Download as docx, pdf, or txt
Download as docx, pdf, or txt
You are on page 1of 5

Karwa Chauth

Fasting – Karwa Chauth * A mental slavery.

One of the restrictions that were imposed on women to keep them in slavery was the
fast of Karwa Chauth. Many people (Kings, Queens, Nobles, and many other families)
began to believe this and many false stories were also added. Let us first mention the
story and then take guidance from Gurbani as to which fast should be observed
according to Gurbani.

Now, this is where the story begins, a boy was going to his village with his newly married
wife. On the way they both got thirsty then the boy went to fetch water from a river. Then
another person who was identical to the boy came and started saying that this is my
wife. When the boy also came back with water, he said that this is my wife. The quarrel
between the two increased. Then the matter went to the king there. The king was very
wise. He ordered a clay karwa (a pitcher with a small hole) and said that whoever enters
into this karwa is the real husband of this girl. In time, the fake boy, who was a ghost,
became small and entered the karwa. The king closed the lid of the karwa on the
outside. The ghost who was in the karwa called to him from inside and asked Maharaja
Ji to tell this girl to fast for one day in mourning for my death and not to eat or drink
anything. As she considered me as a husband, of course, only for one day. So, the king
told the girl to fast for one day and that day was Chauth. I mean fasting for Chauth for
her husband. See what a bizarre story it is. The teachings given to the women were that
you should serve your husbands no matter what.

It is also written in Brahman Wadi Soch Mannu Simriti Granth that in childhood the girl
should be obedient to her father, when she grows up, she should obey her brothers,
after marriage, she is subject to her husband, and in old age, she is subject to her sons.
Never give women freedom, always keep them as slaves. That is the teaching of
fastings like Karwa Chauth. But Dhan Dhan Guru Nanak Sahib Ji was the first to raise his
voice in favour of women. Let us now learn from Dhan Dhan Guru Granth Sahib Ji
whether to fast or not.

Gurbani says:

ਛੋਡਹਿ ਅੰਨੁ ਕਰਹਿ ਪਾਖੰ ਡ ॥


ਨਾ ਸੋਹਾਗਨਿ ਨਾ ਓਹਿ ਰੰ ਡ ॥
ਅੰਨੈ ਬਿਨਾ ਨ ਹੋਇ ਸੁਕਾਲੁ ॥
ਤਜਿਐ ਅੰਨਿ ਨ ਮਿਲੈ ਗੁਪਾਲੁ ॥(873)
Meaning giving up food (fasting) is sheer hypocrisy. Such beings are neither in
Suhagans nor in widows.

ਸਚਾ ਅਲਖ ਅਭੇਉ ਹਠਿ ਨ ਪਤੀਜਈ ॥


ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥
ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥
ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ ॥(1285)
Meaning the true God is unfathomable, prophecy. The body cannot be made happy by
torturing it.

ਅੰਨੁ ਨ ਖਾਇਆ ਸਾਦੁ ਗਵਾਇਆ।।


ਬਹੁ ਦੁਖੁ ਪਾਇਆ ਦੂਜਾ ਭਾਇਆ।।(467)
It means to give up food and stay hungry. With this the body also became weak and
nothing was achieved.

ਅੰਨੁ ਨ ਖਾਹਿ ਦੇਹਿ ਦੁਖੁ ਦੀਜੈ।।


ਬਿਨੁ ਗੁਰ ਗਿਆਨ ਤਿ੍ਪਤਿ ਨਹੀ ਥੀਜੈ।।(905)
Meaning fasting is a folk deed. Without the Guru’s wisdom, there can be no stability
inside.

Now let us see which fast is mentioned in Gurbani.

ਮਨਿ ਸੰ ਤੋਖ ਸਰਬ ਜੀਅ ਦਇਆ ।। 

ਇਨ ਬਿਧਿ ਬਰਤ ਸੰ ਪੂਰਨ ਭਇਆ।।(299)


Meaning make your nature contented. Have mercy on the weak, eliminate the vices. This
is the real fast.

ਸਚੁ ਵਰਤੁ ਸੰ ਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥


ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨੁ ॥(1245)
That is, if you want to fast, then keep it from lying, that is, tell the truth. Consider the
contented nature as a pilgrimage. Always be humble. Do good deeds. This is the real
fast.

