Download as pdf or txt
Download as pdf or txt
You are on page 1of 2

ਜਿਲ੍ਹਾ ਮੈਜਿਟਰੇਟ ਕਮ ਡਿਪਟੀ ਕਮਿਸ਼ਨਰ

ਨਵਾ ਡੀ.ਐ.ਸੀ ਕੰ ਪਲੈ ਕਸ


ਕਪੂਰਥਲਾ 144601

ਵੱ ਲੋਂ
ਸਮੂਹ ਨਿਵਾਸੀ, ਡਾਕਟਰ ਅੰ ਬੇਡਕਰ ਨਗਰ
ਨੇੜੇ ਸੀਵਰੇਜ ਟਰੀਟਮੈਂਟ ਪਲਾਂਟ
ਕਪੂਰਥਲਾ 144601

ਵਿਸ਼ਾ: ਬਾਰ ਬਾਰ ਆਬਾਦੀ ਦੇ ਨੇੜੇ ਕੂੜਾ ਸੁਟਣਾ ਅਤੇ ਕੂੜੇ ਨੂੰ ਸਾੜ ਕੇ ਇਲਾਕਾ ਨਿਵਾਸੀਆਂ ਨੂੰ ਪ੍ਰੇਸ਼ਾਨ ਕਰਨ ਅਤੇ ਵਾਤਾਵਰਨ ਨੂੰ
ਪ੍ਰਦੂਸ਼ਿਤ ਕਰਨ ਸੰ ਬੰ ਧੀ।

