ਹੱ ਥ ਨਹੀਂ ਆਉਂਦੀ ਤਾਂ ਉਸਨੂੰ ਲੋ ੜ ਹੁੰ ਦੀ ਹੈ ਆਪਣੇ
ਤੋਂ ਵੱ ਡੇ ਅਤੇ ਕਿਸੇ ਵਧੇਰੇ ਤਾਕਤਵਾਰ ਸ਼ਕਤੀ ਦੀ, ਜੋ ਉਸਦਾ ਕਾਰਜ ਸੰ ਪੰ ਨ ਕਰ ਸਕੇ। ਉਸ ਸਮੇਂ ਉਹ ਮਨੁੱਖ ਉਸ
ਸ਼ਕਤੀਸ਼ਾਲੀ ਅੱ ਗੇ ਅਰਦਾਸ ਕਰਦਾ ਹੈ, ਕਿਉਂਕਿ ਇੱ ਹ ਗੱ ਲ ਪੱ ਕੀ ਹੈ ਕਿ ਮਨੁੱਖ ਸੁਭਾਵਕ ਤੌਰ ਤੇ ਕਮਜ਼ੋਰ ਹੁੰ ਦਾ ਹੈ।
ਸੰ ਸਾਰ ਵਿਚਲੇ ਬੇਅੰਤ ਤਰ੍ਹਾਂ ਦੇ ਬਦਲਾਵਾਂ ਅਤੇ ਘਟਨਾਵਾਂ ਦਾ ਤੂਫਾਨ ਚਲਦਾ ਹੈ, ਜਿਸ ਕਰਕੇ ਮਨੁੱਖੀ ਮਨ ਦ੍ਰਿੜ ਰੱ ਖਣਾ
ਮੁਸ਼ਕਿਲ ਹੋ ਜਾਂਦਾ ਹੈ ਅਤੇ ਕਈ ਵਾਰ ਮਨ ਉਚਾਟ ਹੋ ਕੇ ਡੋਲਦਾ ਹੈ ਅਤੇ ਉਸਨੂੰ ਕਿਸੇ ਅਗੰ ਮੀ, ਸ਼ਕਤੀਸ਼ਾਲੀ, ਤਾਕਤਵਾਰ
ਸ਼ਕਤੀ ਦੀ ਟੇਕ ਦੀ ਲੋ ੜ ਹੁੰ ਦੀ ਹੈ। ਜੋ ਮਨੁੱਖ ਜਾਂ ਉਸ ਦੁਆਰਾ ਬਣਾਈ ਗਈ ਮਸ਼ੀਨਰੀ ਦੀ ਤਾਕਤ ਸਮਰੱ ਥਾ ਤੋਂ ਵਧੇਰੇ
ਸ਼ਕਤੀਸ਼ਾਲੀ ਅਤੇ ਮਨੁੱਖ ਨਾਲੋਂ ਵਧੇਰੇ ਸਾਧਨਾਂ ਦਾ ਮਾਲਕ ਹੋਵੇ ਅਤੇ ਉਹ ਸ਼ਕਤੀ ਅਕਾਲ ਪੁਰਖ ਪ੍ਰਭੂ-ਪ੍ਰਮਾਤਮਾ ਆਪ ਹੈ,
ਜੋ ਸਭ ਕੁੱ ਝ ਕਰਨ ਦੇ ਸਮਰੱ ਥ ਹੈ। ਫਿਰ ਉਸ ਅੱ ਗੇ ਅਰਦਾਸ ਬੇਨਤੀ ਕਰਨ ਨਾਲ ਸਾਡੇ ਮਨ ਨੂੰ ਇੱ ਕ ਸ਼ਾਂਤੀ ਮਿਲਦੀ ਹੈ,
ਆਸ ਬੱ ਝਦੀ ਹੈ ਅਤੇ ਉਮੀਦ ਜਾਗਦੀ ਹੈ। ਮਨੁੱਖ ਨੂੰ ਇੱ ਕ ਭਰੋਸਾ ਹੁੰ ਦਾ ਹੈ ਕਿ ਉਹ ਇੱ ਕ ਵੱ ਡੀ ਸ਼ਕਤੀ ਨਾਲ ਜੁੜਿਆ ਹੈ।
