Download as pdf or txt
Download as pdf or txt
You are on page 1of 1

ਦਫਤਰ ਜਿਲ੍ਹਾ ਸਿੱਖਿਆ ਅਫਸਰ (ਐ ਸਿ), ਫ਼ਰੀਦਕੋਟ

ਹੁਕਮ ਨੰ : 2311432 ਮਿਤੀ : 28-Jul-2023

ਸਟਾਫ ਆਈ ਡੀ : 829175451

ਨਾਮ SARBJIT KAUR

ਪਿਤਾ/ਪਤੀ ਦਾ ਨਾਮ GURDEV SINGH

ਯੂਡਾਈਸ ਕੋਡ ਅਤੇ ਸਕੂਲ ਦਾ ਨਾਮ 03130109901 - GPS QUILA NAU

ਬਲਾਕ ਅਤੇ ਜ਼ਿਲ੍ਹਾ FARIDKOT-01 - FARIDKOT

ਪੰਜਾਬ ਸਰਕਾਰ ਪ੍ਰਸੋਨਲ ਵਿਭਾਗ ਦੇ ਪੱਤਰ ਨੰ . 11/07/2022/-4PP3/850 ਮਿਤੀ 07.10.2022 ਰਾਹੀਂ ਜਾਰੀ ਨੀਤੀ “Policy for
Welfare of Adhoc, Contractual, Temporary Teachers (Nation Builders) and other Employees in School
Education Department ” ਅਧੀਨ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਕਾਡਰਾਂ ਦੇ ਕਰਮਚਾਰੀਆਂ ਨੂੰ ਤੈਨਾਤ ਕਰਨ ਲਈ ਸਪੈਸ਼ਲ ਕਾਡਰ ਦੀ ਰਚਨਾ ਕੀਤੀ
ਗਈ ਹੈ। ਇਹਨਾਂ ਸਪੈਸ਼ਲ ਕਾਡਰ ਦੀਆਂ ਅਸਾਮੀਆਂ ‘ਤੇ ਨੀਤੀ ਅਨੁਸਾਰ ਆਪ ਵਲੋਂ ਦਿੱਤੀ ਗਈ ਪ੍ਰਤੀ-ਬੇਨਤੀ ਤੇ ਆਪ ਨੂੰ ਯੋਗ ਮੰਨਦੇ ਹੋਏ, ਇਸ ਨੀਤੀ ਦੀਆਂ
ਸ਼ਰਤਾਂ ਅਧੀਨ ਆਪ ਨੂੰ 58 ਸਾਲ ਦੀ ਉਮਰ ਤੱਕ ਬਤੌਰ IE Assistant Teacher ਆਪ ਦੀ ਵਿਦਿਅਕ ਯੋਗਤਾ ਦੇ ਅਧਾਰ ਤੇ ਪ੍ਰਤੀ ਮਹੀਨਾ 15000/-
ਤਨਖਾਹ ਤੇ ਆਪ ਦੇ ਮੌਜੂਦਾ ਸਟੇਸ਼ਨ ਤੇ ਹੇਠ ਅਨੁਸਾਰ ਸ਼ਰਤਾਂ ਤਹਿਤ ਨਿਯੁਕਤੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

