Download as doc, pdf, or txt
Download as doc, pdf, or txt
You are on page 1of 2

lok sMprk d&qr

inrdySwlw ividAwrQI BlweI Aqy iml^ A&sr


gurU AMgd dyv vYtnrI Aqy AYnIml swieMsz XUnIvristI, luiDAwxw

ਵਧੇਰੇ ਜਾਣਕਾਰੀ ਲਈ ਡਾ. ਨਰਿੰ ਦਰ ਸਿੰ ਘ - 98158-00349


ਵੈਟਨਰੀ ਯੂਨੀਵਰਸਿਟੀ ਨੇ ਭਰੂਣ ਤਬਾਦਲਾ ਵਿਧੀ ਦੀ ਉੱਨਤ ਤਕਨੀਕ ਨਾਲ ਪੰ ਜਾਬ ਵਿਚ ਪਹਿਲੀ ਵਾਰ ਪੈਦਾ ਕੀਤੀ
ਸਾਹੀਵਾਲ ਨਸਲ ਦੀ ਵੱ ਛੀ
ਲੁਧਿਆਣਾ 04 ਜੁਲਾਈ 2022
ਗੁਰੂ ਅੰ ਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰ ਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਇਕ ਹੋਰ ਅਹਿਮ ਪ੍ਰਾਪਤੀ ਦਰਜ
ਕਰਦਿਆਂ OPU IVF (ਮਸਨੂਈ ਗਰਭਧਾਰਣ ਅਤੇ ਭਰੂਣ ਤਬਾਦਲਾ) ਤਕਨੀਕ ਰਾਹੀਂ ਗਾਂਵਾਂ ਦੀ ਦੇਸੀ ਨਸਲ
ਸਾਹੀਵਾਲ ਦੀ ਵੱ ਛੀ ਪੈਦਾ ਕੀਤੀ ਹੈ।ਡਾ. ਇੰ ਦਰਜੀਤ ਸਿੰ ਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਭਰੂਣ
ਤਬਾਦਲਾ ਵਿਧੀ ਦੇ ਵਿਗਿਆਨੀਆਂ ਡਾ. ਨਰਿੰ ਦਰ ਸਿੰ ਘ ਅਤੇ ਗੁਰਜੋਤ ਕੌ ਰ ਮਾਵੀ ਨੂੰ ਇਸ ਕਾਰਜ ਲਈ ਵਧਾਈ
ਦਿੰ ਦਿਆਂ ਦੱ ਸਿਆ ਕਿ ਪੰ ਜਾਬ ਵਿਚ ਇਸ ਵਿਧੀ ਨਾਲ ਪੈਦਾ ਹੋਈ ਇਹ ਪਹਿਲੀ ਵੱ ਛੀ ਹੈ ।ਉਨ੍ਹਾਂ ਕਿਹਾ ਕਿ ਅਜੇ ਤੱ ਕ
ਭਾਰਤ ਦੀਆਂ ਕੁਝ ਚੋਣਵੀਆਂ ਪ੍ਰਯੋਗਸ਼ਾਲਾਵਾਂ ਹੀ ਇਸ ਤਕਨੀਕ ਰਾਹੀਂ ਵੱ ਛੜੂ -ਕੱ ਟੜੂ ਪੈਦਾ ਕਰਨ ਵਿਚ ਸਫ਼ਲ ਹੋ