ਜਿਸ ਨਾਲ ਸਾਡੇ ਅੰ ਦਰ ਵਿਸ਼ਵਾਸ਼ ਬੱ ਝਦਾ ਹੈ, ਅਤੇ ਜਿਸਨੂੰ ਪ੍ਰਗਟ ਕਰਨ ਲਈ ਜੋ ਸ਼ਬਦ ਅਸੀਂ ਵਰਤਦੇ ਹਾਂ ਉਸਨੂੰ
ਅਰਦਾਸ ਨਾਲ ਸਾਨੂੰ ਪ੍ਰਭੂ ਪ੍ਰਮਾਤਮਾ ਨਾਲ ਸਾਂਝ ਹੋਈ ਪ੍ਰਤੀਤ ਹੁੰ ਦੀ ਹੈ, ਕਿਉਂਕਿ ਸਿੱ ਖ ਧਰਮ ਵਿੱ ਚ ਪ੍ਰਮਾਤਮਾ ਨਾਲ ਸਾਂਝ
ਪਾਉਣ, ਵਾਹਿਗੁਰੂ ਨਾਲ ਨੇੜਤਾ ਕਾਇਮ ਕਰਨਾ ਅਤੇ ਇੱ ਕ ਮਿੱ ਕ ਹੋ ਜਾਣਾ ਹੀ ਮਨੁੱਖਾ ਜਿੰ ਦਗੀ ਦਾ ਪ੍ਰਯੋਜਨ ਹੈ ਅਤੇ ਉਸ
ਸੱ ਚੇ ਵਾਹਿਗੁਰੂ ਅੱ ਗੇ ਅਰਦਾਸ ਕਿਸੇ ਦੇ ਬੁਰੇ ਲਈ ਨਹੀਂ ਬਲਕਿ ਸਰਬੱ ਤ ਦੇ ਭਲੇ ਲਈ ਕੀਤੀ ਜਾਂਦੀ ਹੈ।
ਅਰਦਾਸ ਕਿਵੇਂ ਕੀਤੀ ਜਾਵੇ? — ਗੁਰਬਾਣੀ ਵਿੱ ਚ ਅਰਦਾਸ ਕਰਨ ਦੇ ਨਿਯਮ ਸਪੱ ਸ਼ਟ ਹਨ ਕਿ ਕੇਵਲ ਪ੍ਰਭੂ ਪ੍ਰਮਾਤਮਾ ਦੇ
ਅੱ ਗੇ ਹੀ ਅਰਦਾਸ ਕਰੋ। ਅਰਦਾਸ ਕਿਸੇ ਕਲਪਿਤ ਦੇਵੀ ਦੇਵਤੇ, ਮੰ ਦਿਰਾਂ ਅਤੇ ਵਸਤਾਂ ਅੱ ਗੇ ਨਹੀਂ ਕਰਨੀ ਚਾਹੀਦੀ।
(ਗੁਰਮਤਿ ਮਾਰਤੰ ਡ ਪੰ ਨਾ ੩੭)। ਅਰਦਾਸ ਹੱ ਥ ਜੋੜ ਕੇ, ਖੜ੍ਹੇ ਹੋ ਕੇ, ਉਸ ਅਕਾਲ ਪੁਰਖ ਨੂੰ ਹਾਜ਼ਿਰ-ਨਾਜ਼ਰ ਜਾਣਦਿਆਂ
ਅਰਦਾਸ ਕਰਨ ਵੇਲੇ ਨਿਮਰਤਾ ਜ਼ਰੂਰੀ ਹੈ। ਪਤਾ ਹੋਣਾ ਚਾਹੀਦਾ ਹੈ ਕਿ ਜਿਸ ਅੱ ਗੇ ਅਰਦਾਸ ਕੀਤੀ ਜਾ ਰਹੀ ਹੈ ਉਹ ਪ੍ਰਭੂ
