Download as docx, pdf, or txt
Download as docx, pdf, or txt
You are on page 1of 1

ਪੰਜਾਬ ਆਪਣੀ ਭੂਗੋਲਿਕ ਸਥਿਤੀ ਕਾਰਨ ਕਈ ਸਦੀਆਂ ਤਕ ਭਾਰਤ ਦਾ ਮੁੱਖ ਦੁਆਰ ਬਣਿਆ ਰਿਹਾ ਹੈ। ਪੁਰਾਣੇ

ਜ਼ਮਾਨੇ ਵਿਚ ਸਭ ਵਿਦੇਸ਼ੀ ਹਮਲਾਵਰ, ਈਰਾਨੀ, ਯੂਨਾਨੀ, ਸਿਥੀਅਨ, ਪਾਰਥੀਅਨ, ਹੂਣ, ਤੁਰਕ ਤੇ ਮੰਗੋਲ ਆਦਿ
ਪੰਜਾਬ ਵਲੋਂ ਹੀ ਭਾਰਤ ਵਿਚ ਆਏ। ਇਥੋਂ ਦੇ ਨਰੋਏ ਸਰੀਰ ਤੇ ਤਕੜੇ ਦਿਲ-ਜਿਗਰੇ ਵਾਲੇ ਪੰਜਾਬੀਆਂ ਨੂੰ ਹਮੇਸ਼ਾਂ ਹੀ
ਸਭ ਹੱਲਿਆਂ ਦੀ ਪਹਿਲੀ ਮਾਰ ਝੱਲਣੀ ਪਈ। ਇਸੇ ਲਈ, ਪੰਜਾਬੀਆਂ ਦੇ ਖੂਨ ਵਿੱਚ, ਹੌਸਲਾ ਤੇ ਸ੍ਵੈਮਾਣ ਬਾਕੀ
ਪ੍ਰਾਂਤਾ ਦੋ ਲੋਕਾਂ ਨਾਲੋਂ ਵਧੇਰੇ ਹੈ ਤੇ ਇਹ ਰਣ-ਤੱਤੇ ਵਿਚ ਜੂਝਣ ਲਈ ਬੇਝਿਜਕ ਹੋ ਕੇ ਨਿਤਰਦੇ ਹਨ। ਭਾਰਤ ਦੀ ਇੱਜ਼ਤ
ਤੇ ਸ਼ਾਨ ਦਾ ਰਾਖਾ ਹੋਂ ਕਰਕੇ ਪੰਜਾਬ ਨੂੰ ਭਾਰਤ ਦੀ ਖੜਗ ਭੁਜਾ ਵੀ ਕਿਹਾ ਜਾਂਦਾ ਹੈ।
ਪੰਜਾਬ ਵਿੱਚ ਗੁਰੂ ਸਾਹਿਬਾਂ ਦੇ ਪਾਵਨ ਸਥਾਨਾਂ ਉੱਤੇ ਖ਼ਾਸ-ਖ਼ਾਸ ਮੌਕਿਆਂ ਉੱਤੇ ਮੇਲੇ ਲੱਗਦੇ ਹਨ। ਪੱਛਮੀ ਪੰਜਾਬ
ਵਿੱਚ ਪੰਜਾ ਸਾਹਿਬ ਵਿਖੇ ਹਰ ਪੂਰਨਮਾਸ਼ੀ ਨੂੰ ਮੇਲਾ ਲਗਦਾ ਹੈ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਉੱਤੇ
ਡੇਰੀ ਸਾਹਿਬ, ਲਾਹੌਰ ਵਿੱਚ ਭਾਰੀ ਜੋੜ ਮੇਲਾ ਲੱਗਦਾ ਸੀ। ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਦੈਵ ਜੀ ਦੇ ਜਨਮ-
ਉਤਸਵ ਉੱਤੇ ਦੇਸ਼ ਦੀ ਵੰਡ ਤੋਂ ਪਹਿਲਾਂ ਭਾਰੀ ਮੇਲਾ ਲੱਗਦਾ ਸੀ। ਇਹ ਮੇਲਾ ਕਿਸੇ ਹੱਦ ਤੱਕ ਹੁਣ ਵੀ ਲੱਗਦਾ ਹੈ।
ਇਨ੍ਹਾਂ ਤੋਂ ਇਲਾਵਾ ਮਾਘੀ ਦੇ ਦਿਨ ਮੁਕਤਸਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਾਲੀ ਮੁਕਤਿਆਂ ਦੀ ਟੁੱਟੀ ਗੰਢਣ
ਸੰਬੰਧੀ ਭਾਰੀ ਮੇਲਾ ਲੱਗਦਾ ਹੈ। ਚੇਤ ਵਦੀ ਪਹਿਲੀ ਨੂੰ ਆਨੰ ਦਪੁਰ ਸਾਹਿਬ ਵਿਖੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ-