So we have understood from the above commands of Dhan Dhan Guru Granth Sahib Ji
that if you want to fast then keep your eyes, ie don’t look at anyone with an evil eye and
lustful eyes. Do not gossip and do not listen to anyone’s slander. Keep the whole body in
restraint. Live in peace. Respect every relationship of your parents, mother-in-law, and
father-in-law. This fast can be observed by both husband and wife. If the body does not
need it then do not eat. But don’t do forced folk rituals. A life of self-restraint, living a life
according to Gurbani is really fasting. Let’s try to follow the teachings of Dhan Dhan
Guru Granth Sahib Ji and give up all folk rituals.

ਵਰਤ ਕਰਵਾ ਚੌਥ *ਇੱਕ ਮਾਨਸਿਕ ਗੁਲਾਮੀ।


ਔਰਤ ਨੂੰ ਗੁਲਾਮੀ ਵਿੱ ਚ ਰੱ ਖਣ ਲਈ ਜਿੱ ਥੇ ਬਹੁਤ ਬੰ ਦਿਸ਼ਾਂ ਲਗਾਈਆਂ ਗਈਆਂ ਉਥੇ ਇੱ ਕ ਬੰ ਦਿਸ਼ ਇਹ ਸੀ ਜਿਸ ਨੂੰ
ਕਰਵਾ ਚੌਥ ਦਾ ਵਰਤ ਕਿਹਾ ਜਾਂਦਾ ਹੈ।ਇਹ ਇੱ ਕ ਤਰ੍ਹਾਂ ਦਾ ਐਸਾ ਜਾਲ ਬੁਣਿਆ ਗਿਆ ਜਿਸ ਵਿੱ ਚ ਵੱ ਡੇ ਵੱ ਡੇ ਖਾਨਦਾਨ,
ਰਾਜੇ ਰਾਣੀਆਂ ਸਭ ਇਸ ਨੂੰ ਧਰਮ ਦਾ ਇੱ ਕ ਬਹੁਤ ਜਰੂਰੀ ਅੰ ਗ ਮੰ ਨਣ ਲੱਗ ਪਏ।ਇਸ ਦੇ ਨਾਲ ਕਈ ਝੂਠੀਆਂ
ਕਹਾਣੀਆਂ ਵੀ ਜੋੜੀਆਂ ਗਈਆਂ।ਇੱ ਕ ਕਹਾਣੀ ਤਾਂ ਬਹੁਤ ਮਸ਼ਹੂਰ ਹੈ ਜੋ ਤਕਰੀਬਨ ਸਭ ਜਾਣਦੇ ਹਨ।ਪਰ ਇੱ ਕ ਕਹਾਣੀ
ਹੋਰ ਵੀ ਬਹੁਤ ਹੀ ਰੌਚਕ ਬਣਾਈ ਹੈ ਆਉ ਪਹਿਲਾਂ ਥੋੜਾ ਕਹਾਣੀ ਦਾ ਜਿਕਰ ਕਰ ਲਈਏ ਫਿਰ ਗੁਰਬਾਣੀ ਤੋਂ ਸੇਧ ਲੈਂ ਦੇ
ਹਾਂ ਕਿ ਗੁਰਬਾਣੀ ਅਨੁਸਾਰ ਕਿਹੜਾ ਵਰਤ ਰੱ ਖਣਾ ਚਾਹੀਦਾ ਹੈ।