ਕਿੰ ਨਾ ਬੇਅੰਤ, ਸ਼ਕਤੀਮਾਨ, ਬਖਸਿੰ ਦ ਹੈ। ਇਸ ਤਰ੍ਹਾਂ ਦੇ ਨਿਮਰ ਭਾਵ ਵਿੱ ਚ ਕੀਤੀ ਅਰਦਾਸ ਪ੍ਰਵਾਨ ਹੁੰ ਦੀ ਹੈ। ਅਰਦਾਸ
ਕਰਨ ਵੇਲੇ ਆਪਾ ਭਾਵ ਤਿਆਗ ਕੇ ਉਸ ਉਪਰ ਪੂਰਨ ਨਿਸਚੈ ਦੀ ਲੋ ੜ ਪੈਂਦੀ ਹੈ। ਜਿੱ ਥੇ ਅਰਦਾਸ ਕੀਤੀ ਜਾ ਰਹੀ ਉਸ
ਉਪਰ ਪੂਰਾ ਭਰੋਸਾ ਹੋਣਾ ਵੀ ਜ਼ਰੂਰੀ ਹੈ। ਮਨ ਦੀ ਅਵਸਥਾ ਐਸੀ ਹੋਣੀ ਚਾਹੀਦੀ ਹੈ ਕਿ:
ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਸੁਖੁ ਸੁਖੁ ਤੁਝ ਹੀ ਪਾਸਿ॥ (ਮ:੪,ਅੰ ਗ- ੭੩੫)
ਅਰਦਾਸ ਦੀ ਮਹੱ ਤਤਾ — ਵਿਦਵਾਨ ਏਮਰਸਨ ਦਾ ਕਹਿਣਾ ਹੈ ਕਿ “ਪ੍ਰਮਾਤਮਾ ਹਰੇਕ ਹਿਰਦੇ ਵਿੱ ਚ ਦਾਖ਼ਲ ਹੁੰ ਦਾ ਹੈ, ਪਰ
ਇੱ ਕ ਖਾਸ ਰਸਤੇ ਰਾਹੀਂ। ਉਹ ਰਸਤਾ ਹੈ ਅਰਦਾਸ। ਕਈ ਵਾਰ ਕੁੱ ਝ ਭੁੱ ਲੜ ਸਿੱ ਖ ਜਾਂ ਗੁਰਬਾਣੀ ਦੇ ਪਾਵਣ ਅਤੇ ਅਟੱ ਲ
ਸਿਧਾਂਤਾਂ ਤੋਂ ਅਣਜਾਨ ਅਰਦਾਸ ਦੇ ਸਬੰ ਧ ਵਿੱ ਚ ਕਈ ਟਪਲੇ ਖਾ ਜਾਂਦੇ ਹਨ ਅਤੇ ਇਤਰਾਜ਼ ਕਰਦੇ ਹਨ ਕਿ-
1. ਜੇ ਪ੍ਰਮਾਤਮਾ ਪ੍ਰਭੂ ਸਾਡੇ ਅੰ ਦਰ ਵੱ ਸਦਾ ਹੈ, ਸਾਡੀਆਂ ਮਨ ਦੀਆਂ ਗੱ ਲਾਂ ਜਾਨਣ ਵਾਲਾ ਹੈ, ਫ਼ਿਰ ਉਸ ਨੂੰ ਕੁੱ ਝ
ਕਹਿਣ ਦੀ ਕੀ ਲੋ ੜ ਹੈ?
2. ਜੋ ਪ੍ਰਮਾਤਮਾ ਨੇ ਸਾਡੇ ਕਰਮ ਲਿਖੇ ਹਨ ਅਤੇ ਬਦਲੇ ਨਹੀਂ ਜਾ ਸਕਦੇ ਤਾਂ ਫਿਰ ਅਰਦਾਸ ਕਰਨ ਦੀ ਮਹੱ ਤਤਾ ਹੀ
ਕੀ ਰਹਿ ਜਾਂਦੀ ਹੈ?