ਸ਼ਰਤਾਂ:-
1. ਆਪ ਜੀ ਦੀ ਨਿਯੁਕਤੀ ਸਪੈਸ਼ਲ ਕਾਡਰ ਦੀ ਅਸਾਮੀ ‘ਤੇ ਕੀਤੀ ਜਾਂਦੀ ਹੈ।
2. ਸਪੈਸ਼ਲ ਕਾਡਰ ਲਈ ਸਰਵਿਸ ਰੂਲ ਵੱਖਰੇ ਤੌਰ ਤੇ ਅਧਿਸੂਚਿਤ ਕੀਤੇ ਜਾਣਗੇ।
3. ਆਪ ਦੀ ਸੀਨੀਆਰਤਾ ਇਸ ਭਰਤੀ ਸਬੰਧੀ ਵੱਖਰੇ ਤੌਰ ਤੇ ਬਨਣ ਵਾਲੇ ਸਰਵਿਸ ਰੂਲਾਂ ਅਨੁਸਾਰ ਨਿਰਧਾਰਿਤ ਕੀਤੀ ਜਾਵੇਗੀ।
4. ਆਪ ਨੂੰ ਇਸ ਵਿਭਾਗ ਵਿੱਚ ਪਹਿਲਾਂ ਕੀਤੀ ਬਤੌਰ ਆਰਜ਼ੀ/ ਠੇ ਕੇ ਤੇ/ ਤਦਅਰਥ ਅਧਾਰ ਤੇ ਕੀਤੀ ਸੇਵਾ ਦਾ ਕਿਸੇ ਵੀ ਤਰ੍ਹਾਂ ਦਾ
ਕੋਈ ਲਾਭ ਮਿਲਣਯੋਗ ਨਹੀਂ ਹੋਵੇਗਾ।
5. ਆਪ ਨੂੰ ਵਿੱਤ ਵਿਭਾਗ ਪੰਜਾਬ ਵੱਲੋਂ ਨਿਰਧਾਰਤ ਤਨਖਾਹ ਵਿਚ ਸਲਾਨਾ 5% ਵਾਧਾ ਮਿਲਣਯੋਗ ਹੋਵੇਗਾ।
6. ਆਪ ਪੰਜਾਬ ਰਾਜ ਵਿੱਚ ਕਿਸੇ ਵੀ ਸਕੂਲ/ਦਫਤਰ ਵਿੱਚ ਸੇਵਾਵਾਂ ਪ੍ਰਦਾਨ ਕਰਨ ਲਈ ਪਾਬੰਦ ਹੋਵੋਗੇ।
7. ਆਪ ਨੂੰ ਨਿਯੁਕਤੀ ਵਾਲੀ ਥਾਂ ਤੇ ਹਾਜਰ ਹੋਣ ਲਈ ਕੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ।
8. ਆਪ ਵਿਭਾਗ ਤੋਂ ਪੂਰਵ ਪ੍ਰਵਾਨਗੀ ਲਏ ਬਿਨਾਂ ਕਿਸੇ ਪ੍ਰਕਾਰ ਦੀ ਉਚੇਰੀ ਸਿੱਖਿਆ ਹਾਸਲ ਨਹੀਂ ਕਰੋਗੇ।
9. ਜੇਕਰ ਆਪ ਕਿਸੇ ਮੌਕੇ ਤੇ ਆਪਣੀ ਨੌ ਕਰੀ ਤੋਂ ਅਸਤੀਫਾ ਦੇਣਾ ਚਾਹੋ ਤਾਂ ਇਹ ਲਾਜ਼ਮੀ ਹੋਵੇਗਾ ਕਿ ਆਪ ਵਿਭਾਗ ਨੂੰ ਇੱਕ ਮਹੀਨੇ
ਦਾ ਅਗਾਊ ਨੋ ਟਿਸ ਦੇਵੋਗੇ ਜਾਂ ਉਸ ਦੇ ਇਵਜ਼ ਵਿਚ ਇੱਕ ਮਹੀਨੇ ਦੀ ਤਨਖਾਹ ਵਿਭਾਗ ਨੂੰ ਜਮ੍ਹਾਂ ਕਰਵਾਉਣ ਲਈ ਪਾਬੰਦ ਹੋਵੋਗੇ।
10. ਆਪ ਦੇ ਖਿਲਾਫ ਕੋਈ ਪੁਲਿਸ ਤਫਤੀਸ਼/ਵਿਜੀਲੈਂਸ ਪੜਤਾਲ ਜਾਂ ਵਿਭਾਗੀ ਪੜਤਾਲ ਨਾ ਚੱਲ ਰਹੀ ਹੋਵੇ। ਇਸ ਸਬੰਧੀ ਆਪ ਵਲੋ
ਸਵੈ-ਘੋਸ਼ਣਾ ਪੱਤਰ ਦਿੱਤਾ ਜਾਵੇਗਾ।
11. ਆਪ ਭਾਰਤ ਦੇ ਸੰਵਿਧਾਨ ਪ੍ਰਤੀ ਵਚਨਬੱਧ ਰਹਿਣ ਦੀ ਸਹੁੰ ਚੁੱਕਣ ਸਬੰਧੀ ਹਲਫਨਾਮਾ ਦੇਵੋਗੇ।
12. ਜੇਕਰ ਆਪ ਦਾ ਕੋਈ ਵੀ ਸਰਟੀਫਿਕੇਟ, ਦਸਤਾਵੇਜ ਜਾਅਲੀ ਜਾਂ ਯੂ.ਜੀ.ਸੀ. ਵੱਲੋਂ ਨਿਰਧਾਰਿਤ ਸ਼ਰਤਾਂ ਅਨੁਸਾਰ ਠੀਕ ਨਹੀਂ
ਪਾਇਆ ਜਾਂਦਾ ਹੈ ਤਾਂ ਆਪ ਨੂੰ ਬਿਨ੍ਹਾਂ ਕਿਸੇ ਕਾਰਨ ਦੱਸੋ ਨੋ ਟਿਸ ਦੇ ਸੇਵਾ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ।
13. ਮਾਨਯੋਗ ਸੁਪਰੀਮ ਕੋਰਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਹੋਰ ਕਿਸੇ ਵੀ ਅਦਾਲਤ ਵਲੋਂ ਇਸ ਪਾਲਿਸੀ ਸਬੰਧੀ ਦਿੱਤਾ
ਗਿਆ ਕੋਈ ਵੀ ਫੈਸਲਾ ਆਪ ਦੀ ਇਸ ਨਿਯੁਕਤੀ ਤੇ ਲਾਗੂ ਹੋਵੇਗਾ।

ਜਿਲ੍ਹਾ ਸਿੱਖਿਆ ਅਫਸਰ (ਐ ਸਿ),


ਫ਼ਰੀਦਕੋਟ

You might also like