ਸਕੀਆਂ ਹਨ ਜਿਸ ਵਿਚ ਇਸ ਯੂਨੀਵਰਸਿਟੀ ਦਾ ਨਾਂ ਵੀ ਜੁੜ ਗਿਆ ਹੈ।ਵੈਟਨਰੀ ਯੂਨੀਵਰਸਿਟੀ ਵਿਗਿਆਨੀਆਂ ਨੇ
ਇਸ ਭਰੂਣ ਤਬਾਦਲਾ ਤਕਨੀਕ ਦੀ ਮਸਨੂਈ ਗਰਭਧਾਰਣ ਵਿਧੀ ਰਾਹੀਂ 37 ਗਰਭਧਾਰਣ ਕਰਵਾਏ ਹਨ ਜਿੰ ਨ੍ਹਾਂ ਤੋਂ
ਆਉਂਦੇ ਕੁਝ ਸਮੇਂ ਵਿਚ ਬੱ ਚੇ ਪ੍ਰਾਪਤ ਹੋਣਗੇ।
ਇਸ ਸੰ ਬੰ ਧਿਤ ਕੇਸ ਵਿਚ ਉੱਤਮ ਕਿਸਮ ਦੀ 4000 ਕਿਲੋ ਤੋਂ ਵਧੇਰੇ ਦੁੱ ਧ ਦੇਣ ਵਾਲੀ ਸਾਹੀਵਾਲ ਗਾਂ ਦੇ ਆਂਡੇ
ਲਏ ਗਏ ਸਨ ਅਤੇ ਇਨ੍ਹਾਂ ਤੋਂ ਉੱਤਮ ਕਿਸਮ ਦੇ ਸਾਹੀਵਾਲ ਨਸਲ ਦੇ ਸਾਨ੍ਹ ਦੇ ਲਿੰਗ ਚੋਣ ਵੀਰਜ ਨਾਲ ਇਨ-ਵਿਟਰੋ
ਗਰਭਧਾਰਣ ਕਰਵਾਇਆ ਗਿਆ।ਤਿਆਰ ਹੋਏ ਭਰੂਣ, ਦੋਗਲੀ ਨਸਲ ਦੀਆਂ ਗਾਂਵਾਂ ਦੀ ਬੱ ਚੇਦਾਨੀ ਵਿਚ ਰੱ ਖੇ ਗਏ ਜਿਥੋਂ
ਨੌਂ ਮਹੀਨੇ ਬਾਅਦ ਉੱਤਮ ਨਸਲ ਦੀ ਸਾਹੀਵਾਲ ਵੱ ਛੀ ਪ੍ਰਾਪਤ ਹੋਈ ਜੋ ਕਿ ਪੂਰਨ ਸਿਹਤਮੰ ਦ ਹੈ।ਇਸ ਤੋਂ ਪਹਿਲਾਂ ਵੀ
ਯੂਨੀਵਰਸਿਟੀ ਵਿਖੇ ਵਿਭਿੰ ਨ ਮਸਨੂਈ ਗਰਭਧਾਰਣ ਤਕਨੀਕਾਂ ਰਾਹੀਂ 200 ਹੋਲਿਸਟਨ ਫਰਿਜ਼ਨ ਅਤੇ 73 ਸਾਹੀਵਾਲ
ਨਸਲ ਦੇ ਕੱ ਟੜੂ-ਵੱ ਛੜੂ ਪੈਦਾ ਹੋ ਚੁੱ ਕੇ ਹਨ।
ਡਾ. ਰਵਿੰ ਦਰ ਸਿੰ ਘ ਗਰੇਵਾਲ, ਨਿਰਦੇਸ਼ਕ ਲਾਈਵਸਟਾਕ ਫਾਰਮ ਨੇ ਦੱ ਸਿਆ ਕਿ ਇਹ ਕਾਰਜ ਪ੍ਰਾਜੈਕਟ
ਰਾਸ਼ਟਰੀ ਗੋਕੁਲ ਮਿਸ਼ਨ ਦੇ ਤਹਿਤ ਕੀਤਾ ਜਾ ਰਿਹਾ ਹੈ ਜਿਸ ਦੀ ਵਿਤੀ ਸਹਾਇਤਾ ਭਾਰਤ ਸਰਕਾਰ ਦੇ ਪਸ਼ੂ ਪਾਲਣ,
ਡੇਅਰੀ ਅਤੇ ਮੱ ਛੀ ਪਾਲਣ ਵਿਭਾਗ ਵੱ ਲੋਂ ਦਿੱ ਤੀ ਜਾ ਰਹੀ ਹੈ ।ਇਸ ਦਾ ਉਦੇਸ਼ ਦੇਸੀ ਨਸਲ ਦੇ ਉੱਤਮ ਕਿਸਮ ਦੇ ਪਸ਼ੂ ਪੈਦਾ