ਕਹਾਣੀ ਇਸ ਤਰ੍ਹਾਂ ਹੈ ਕਿ ਇੱ ਕ ਲੜਕਾ ਆਪਣੀ ਨਵੀਂ ਵਿਆਹੀ ਪਤਨੀ ਨੂੰ ਨਾਲ ਲੈ ਕੇ ਆਪਣੇ ਪਿੰ ਡ ਜਾ ਰਿਹਾ ਸੀ।ਰਸਤੇ
ਵਿੱ ਚ ਦੋਵਾਂ ਨੂੰ ਪਿਆਸ ਲੱਗੀ ਤਾਂ ਇੱ ਕ ਦਰਿਆ ਤੋਂ ਲੜਕਾ ਪਾਣੀ ਲੈ ਣ ਚਲਾ ਗਿਆ।ਏਨੇ ਨੂੰ ਉਥੇ ਇੱ ਕ ਬਿਲਕੁਲ ਉਸ
ਲੜਕੇ ਦਾ   ਹਮਸ਼ਕਲ ਇਕ ਹੋਰ ਲੜਕਾ ਆ ਗਿਆ ਅਤੇ ਕਹਿਣਾ ਸ਼ੁਰੂ ਕਰ ਦਿੱ ਤਾ ਕਿ ਇਹ ਤਾਂ ਮੇਰੀ ਪਤਨੀ ਹੈ।ਜਦੋਂ
ਪਹਿਲਾਂ ਲੜਕਾ ਵੀ ਪਾਣੀ ਲੈ ਕੇ ਵਾਪਸ ਆਇਆ ਤਾਂ ਉਹ ਆਖੇ ਕਿ ਪਤਨੀ ਮੇਰੀ ਹੈ।ਦੋਵਾਂ ਵਿੱ ਚ ਝਗੜਾ ਵੱ ਧ ਗਿਆ । ਤਾਂ
ਗੱ ਲ ਉਥੋਂ ਦੇ ਰਾਜੇ ਕੋਲ ਚਲੀ ਗਈ।ਰਾਜਾ ਬਹੁਤ ਸਿਆਣਾ ਸੀ।ਉਸ ਨੇ ਇਕ ਮਿੱ ਟੀ ਦਾ ਕਰਵਾ (ਇੱ ਕ ਸੁਰਾਗ ਵਾਲਾ
ਘੜਾ) ਮੰ ਗਾਇਆ ਅਤੇ ਕਿਹਾ ਕਿ ਜੋ ਵੀ ਇਸ ਕਰਵੇ ਦੇ ਅੰ ਦਰ ਦਾਖਲ ਹੋ ਜਾਏਗਾ ਉਹੋ ਹੀ ਇਸ ਲੜਕੀ ਦਾ ਅਸਲੀ
ਪਤੀ ਹੈ।ਬਸ ਉਸੇ ਸਮੇਂ ਹੀ ਉਹ ਨਕਲੀ ਲੜਕਾ ਜੋ ਕਿ ਇਕ ਪ੍ਰੇਤ ਸੀ ਛੋਟਾ ਜਿਹਾ ਹੋਕੇ ਉਸ ਕਰਵੇ ਵਿੱ ਚ ਦਾਖਲ ਹੋ
ਗਿਆ।ਰਾਜੇ ਨੇ ਬਾਹਰੋਂ ਉਸ ਕਰਵੇ ਦਾ ਢੱ ਕਣ ਬੰ ਦ ਕਰਵਾ ਦਿੱ ਤਾ।ਏਨੇ ਨੂੰ ਉਸ ਕਰਵੇ ਵਾਲੇ ਪ੍ਰੇਤ ਨੇ ਅੰ ਦਰੋਂ ਆਵਾਜ਼
ਦਿੱ ਤੀ ਕਿ ਮਹਾਰਾਜਾ ਜੀ ਇਸ ਲੜਕੀ ਨੂੰ ਕਹੋ ਕਿ ਇਹ ਮੇਰੇ ਮਰੇ ਦੇ ਸੋਗ ਵਿੱ ਚ ਇਕ ਦਿਨ ਵਰਤ ਰੱ ਖੇ ਤੇ ਕੁੱ ਝ ਵੀ ਖਾਵੇ
ਪੀਵੇ ਨਾ।ਕਿਉਂਕਿ ਇਸ ਲੜਕੀ ਨੇ ਮੈਨੰ ੂ ਪਤੀ ਤਾਂ ਮੰ ਨਿਆ ਹੀ ਸੀ ਬੇਸ਼ਕ ਇੱ ਕ ਦਿਨ ਲਈ ਹੀ ਸਹੀ।ਸੋ ਰਾਜੇ ਨੇ ਲੜਕੀ ਨੂੰ
ਕਿਹਾ ਕਿ ਉਹ ਇਕ ਦਿਨ ਦਾ ਵਰਤ ਰੱ ਖੇ ਤੇ ਉਸ ਦਿਨ ਚੌਥ ਸੀ।ਮਤਲਬ ਕਰਵੇ ਵਾਲੇ ਪਤੀ ਲਈ ਚੌਥ ਦਾ ਵਰਤ।ਦੇਖੋ
ਕਿੰ ਨੀ ਬੇਸਿਰ ਪੈਰ ਵਾਲੀ ਕਹਾਣੀ ਹੈ।ਅਸਲ ਵਿੱ ਚ  ਗੱ ਲ ਇਹ ਹੈ ਕਿ ਔਰਤ ਨੂੰ ਸਿਖਾਇਆ ਗਿਆ ਹੈ ਕਿ ਤੂੰ ਹਰ ਹਾਲਤ
ਵਿੱ ਚ ਪਤੀ ਦੀ ਸੇਵਾ ਕਰਨੀ ਹੈ।