ਤਾਂ ਸਪੱ ਸ਼ਟ ਰੂਪ ਵਿੱ ਚ ਅਸੀਂ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਜਾਨੀਜਾਨ ਅੰ ਤਰਯਾਮੀ ਹੈ। ਸਭ ਉਸਦੀ ਮਰਜ਼ੀ ਵਿੱ ਚ ਹੋ
ਰਿਹਾ ਹੈ, ਪਰ ਅਸੀਂ ਉਸਦੀ ਕ੍ਰਿਪਾ, ਨਦਰ, ਬਖਸ਼ਿਸ਼ ਦੀ ਮੰ ਗ ਕਰਦੇ ਹਾਂ। ਮੰ ਗ ਚੰ ਗੀ ਹੈ ਜਾਂ ਮਾੜੀ ਇਸ ਗੱ ਲ ਨੂੰ ਵਧੇਰੇ
ਪ੍ਰਮਾਤਮਾ ਜਾਣਦਾ ਹੈ। ਰਹੀ ਕਰਮਾਂ ਦੀ ਗੱ ਲ ਤਾਂ ਇਹ ਕਰਮ ਫਿਲਾਸਫੀ ਮੱ ਤ ਹੈ। ਸਿੱ ਖ ਜਿਹੜਾ ਹੈ, ਇਹ ਆਪਣੇ
ਵਾਹਿਗੁਰੂ ਪ੍ਰਮਾਤਮਾ ਦੀ ਬਖਸ਼ਿਸ਼ ਉਪਰ ਵੀ ਭਰੋਸਾ ਰੱ ਖਦਾ ਹੈ, ਕੇਵਲ ਕਰਮਾਂ ਵਿੱ ਚ ਵਿਸ਼ਵਾਸ਼ ਨਹੀਂ ਕਰਦਾ। ਕਿਉਂਕਿ
ਸਿੱ ਖ ਦਾ ਫ਼ਰਜ਼ ਹੈ ਕਿ ਅਕਾਲ ਪੁੱ ਰਖ ਅੱ ਗੇ ਅਰਦਾਸ ਕਰਨੀ। ਸਿੱ ਖ ਦੀ ਕੀਤੀ ਹੋਈ ਅਰਦਾਸ ਪ੍ਰਵਾਨ ਜਾਂ ਅਪ੍ਰਵਾਨ ਕਰਨਾ
ਅਕਸਰ ਸਾਫ਼ ਅਤੇ ਸ਼ੁੱ ਧ ਮਨ ਨਾਲ ਕੀਤੀ ਅਰਦਾਸ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੁੰ ਦੀ ਹੈ, ਐਸਾ ਨਿਸ਼ਚਾ ਹੈ ਸਿੱ ਖ ਦਾ।
ਇਤਿਹਾਸ ਵਿੱ ਚ ਵੀ ਜ਼ਿਕਰ ਆਉਂਦਾ ਹੈ ਜਦੋਂ ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਸੱ ਚੇ ਪਾਤਸ਼ਾਹ ਜੀ ਤਲਵੰ ਡੀ ਤੋਂ
ਸੁਲਤਾਨਪੁਰ ਨੂੰ ਜਾਣ ਲੱਗੇ ਤਾਂ ਰਾਇ ਬੁਲਾਰ ਨੇ ਗੁਰੂ ਨਾਨਕ ਸਾਹਿਬ ਜੀ ਕੋਲ ਆ ਕੇ ਫਰਿਆਦ ਕੀਤੀ ਕਿ “ਸਤਿਗੁਰੂ
ਜੀਉ! ਪਤਾ ਨਹੀਂ ਮੁੜ ਕਦੋਂ ਆਪ ਜੀ ਦੇ ਦਰਸ਼ਨ ਹੋਣਗੇ, ਇਸ ਲਈ ਕੋਈ ਉਪਦੇਸ਼ ਹੀ ਕਰਦੇ ਜਾਵੋ।”