ਸ਼੍ਰੀਮਾਨ ਜੀ,
ਅਸੀਂ ਸਮੂਹ ਇਲਾਕਾ ਨਿਵਾਸਆਂ ਵੱ ਲੋਂ ਆਪ ਜੀ ਨਿਮਰਤਾ ਸਹਿਤ ਅਪੀਲ ਕਰਦੇ ਹਾਂ ਕਿ:
1. ਇਹ ਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਘਰਾਂ ਦੇ ਨੇੜੇ ਮਿਊਂਸਪਲ਼ ਕਾਰਪੋਰੇਸ਼ਨ ਵਲੋਂ ਮੀਕਸ ਕਚਰਾ ਡੰ ਪ ਕੀਤਾ ਜਾ ਰਿਹਾ ਹੈ।
2. ਇਹ ਕਿ ਇਸ ਮਿਕਸ ਕਚਰੇ ਵਿਚ ਕਈ ਮੌਕੇ ਅੱ ਗ ਲੱਗਣ ਕਾਰਨ ਧੂੰ ਆਂ ਪੂਰੇ ਵਾਤਾਵਰਣ ਵਿੱ ਚ ਫੈਲ ਜਾਂਦਾ ਹੈ ਜਿਸ ਕਾਰਨ
ਸਾਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
3. ਇਹ ਕਿ ਮਿਕਸ ਕਚਰੇ ਵਿਚ ਪਲਾਸਟਿਕ ਜਿਆਦਾ ਮਾਤਰਾ ਵਿੱ ਚ ਹੁੰ ਦਾ ਹੈ, ਜਦੋਂ ਇਹ ਅੱ ਗ ਕਰਨ ਸੜਦਾ ਤਾਂ ਜਹਿਰੀਲਾ
ਧੂੰ ਆਂ ਪੂਰੇ ਵਾਤਾਵਰਣ ਵਿੱ ਚ ਫੈਲ ਜਾਂਦਾ ਹੈ। ਜਿਸ ਕਾਰਨ ਲੋ ਕਾਂ ਨੂੰ ਖਾਸ ਕਰਕੇ ਬੱ ਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਦੀ
ਬਿਮਾਰੀਆਂ ਅਤੇ ਹੋਰ ਰੋਗ ਲੱਗ ਰਹੇ ਹਨ।
4. ਇਹ ਕਿ ਪਹਿਲਾਂ ਮਿਤੀ 12 ਜੂਨ 2022 ਨੂੰ ਵੀ ਅਜਿਹੀ ਸਥਿਤੀ ਪੈਦਾ ਹੋਈ, 12 ਜੂਨ 2022 ਨੂੰ ਸਾਰਾ ਦਿਨ ਕਚਰੇ ਨੂੰ
ਅੱ ਗ ਲੱਗੀ ਰਹੀ।
5. ਇਹ ਕਿ ਇਸ ਘਟਨਾ ਦੀ ਸੂਚਨਾ ਆਪ ਜੀ ਦਫਤਰ ਦੇ ਵਿੱ ਚ ਈਮੇਲ ਰਾਹੀਂ ਦਿੱ ਤੀ ਗਈ ਸੀ, ਜਿਸਦੀ ਕਾਪੀ ਨਾਲ ਨੱਥੀ
ਕਰ ਦਿੱ ਤੀ ਗਈ ਹੈ।
6. ਇਹ ਕਿ ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਹੈਲਪ ਲਾਈਨ ਨੰਬਰ 101 ਤੇ ਵੀ ਕੀਤੀ ਗਈ ਸੀ। ਪਰ ਉਕਤ
ਫਾਇਰ ਵਿਭਾਗ ਵਲੋਂ ਕਿਹਾ ਗਿਆ ਕਿ ਗੱ ਡੀ ਢਿਲਵਾਂ ਭੇਜੀ ਹੈ। ਅਤੇ ਫਿਰ ਇਸ ਘਟਨਾ ਦੀ ਸੂਚਨਾ ਡੀ ਐਸ ਪੀ ਸਬ
ਡਵੀਜ਼ਨ ਨੂੰ ਦਿੱ ਤੀ ਗਈ, ਜਿਨ੍ਹਾਂ ਦੇ ਕਿਹਣ ਉਪਰੰ ਤ ਫਾਇਰ ਬ੍ਰਿਗੇਡ ਦੀ ਗੱ ਡੀ ਅੱ ਗ ਵਾਲੀ ਘਟਨਾ ਤੇ ਆਈ ਸੀ।
7. ਅਸੀਂ ਸਮੂਹ ਨਿਵਾਸਆਂ ਵੱ ਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਜਗ੍ਹਾ ਉੱਪਰ ਕੂੜੇ ਸੁਟਣਾ ਬੰ ਦ ਕੀਤਾ ਜਾਵੇ ਅਤੇ ਇਸ ਜਗ੍ਹਾ
ਤੇ ਪਹਿਲਾਂ ਤੋਂ ਜੋ ਕਚਰਾ ਹੈ, ਉਸ ਨੂੰ ਸੁਚਾਰੂ ਢੰ ਗ ਨਾਲ ਖਤਮ ਕੀਤਾ ਜਾਵੇ ਤਾਂ ਜੋ ਲੋ ਕਾਂ ਅਤੇ ਵਾਤਾਵਰਨ ਨੂੰ ਕੋਈ ਵੀ
ਨੁਕਸਾਨ ਨਾ ਹੋ ਸਕੇ। ਅਤੇ ਅੱ ਗੇ ਤੋਂ ਕੂੜੇ ਨੂੰ ਅੱ ਗ ਨਾ ਲੱਗੇ ਇਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ।
8. ਇਹ ਕਿ ਜਿਲ੍ਹਾ ਕਪੂਰਥਲਾ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੂੜਾ ਸੁੱ ਟਣ ਅਤੇ ਅੱ ਗ ਲੱਗਣ ਕਰਕੇ ਨਿਵਾਸੀਆਂ
ਅਤੇ ਮਾਲ ਡੰ ਗਰਾਂ ਤੇ ਜੋ ਮਾੜਾ ਅਸਰ ਹੋਇਆ ਹੈ ਉਸ ਦੀ ਭਰਪਾਈ ਵਜੋਂ ਇਲਾਕਾ ਨਿਵਾਸੀਆਂ ਨੂੰ ਬਣਦਾ ਮੁਆਵਜਾ ਵੀ
ਦਿੱ ਤਾ ਜਾਵੇ। ਨਿਵਾਸੀਆਂ ਦੀ ਸਿਹਤ ਦਾ ਖਿਆਲ ਪਹਿਲ ਦੇ ਆਧਾਰ ਤੇ ਰੱ ਖਿਆ ਜਾਵੇ ਜੀ। ਆਪ ਜੀ ਦੀ ਬਹੁਤ
ਮੇਹਰਬਾਨੀ ਹੋਵੇਗੀ।

ਮਿਤੀ:
ਆਪ ਜੀ ਦੇ ਸੁਭਚਿੰ ਤਕ
ਸਮੂਹ ਇਲਾਕਾ ਨਿਵਾਸੀ ਡਾਕਟਰ ਅੰ ਬੇਡਕਰ ਨਗਰ
ਨੇੜੇ ਸੀਵਰੇਜ ਟਰੀਟਮੈਂਟ ਪਲਾਂਟ ਕਪੂਰਥਲਾ
144601 ਪੰ ਜਾਬ

You might also like