ਦੂਸਰੇ ਇਥੇ  ਬ੍ਰਾਹਮਣ ਵਾਦੀ ਸੋਚ ਮੰ ਨੂ ਸਿਮ੍ਰਿਤੀ ਗ੍ਰੰ ਥ ਵਿੱ ਚ ਵੀ ਲਿਖਿਆ ਗਿਆ ਹੈ ਕਿ ਬਚਪਨ ਵਿੱ ਚ ਲੜਕੀ ਪਿਤਾ ਦੀ
ਆਗਿਆਕਾਰੀ ਰਹੇ, ਵੱ ਡੀ ਹੋਕੇ ਭਰਾਵਾਂ ਦੀ ਆਗਿਆ ਮੰ ਨੇ, ਵਿਆਹ ਤੋਂ ਬਾਅਦ ਪਤੀ ਦੇ ਅਧੀਨ ਅਤੇ ਬੁਢਾਪੇ ਵਿਚ
ਪੁੱ ਤਰਾਂ ਦੇ ਅਧੀਨ ਰਹੇ।ਔਰਤਾਂ ਨੂੰ ਕਦੇ ਵੀ ਆਜਾਦੀ ਨਾ ਦਿਉ ਹਮੇਸ਼ਾ ਗੁਲਾਮ ਬਣਾਕੇ ਰੱ ਖੋ।ਉਸ ਵਿੱ ਚ ਹੀ ਕਰਵਾ
ਚੌਥ ਵਰਗੇ ਵਰਤਾਂ ਦੀ ਸਿੱ ਖਿਆ ਹੈ।ਪਰ ਧੰ ਨ ਧੰ ਨ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੇ ਔਰਤ ਦੇ ਹੱ ਕ ਵਿੱ ਚ ਸਭ ਤੋਂ
ਪਹਿਲਾਂ ਆਵਾਜ ਉਠਾਈ।ਆਉ ਹੁਣ ਧੰ ਨ ਧੰ ਨ ਗੁਰੂ ਗ੍ਰੰ ਥ ਸਾਹਿਬ ਜੀ ਕੋਲੋਂ ਸਿਖਿਆ ਲਈਏ ਕਿ ਵਰਤ ਰੱ ਖੀਏ ਜਾ ਨਾ
ਰੱ ਖੀਏ।

ਗੁਰਬਾਣੀ ਦਾ ਫੁਰਮਾਨ ਹੈ:

ਛੋਡਹਿ ਅੰਨੁ ਕਰਹਿ ਪਾਖੰ ਡ ॥ 

ਨਾ ਸੋਹਾਗਨਿ ਨਾ ਓਹਿ ਰੰ ਡ ॥ 

ਅੰਨੈ ਬਿਨਾ ਨ ਹੋਇ ਸੁਕਾਲੁ ॥ 


ਤਜਿਐ ਅੰਨਿ ਨ ਮਿਲੈ ਗੁਪਾਲੁ ॥(873)

ਭਾਵ ਅੰ ਨ ਦਾ ਤਿਆਗ ਕਰਨਾ(ਵਰਤ ਰੱ ਖਣੇ) ਨਿਰਾ ਪਾਖੰ ਡ ਹੈ।ਅਜਿਹੇ ਜੀਵ ਨਾ ਤਾਂ ਸੁਹਾਗਣਾ ਵਿੱ ਚ ਹਨ ਅਤੇ ਨਾ ਹੀ
ਵਿਧਵਾਵਾਂ ਵਿੱ ਚ।ਅੰ ਨ ਦਾ ਤਿਆਗ ਕਰਨ ਨਾਲ ਸਰੀਰ ਤੰ ਦਰੁਸਤ ਨਹੀਂ ਰਹਿ ਸਕਦਾ ਅਤੇ ਨਾ ਹੀ ਭੁੱ ਖੇ ਰਹਿਕੇ ਰੱ ਬ ਦੀ
ਭਗਤੀ ਹੋ ਸਕਦੀ ਹੈ।