ਤਾਂ ਪਾਤਸ਼ਾਹ ਜੀ ਦਾ ਜਵਾਬ ਸੀ: “ਸਾਡੀ ਸਿੱ ਖਿਆ ਇਹੀ ਹੈ, ਜਦੋਂ ਆਪਣੀ ਤਾਕਤ ਜਾਂ ਬਲ ਕੰ ਮ ਕਰਨਾ ਬੰ ਦ ਕਰ ਦੇਵੇ ਤਾਂ
ਪੁਰਾਤਨ ਪ੍ਰੰ ਪਰਾ ਅਨੁਸਾਰ ਇੱ ਕ ਰਿਵਾਜ਼ ਰਿਹਾ ਹੈ ਕਿ ਆਪਣੀ ਅਰਦਾਸ ਆਪ ਕਰਨ ਦੀ ਬਜਾਇ ਕਿਸੇ ਦੂਸਰੇ ਗੁਰਸਿੱ ਖ
ਕੋਲੋਂ ਕਰਵਾਈ ਜਾਂਦੀ ਸੀ। ਅਰਦਾਸ ਬਾਰੇ ਇੱ ਕ ਹੋਰ ਬੜੀ ਸੁਆਦਲੀ ਗੱ ਲ ਸਾਹਮਣੇ ਆਉਂਦੀ ਹੈ ਕਿ ਮੌਜੂਦਾ ਸਮੇਂ ਵਿੱ ਚ ਜੋ
ਅਰਦਾਸ ਪੰ ਥ ਵੱ ਲੋਂ ਪ੍ਰਵਾਣਿਤ ਕੀਤੀ ਗਈ ਹੈ। ਉਸ ਨੂੰ ਲਿਖਣ ਵਾਲੇ ਕਿਸੇ ਇੱ ਕ ਗੁਰਸਿੱ ਖ ਜਾਂ ਵਿਸ਼ੇਸ਼ ਵਿਅਕਤੀ ਦਾ ਨਾਮ
ਸਪੱ ਸ਼ਟ ਰੂਪ ਵਿੱ ਚ ਸਾਹਮਣੇ ਨਹੀਂ ਆਉਂਦਾ, ਪਰ ਜਿਸ ਵੀ ਵਿਦਵਾਨਾਂ, ਬੁੱ ਧੀਜੀਵੀਆਂ, ਜਾਂ ਵਿਸ਼ੇਸ਼ ਵਿਅਕਤੀ ਨੇ ਇਸਨੂੰ
ਤਿਆਰ ਕੀਤਾ ਹੈ, ਉਹ ਹੈ ਵੈਸੇ ਕਮਾਲ ਦੀ ਪੇਸ਼ਕਾਰੀ। ਜਿਸਨੂੰ ਅਸੀਂ ਕਹਿ ਸਕਦੇ ਹਾਂ ਕਿ ਕੁੱ ਜੇ ਵਿੱ ਚ ਸਮੁੰ ਦਰ ਬੰ ਦ ਕੀਤਾ
ਹੈ।
ਜਿਸ ਵਿੱ ਚ ਦਸਾਂ ਪਾਤਸ਼ਾਹੀਆਂ ਜੀ ਦੇ ਪਵਿੱ ਤਰ ਨਾਮ ਲੈ ਣ ਦੇ ਨਾਲ ਹੀ ਉਹਨਾਂ ਵੱ ਲੋਂ ਦਿੱ ਤੇ ਗਏ ਆਤਮਿਕ, ਰੂਹਾਨੀ ਗੁਣਾਂ
ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਉਪਰੰ ਤ ਪੰ ਜਾਂ ਪਿਆਰਿਆਂ ਜ੍ਹਿਨਾਂ ਨੇ ਆਪਣਾ ਆਪਾ, ਗੁਰੂ ਨੂੰ ਸੱ ਚੇ ਦਿਲੋਂ ਸਮਰਪਤ ਕਰ ਕੇ