ਕਰਨਾ ਹੈ।
ਡਾ. ਜਤਿੰ ਦਰ ਪਾਲ ਸਿੰ ਘ ਗਿੱ ਲ, ਨਿਰਦੇਸ਼ਕ ਖੋਜ ਨੇ ਕਿਹਾ ਕਿ ਯੂਨੀਵਰਸਿਟੀ ਮੱ ਝਾਂ ਅਤੇ ਵਿਦੇਸ਼ੀ ਨਸਲ
ਦੀਆਂ ਗਾਂਵਾਂ ਵਿਚ ਵੀ ਯੂਨੀਵਰਸਿਟੀ ਅਤੇ ਕਿਸਾਨਾਂ ਦੇ ਫਾਰਮ ਪੱ ਧਰ ’ਤੇ ਭਰੂਣ ਤਬਾਦਲਾ ਵਿਧੀ ਤੇ ਮਸਨੂਈ
ਗਰਭਦਾਨ ਰਾਹੀਂ ਅਜਿਹੀਆਂ ਸੇਵਾਵਾਂ ਮੁਹੱਈਆ ਕਰ ਰਹੀ ਹੈ।ਯੂਨੀਵਰਸਿਟੀ ਕਿਸਾਨਾਂ ਨੂੰ ਇਹ ਸਾਰੀਆਂ ਤਕਨੀਕੀ
ਸੇਵਾਵਾਂ ਦੇਣ ਲਈ ਲਗਾਤਾਰ ਯਤਨਸ਼ੀਲ ਰਹਿੰ ਦੀ ਹੈ।
ਡਾ. ਇੰ ਦਰਜੀਤ ਸਿੰ ਘ, ਉਪ-ਕੁਲਪਤੀ ਨੇ ਕਿਹਾ ਕਿ ਸਾਨੂੰ ਇਸ ਸਮੇਂ ਵਧੀਆ ਨਸਲ ਦੇ ਬਿਹਤਰ ਉਤਪਾਦਨ
ਦੇਣ ਵਾਲੇ ਪਸ਼ੂਆਂ ਨੂੰ ਅਜਿਹੀਆਂ ਵਿਗਿਆਨਕ ਵਿਧੀਆਂ ਰਾਹੀਂ ਵਧਾਉਣ ਦੀ ਲੋ ੜ ਹੈ ।ਇਸ ਢੰ ਗ ਨਾਲ ਸਾਡਾ ਦੁੱ ਧ

Pon nMbr 0161-2553305, E-MAIL-editorgadvasu@gmail.com, progadvasu@gmail.com


lok sMprk d&qr
inrdySwlw ividAwrQI BlweI Aqy iml^ A&sr
gurU AMgd dyv vYtnrI Aqy AYnIml swieMsz XUnIvristI, luiDAwxw

ਉਤਾਪਦਨ ਵਧੇਗਾ ਅਤੇ ਘੱ ਟ ਪਸ਼ੂਆਂ ਨਾਲ ਅਸੀਂ ਆਪਣੀਆਂ ਲੋ ੜਾਂ ਪੂਰੀਆਂ ਕਰ ਸਕਾਂਗੇ।ਇੰ ਝ ਅਸੀਂ ਫੀਡ ਅਤੇ ਹੋਰ
ਕਈ ਸਾਧਨਾਂ ਉਤੇ ਬੇਲੋੜਾ ਖਰਚ ਕਰਨ ਤੋਂ ਵੀ ਬਚਾਂਗੇ।

Pon nMbr 0161-2553305, E-MAIL-editorgadvasu@gmail.com, progadvasu@gmail.com

You might also like