ਸਚਾ ਅਲਖ ਅਭੇਉ ਹਠਿ ਨ ਪਤੀਜਈ ॥ 

ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥ 

ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥ 

ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ ॥(1285)

ਭਾਵ ਸੱ ਚਾ ਪ੍ਰਮੇਸ਼ਰ ਅਥਾਹ ਹੈ, ਅਗੰ ਮ ਹੈ।ਸ਼ਰੀਰ ਨੂੰ ਕਸ਼ਟ ਦੇਕੇ ਉਸ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ।ਬਹੁਤ ਸਾਰੇ ਲੋ ਕ
ਰੱ ਬ ਦੇ ਨਾਮ ਤੇ ਨੱਚਦੇ ਹਨ ਅਤੇ ਬਹੁਤ ਸਾਰੇ ਖਾਣਾ ਨਾ ਖਾਣ ਦਾ ਪਾਖੰ ਡ ਕਰਦੇ ਹਨ ਪਰ ਇਸ ਤਰ੍ਹਾਂ ਕਰਨ ਨਾਲ ਰੱ ਬ
ਨੂੰ ਪਾਇਆ ਨਹੀਂ ਜਾ ਸਕਦਾ।

ਅੰਨੁ ਨ ਖਾਇਆ ਸਾਦੁ ਗਵਾਇਆ।। 

ਬਹੁ ਦੁਖੁ ਪਾਇਆ ਦੂਜਾ ਭਾਇਆ।।(467)

ਭਾਵ ਅੰ ਨ ਦਾ ਤਿਆਗ ਕਰ ਦੇਣਾ ਭੁੱ ਖੇ ਰਹਿਣਾ।ਇਸ ਨਾਲ ਸਰੀਰ ਵੀ ਕਮਜੋਰ ਹੋ ਗਿਆ ਅਤੇ ਪ੍ਰਾਪਤੀ ਵੀ ਕੁੱ ਝ ਨਹੀਂ
ਹੋਈ।

ਅੰਨੁ ਨ ਖਾਹਿ ਦੇਹਿ ਦੁਖੁ ਦੀਜੈ।।

ਬਿਨੁ ਗੁਰ ਗਿਆਨ ਤਿ੍ਪਤਿ ਨਹੀ ਥੀਜੈ।।(905)

ਭਾਵ ਵਰਤ ਰੱ ਖਣੇ ਫੋਕਟ ਕਰਮ ਹਨ। ਗੁਰੂ ਦੇ ਗਿਆਨ ਤੋਂ ਬਗੈਰ ਅੰ ਦਰ ਟਿਕਾਅ ਨਹੀਂ ਆ ਸਕਦਾ।

ਹੁਣ ਦੇਖਦੇ ਹਾਂ ਕਿ ਗੁਰਬਾਣੀ ਵਿੱ ਚ ਕਿਹੜੇ ਵਰਤ ਦੀ ਗੱ ਲ ਕੀਤੀ ਗਈ ਹੈ।

ਮਨਿ ਸੰ ਤੋਖ ਸਰਬ ਜੀਅ ਦਇਆ ।। 

ਇਨ ਬਿਧਿ ਬਰਤ ਸੰ ਪੂਰਨ ਭਇਆ।।(299)


ਭਾਵ ਆਪਣਾ ਸੁਭਾਅ ਸੰ ਤੋਖੀ ਬਣਾਉ।ਕਮਜੋਰਾਂ ਤੇ ਦਇਆ ਕਰੋ,ਵਿਕਾਰਾਂ ਨੂੰ ਖਤਮ ਕਰੋ।ਇਹੋ ਹੀ ਅਸਲੀ ਵਰਤ ਹੈ।

ਸਚੁ ਵਰਤੁ ਸੰ ਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥ 

ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨੁ ॥(1245)