ਮੁਹੱਲੇ ਦਾ ਮੇਲਾ ਲੱਗਦਾ ਹੈ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੰਘਾਂ ਨੂੰ ਯੁੱਧ ਵਿੱਦਿਆ ਵਿੱਚ ਨਿਪੁੰਨ ਕਰਨ
ਲਈ ਉਨ੍ਹਾਂ ਦੇ ਮੁਕਾਬਲਿਆਂ ਦੇ ਰੂਪ ਵਿੱਚ ਸ਼ੁਰੂ ਕੀਤਾ ਸੀ। ਤਕਨ-ਤਾਕਨ ਵਿਖੇ ਹਰ ਮੱਸਿਆ ਨੂੰ ਲੱਗਣ ਵਾਲੇ ਮੇਲੇ
ਵਿੱਚ ਲੋਕ ਭਾਰੀ ਗਿਣਤੀ ਵਿੱਚ ਪਹੁੰਚਦੇ ਹਨ। ਇਨ੍ਹਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ
ਸ਼ਹੀਦੀ ਸੰਬੰਧੀ ਮੋਰਿੰਡਾ, ਚਮਕੌਰ ਸਾਹਿਬ ਤੇ ਫ਼ਤਿਹਗੜ੍ਹ ਸਾਹਿਬ ਵਿਚ ਜੋੜ-ਮੇਲੇ ਲੱਗਦੇ ਹਨ। ਪੁਰਾਣ ਕਥਾਵਾਂ
ਉਨ੍ਹਾਂ ਕਹਾਣੀਆਂ ਨੂੰ ਕਹਿੰਦੇ ਹਨ, ਜਿਹੜੀਆਂ ਮੁੱਢਲੇ ਮਨੁੱਖ ਨੇ ਕੁਦਰਤ ਦੀਆਂ ਭਿੰਨ-ਭਿੰਨ ਵਸਤਾਂ ਸੂਰਜ, ਚੰਦ,
ਤਾਰੇ, ਬਨਸਪਤੀ, ਧਰਤੀ ਆਕਾਸ਼ ਦੀ ਅਦਭੁਤਤਾ ਤੇ ਇਨ੍ਹਾਂ ਨਾਲ ਸੰਬੰਧਿਤ ਅਲੌਕਿਕ ਵਰਤਾਰਿਆਂ ਨੂੰ ਦੇਖ ਕੇ
ਆਪਣੇ ਮਨ ਵਿਚ ਉੱਠੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਘੜੀਆਂ। ਹਰ ਜਾਤੀ ਦੀਆਂ ਪੁਰਾਣ ਕਥਾਵਾਂ ਉਸ ਦੀਆਂ
ਆਪਣੀਆਂ ਸੱਭਿਆਚਾਰਕ ਰੂੜੀਆਂ, ਪ੍ਰਬਲ ਮਨੋ ਵਿਰਤੀਆਂ ਤੇ ਸਮੂਹਿਕ ਤਰਿੱਤਰ ਵਿੱਚੋਂ ਉਪਜੀਆਂ ਹੋਣ ਕਰਕੇ,
ਨਿਵੇਕਲੀਆਂ ਹੁੰਦੀਆਂ ਹਨ। ਇਹ ਕਥਾਵਾਂ ਬ੍ਰਹਿਮੰਡ ਦੇ ਰਹੱਸਾਂ ਤੇ ਮਨੁੱਖ ਦੇ ਵਿਸ਼ਵ ਨਾਲ ਸੰਬੰਧਾਂ ਨੂੰ ਸਮਝਣ ਦਾ
ਇੱਕ ਕਲਾਤਮਕ ਤੇ ਰੌਚਕ ਉੱਪਰਾਲਾ ਹਨ। ਮੁੱਢਲਾ ਮਨੁੱਖ ਹਰੇਕ ਪਦਾਰਥ ਵਿੱਚ, ਭਾਵੇਂ ਜੜ੍ਹ ਹੋਵੇਂ ਜਾਂ ਚੇਤਨ,
ਆਤਮਾ ਅਥਵੀ ਪ੍ਰਾਣ ਅਨੁਭਵ ਕਰਦਾ ਸੀ। ਉਹ ਆਪਣੇ ਵਾਂਗ ਜੜ੍ਹ ਵਸਤੂਆਂ ਵਿੱਚ ਬੁੱਧ, ਸੂਝ ਅਤੇ ਸ਼ਕਤੀ ਮੰਨਦਾ
ਸੀ ਤੇ ਉਨ੍ਹਾਂ ਨੂੰ ਆਪਣਮੇ ਨਿਜੀ ਤੇ ਭਾਈਚਾਰਕ ਜੀਵਨ ਦੇ ਪ੍ਰਤਿਰੂਪ ਢਾਲ ਕੇ ਸਮਝਣ ਦੇ ਉਪਰਾਲੇ ਕਰਦਾ ਸੀ। ਇਨ੍ਹਾਂ
ਉਪਰਾਸਿਆਂ ਨੇ ਹੀ ਕਲਾ ਦਾ ਜਾਮਾ ਪਹੁਣ ਕੇ ਪੁਰਾਣ ਕਥਾਵਾਂ ਨੂੰ ਜਨਮ ਦਿੱਤਾ।

You might also like