ਸਾਨੂੰ ਵੀ ਸੇਧ ਦਿੱ ਤੀ ਕਿ ਕਿਸ ਤਰ੍ਹਾਂ ਗੁਰੂ ਦਾ ਹੁਕਮ ਮੰ ਨਣ ਵਿੱ ਚ ਦੇਰੀ ਨਹੀਂ ਲਾਉਣੀ ਚਾਹੀਦੀ। ਨਾਲ ਹੀ ਦਸਮੇਸ਼ ਪਿਤਾ
ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਜ੍ਹਿਨਾਂ ਦੀ ਕੁਰਬਾਣੀ ਸੰ ਸਾਰ ਵਿੱ ਚ ਇੱ ਕ ਵਿਲੱਖਣ ਮਿਸਾਲ ਪੈਦਾ ਕਰਦੀ ਹੈ ਅਤੇ
ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਗੁਰੂ ਦੀ ਬਖਸ਼ੀ ਸਿੱ ਖੀ ਨੂੰ ਕਿਵੇਂ ਕਾਇਮ ਰੱ ਖਿਆ ਜਾ ਸਕਦਾ ਹੈ। ਚਾਲੀ ਮੁਕਤੇ,
ਸ਼ਹੀਦਾਂ, ਦਾਨੀਆਂ, ਭਗਤਾਂ, ਸੂਰਬੀਰ ਪੁਰਸ਼ਾਂ ਦੀ ਯਾਦ ਤਾਜ਼ਾ ਹੁੰ ਦੀ ਹੈ। ਅਰਦਾਸ ਦੇ ਤੀਸਰੇ ਬੰ ਦ ਵਿੱ ਚ ਸਿੱ ਖ ਕੌ ਮ ਦੇ ਪੰ ਜਾਂ
ਤਖਤਾਂ, ਸਮੂਹ ਗੁਰਦੁਆਰਿਆਂ ਦਾ ਚਿੰ ਤਨ ਕੀਤਾ ਜਾਂਦਾ ਹੈ। ਉਪਰੰ ਤ ਸਮੁਚੇ ਖ਼ਾਲਸਾ ਪੰ ਥ ਦੇ ਵੱ ਲੋਂ ਸਾਂਝੀ ਜਿਹੀ ਬਿਨੈ,
ਜੋਦੜੀ ਉਸ ਅਕਾਲ ਪੁਰਖ ਅੱ ਗੇ ਕੀਤੀ ਜਾਂਦੀ ਹੈ ਕਿ ਇਸ ਖਾਲਸੇ ਨੂੰ ਉਸ ਪ੍ਰਭੂ ਦਾ ਨਾਮ ਕਦੇ ਨਾ ਵਿਸਰੇ। ਹਮੇਸ਼ਾਂ ਹੀ ਪ੍ਰਭੂ
ਪ੍ਰਮਾਤਮਾ ਜੀਉ ਆਪਣੇ ਖ਼ਾਲਸੇ ਦੀ ਰੱ ਖਿਆ ਕਰਨੀ। ਤੇਰਾ ਖ਼ਾਲਸਾ ਹਰ ਮੈਦਾਨ ਫ਼ਤਹਿ ਹਾਸਿਲ ਕਰੇ। ਸ੍ਰੀ ਸਾਹਿਬ ਖ਼ਾਲਸੇ
ਕੀ ਸਹਾਈ ਹੋਵੇ।
ਇਸ ਪਿਛੋਂ ਪ੍ਰਮਾਤਮਾ ਕੋਲ ਮੰ ਗ ਕੀਤੀ ਜਾਂਦੀ ਹੈ, ਸਿੱ ਖਾਂ ਨੂੰ ਸਿੱ ਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਭਰੋਸਾ
ਦਾਨ ਅਤੇ ਫਿਰ ਨਾਮ ਦਾਨ ਜੋ ਸਭ ਤੋਂ ਵੱ ਧ ਕੀਮਤੀ ਹੈ ਦੀ ਮੰ ਗ ਕੀਤੀ ਜਾਂਦੀ ਹੈ। ਅੰ ਮ੍ਰਿਤਸਰ ਜੀ ਦੇ ਇਸ਼ਨਾਨ ਦੀ