ਭਾਵ ਕਿ ਜੇ ਵਰਤ ਰੱ ਖਣਾ ਹੈ ਤਾਂ ਝੂਠ ਵਲੋਂ ਰੱ ਖੋ ਮਤਲਬ ਸੱ ਚ ਬੋਲੋ।ਸੰ ਤੋਖੀ ਸੁਭਾਅ ਨੂੰ ਤੀਰਥ ਸਮਝੋ। ਸਦਾ ਨਿਮਰਤਾ
ਵਿੱ ਚ ਰਹੋ। ਨੇਕ ਕੰ ਮ ਕਰੋ।ਇਹੋ ਹੀ ਅਸਲੀ ਵਰਤ ਹੈ।

ਸੋ ਅਸੀਂ ਧੰ ਨ ਧੰ ਨ ਗੁਰੂ ਗ੍ਰੰ ਥ ਸਾਹਿਬ ਜੀ ਦੇ ਉਪਰ ਦਿੱ ਤੇ ਹੁਕਮਾਂ ਤੋਂ ਸਮਝਿਆ ਹੈ ਕਿ ਜੇ ਵਰਤ ਰਖਣਾ ਹੈ ਤਾਂ ਅੱ ਖਾਂ ਦਾ
ਰੱ ਖੋ ਭਾਵ ਕਿਸੇ ਨੂੰ ਬੁਰੀ ਨਜਰ ਅਤੇ ਵਾਸ਼ਨਾ ਵਾਲੀ ਨਜਰ ਨਾਲ ਨਾ ਦੇਖੋ।ਕੰ ਨਾਂ ਦਾ ਵਰਤ ਰੱ ਖੋ , ਜੁਬਾਨ ਦਾ ਵਰਤ ਰੱ ਖੋ
ਭਾਵ ਨਾ ਕਿਸੇ ਦੀ ਨਿੰਦਾ ਚੁਗਲੀ ਕਰੋ ਅਤੇ ਨਾ ਹੀ ਕਿਸੇ ਦੀ ਨਿੰਦਾ ਸੁਣੋ ।ਸਾਰੇ ਸਰੀਰ ਨੂੰ ਹੀ ਸੰ ਜਮ ਵਿੱ ਚ ਰੱ ਖੋ। ਆਪਣੇ
ਘਰਾਂ ਵਿੱ ਚ ਸ਼ਾਂਤੀ ਨਾਲ ਜੀਵਨ ਜੀਉ । ਆਪਣੇ ਮਾਤਾ ਪਿਤਾ ਦੀ, ਸੱ ਸ ਸਹੁਰੇ ਦੀ ਹਰ ਰਿਸ਼ਤੇ ਦੀ ਕਦਰ ਕਰੋ।ਇਹ ਵਰਤ
ਤਾਂ ਪਤੀ ਪਤਨੀ ਦੋਵੇਂ ਹੀ ਰੱ ਖ ਸਕਦੇ ਹਨ।ਜੇ ਸਰੀਰ ਨੂੰ ਨਹੀਂ ਲੋ ੜ ਤਾਂ ਨਾ ਖਾਉ। ਪਰ ਜਬਰਦਸਤੀ ਦੇ ਫੋਕਟ
ਕਰਮਕਾਂਡ ਨਾ ਕਰੋ।ਸੰ ਜਮ ਵਾਲਾ ਜੀਵਨ, ਗੁਰਬਾਣੀ ਅਨੁਸਾਰ ਜੀਵਨ ਜੀਊਣਾ ਹੀ ਅਸਲ ਵਿੱ ਚ ਵਰਤ ਹੈ।ਆਉ ਧੰ ਨ
ਧੰ ਨ ਗੁਰੂ ਗ੍ਰੰ ਥ ਸਾਹਿਬ ਜੀ ਦੀ ਸਿੱ ਖਿਆ ਅਨੁਸਾਰ ਚੱ ਲਣ ਦਾ ਯਤਨ ਕਰੀਏ ਅਤੇ ਸਾਰੇ ਫੋਕਟ ਕਰਮਕਾਂਡਾ ਦਾ ਤਿਆਗ
ਕਰੀਏ।

Author: Sdn. Mandeep Kaur (UAE)

You might also like