ਪ੍ਰਾਰਥਨਾ ਵੀ ਨਾਲ ਹੀ ਕੀਤੀ ਜਾਂਦੀ ਹੈ। ਇੱ ਥੇ ਇੱ ਕ ਗੱ ਲ ਵਿਸ਼ੇਸ਼ ਗ਼ੌਰ ਕਰਨ ਵਾਲੀ ਹੈ ਕਿ ਗੁਰਬਾਣੀ ਵਿੱ ਚ ਵਿਸ਼ੇਸ਼ ਰੂਪ
ਨਾਲ ਕਿਸੇ ਇੱ ਛਾ ਨੂੰ ਮੁੱ ਖ ਰੱ ਖ ਕੇ ਅੰ ਧਵਿਸ਼ਵਾਸ਼ ਜਾਂ ਕਰਮਕਾਂਢ ਅਧੀਨ ਕੀਤੇ ਗਏ ਤੀਰਥ ਇਸ਼ਨਾਨ ਦੀ ਕੋਈ ਮਾਨਤਾ
ਨਹੀਂ ਹੈ। ਪਰ ਕਿਉਂਕਿ ਜ਼ਾਲਮ ਮੁਗਲ ਰਾਜ ਦੇ ਸਮੇਂ ਦੌਰਾਨ ਸਿੱ ਖਾਂ ਉਤੇ ਸ੍ਰੀ ਦਰਬਾਰ ਸਾਹਿਬ ਜਾਣ ਅਤੇ ਸਰੋਵਰ ਵਿੱ ਚ
ਇਸ਼ਨਨ ਕਰਨ ਦੀ ਪਾਬੰ ਧੀ ਲਗਾਈ ਦਿੱ ਤੀ ਗਈ ਸੀ, ਹੋ ਸਕਦਾ ਹੈ ਕਿ ਉਸ ਸਮੇਂ ਗੁਰਸਿੱ ਖਾਂ ਨੇ ਪ੍ਰਮਾਤਮਾ ਕੋਲੋਂ ਇਹ ਮੰ ਗ
ਵੀ ਕਰ ਲਈ ਹੋਵੇ। ਕਿਉਂਕਿ ਗੁਰੂ ਸਾਹਿਬਾਨ ਵੱ ਲੋਂ ਸਰੋਵਰ ਬਣਾਉਣ ਦਾ ਮੁੱ ਖ ਮਕਸਦ ਤਾਂ ਉਸ ਸਮੇਂ ਪਾਣੀ ਦੀ ਲੋ ੜ ਨੂੰ
ਉਪਰੰ ਤ ਸਿੱ ਖੀ ਦੇ ਝੰ ਡੇ, ਬੁੰ ਗੇ, ਨਿਸ਼ਾਨ ਸਾਹਿਬ ਨੂੰ ਯਾਦ ਕੀਤਾ ਜਾਂਦਾ ਹੈ, ਕਿਉਂਕਿ ਝੰ ਡਾ, ਪਰਚਮ ਜਾਂ ਨਿਸ਼ਾਨ ਕਿਸੇ ਕੌ ਮ,
ਮਜ਼ਹਨ, ਦੇਸ ਦੇ ਸਤੁੰ ਤਰ ਹੋਣ ਦੀ ਸ਼ਾਅਦੀ ਭਰਦਾ ਹੈ। ਇਸ ਤੋਂ ਬਾਅਦ ਮਨ ਨੀਵਾਂ (ਹੰ ਕਾਰ ਤੋਂ ਮੁਕਤ, ਨਿਮਰਤਾ ਨਾਲ
ਭਰਪੂਰ), ਮਤ ਉਚੀ (ਦੂਰ ਅੰ ਦੇਸ਼ੀ ਸੋਚ) ਦੀ ਮੰ ਗ ਕੀਤੀ ਜਾਂਦੀ ਹੈ। ਫਿਰ ਪੰ ਥ ਤੋਂ ਵਿਛੜੇ ਗੁਰਧਾਮਾਂ ਨੂੰ ਯਾਦ ਕਰਦਿਆਂ
ਉਹਨਾਂ ਦੇ ਖੁਲੇ ੍ਹ ਦਰਸ਼ਨ-ਦੀਦਾਰਿਆਂ ਦੀ ਮੰ ਗ ਕੀਤੀ ਜਾਂਦੀ ਹੈ ਅਤੇ ਉਸ ਵਾਹਿਗੁਰੂ ਅੱ ਗੇ ਪੰ ਜਾਂ ਵਿਕਾਰਾਂ ਤੋਂ ਬਚਾਈ ਰੱ ਖਣ
ਦੀ ਜੋਦੜੀ ਹੁੰ ਦੀ ਹੈ ਅਤੇ ਫਿਰ ਸਾਰੇ ਸਾਰੇ ਸੰ ਸਾਰ, ਸਾਰੀ ਦੁਨੀਆ ਦੇ ਮਨੁੱਖ ਮਾਤਰ ਜੀਵਾਂ ਦੇ ਭਲੇ ਦੀ ਮੰ ਗ ਕਰਦਿਆਂ
ਅਜਿਹਾਂ ਵਸੀਲਾ ਹੈ, ਜਿਸ ਨਾਲ ਪ੍ਰਮਾਤਮਾ ਨਾਲ ਸਾਡੀ ਸਿੱ ਧੀ ਤਾਰ (ਲਿਵ) ਜੁੜ ਜਾਂਦੀ ਹੈ ਭਾਵ ਕਿ ਸਿੱ ਧੀ ਗੱ ਲਬਾਤ ਹੋ
ਰਹੀ ਹੁੰ ਦੀ ਹੈ। ਅਰਦਾਸ ਕਰਦੇ ਸਮੇਂ ਮਨ ਵਿੱ ਚ ਛਲ, ਕਪਟ, ਫ਼ਰੇਬ ਨਹੀਂ ਹੋਣਾ ਚਾਹੀਦਾ ਸਗੋ ਨਿਰਮਲ ਅਤੇ ਨਿਮਰਤਾ
ਦੀ ਭਾਵਨਾਂ ਹੋਣੀ ਚਾਹੀਦੀ ਹੈ। ਅਰਦਾਸ ਨਾਲ ਸਾਡਾ ਭਰੋਸਾ ਉਸ ਪ੍ਰਮਾਤਮਾ ਤੇ ਬੱ ਝਦਾ ਹੈ ਕਿ ਉਹ ਮੌਜੂਦ ਹਸਤੀ ਵਾਲਾ
ਹੈ ਅਤੇ ਜਿਸ ਅੱ ਗੇ ਅਸੀਂ ਅਰਦਾਸ ਕਰ ਰਹੇ ਹਾਂ, ਉਹ ਕਿੰ ਨ੍ਹਾਂ ਬੇਅੰਤ, ਸ਼ਕਤੀਸ਼ਾਲੀ ਅਤੇ ਬਖਸ਼ਿੰ ਦ ਹੈ। ਇਸ ਤਰ੍ਹਾਂ ਦੇ
ਆਉ! ਇਸ ਲਈ ਜਦੋਂ ਵੀ ਅਰਦਾਸ ਕਰੀਏ ਸੱ ਚੇ ਮਨ ਨਾਲ ਚੜ੍ਹਦੀ ਕਲਾ ਨਾਲ ਕਰੀਏ। ਅਰਦਾਸ ਵਿੱ ਚ ਕਦੇ ਵੀ ਕਿਸੇ ਦਾ
ਬੁਰਾ ਨਹੀਂ ਮੰ ਗਣਾ ਸਗੋਂ ਭਲਾ ਹੀ ਮੰ ਗਣਾ ਹੈ ਅਤੇ ਪ੍ਰਣ ਕਰੀਏ ਕਿ ਸਾਡਾ ਇਤਨਾ ਕੁ ਭਰੋਸਾ ਉਸ ਪ੍ਰਮਾਤਮਾ ਤੇ ਬੱ ਝ ਜਾਵੇ
ਕਿ ਹਰ ਕਾਰਜ ਕਰਨ ਤੋਂ ਪਹਿਲਾਂ ਉਸ ਪ੍ਰਭੂ ਵਾਹਿਗੁਰੂ ਦਾ ਓਟ ਆਸਰਾ ਲੈ ਕੇ, ਅਰਦਾਸ ਕਰ ਕੇ ਹੀ ਆਪਣਾ ਕਾਰਜ
ਆਰੰ ਭ ਕਰੀਏ।
Source:
https://sikhwisdom.org/%e0%a8%85%e0%a8%b0%e0%a8%a6%e0%a8%be%e0%a8%
b8/