Untitled Document

You might also like

Download as pdf or txt
Download as pdf or txt
You are on page 1of 13

Unit 4

ਪ੍ਰਸ਼ਨ 1. ਵਿਗਿਆਨ ਅਤੇ ਸਮਾਜ ਦੇ ਅੰ ਤਰ ਸਬੰ ਧ ਬਾਰੇ ਲਿਖੋ

ਉੱਤਰ

ਵਿਗਿਆਨ ਅਤੇ ਸਮਾਜ ਦੇ ਆਪਸੀ ਸਬੰ ਧਾਂ ਨੂੰ ਸਮਝਣਾ ਇੱ ਕ


ਮਹੱ ਤਵਪੂਰਨ ਮਸਲਾ ਹੈ।

ਵਿਗਿਆਨ ਅਤੇ ਸਮਾਜ ਇੱ ਕ-ਦੂਜੇ ਨਾਲ ਪੂਰੀ ਤਰ੍ਹਾਂ ਅੰ ਤਰ-ਸੰ ਬੰ ਧਿਤ


ਹਨ। ਇੱ ਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਪ੍ਰਭਾਵ ਗ੍ਰਹਿਣ ਕਰਦੇ
ਹਨ। ਕਿਸੇ ਵੀ ਸਮਾਜ ਦਾ ਤਕਨੀਕੀ ਵਿਕਾਸ ਵਿਗਿਆਨ ਦੇ ਵਿਕਾਸ
ਉੱਤੇ ਨਿਰਭਰ ਕਰਦਾ ਹੈ। ਸਮਾਜ ਵਿੱ ਚ ਉੱਸਦੇ ਵੱ ਖ-ਵੱ ਖ ਮਸਲਿਆਂ ਦੇ
ਹੱ ਲ ਲਈ ਵਿਗਿਆਨ ਇੱ ਕ ਦਿਸ਼ਾ ਅਤੇ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ,
ਜਿਸਨੂੰ ਅਸੀਂ ਵਿਗਿਆਨਿਕ ਦ੍ਰਿਸ਼ਟੀਕੋਣ ਕਹਿੰ ਦੇ ਹਾਂ।

1.ਸਿਹਤ ਲਈ ਵਿਗਿਆਨ (Science for Health)

ਕਿਸੇ ਵੀ ਸਮਾਜ ਦੇ ਮੈਂਬਰਾਂ ਦਾ ਸਿਹਤਮੰ ਦ ਹੋਣਾ ਉਸ ਸਮਾਜ ਦੇ


ਵਿਕਾਸ ਦੀ ਨਿਸ਼ਾਨੀ ਹੁੰ ਦਾ ਹੈ, ਕਿਉਂਕਿ ਗ਼ਰੀਬੀ ਅਤੇ ਬਿਮਾਰੀ ਆਪਸ
ਵਿੱ ਚ ਜੁੜੀਆਂ ਹੋਈਆਂ ਹਨ। ਸਮਾਜ ਵਿੱ ਚੋਂ ਰੀਬੀ ਦੇ ਖਾਤਮੇ ਲਈ
ਲੋ ਕਾਂ ਦਾ ਸਿਹਤਮੰ ਦ ਹੋਣਾ ਜ਼ਰੂਰੀ ਹੈ। ਇਸ ਖੇਤਰ ਵਿੱ ਚ ਵਿਗਿਆਨ
ਆਪਣੀ ਮਹੱ ਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਵਿਗਿਆਨ ਦੋਵਾਂ
ਪੱ ਖਾਂ-ਬਿਮਾਰੀਆਂ ਨੂੰ ਰੋਕਣ ਅਤੇ ਇਲਾਜ਼ ਕਰਨ ਵਿੱ ਚ ਕੰ ਮ ਕਰਦਾ ਹੈ।
ਇਹ ਸਾਨੂੰ ਸਿਹਤਮੰ ਦ ਰਹਿਣ ਦੇ ਗ-ਤਰੀਕਿਆਂ ਸਾਡੀ ਖੁਰਾਕ ਅਤੇ
ਕਸਰਤ ਆਦਿ ਬਾਰੇ ਜਾਗਰੂਕ ਕਰਦਾ ਹੈ ਤਾਂ ਜੋ ਲੋ ਕ ਬਿਮਾਰ ਹੋਣ ਤੋਂ
ਬਚੇ ਰਹਿਣ। ਕਈ ਬਿਮਾਰੀਆਂ ਜਿਵੇਂ- ਪੋਲੀਓ, ਚੇਚਕ ਅਤੇ
ਹੈਪੇਟਾਈਟਸ ਆਦਿ ਤੋਂ ਅਗਾਊ ਹੀ ਬਚਾਅ ਕਰਨ ਲਈ ਬੱ ਚਿਆਂ ਦਾ
ਟੀਕਾਕਰਨ ਕੀਤਾ ਜਾਂਦਾ ਹੈ। ਬਿਮਾਰੀਆਂ ਦਾ ਸਹੀ ਕਾਰਨ ਲੱਭਣ
ਦੀਆਂ ਕਈ ਤਕਨੀਕਾਂ ਅਤੇ ਟੈਸਟ ਜਿਵੇਂ: ਐਕਸਰੇ, E.C.G.
(Electrocardiogram), M.R.I. (Magnetic
Resonance Imaging) and USG
(Ultrasonography) ਆਦਿ ਦਾ ਵਿਕਾਸ ਕੀਤਾ ਜਾਂਦਾ ਹੈ।

2.ਅਮਨ ਲਈ ਵਿਗਿਆਨ (Science for Peace) ਵਿਗਿਆਨ


ਨੇ ਮਨੁੱਖ ਦੀ ਸਮੁੱ ਚੀ ਜ਼ਿੰ ਦਗੀ ਵਿੱ ਚ ਸੁਧਾਰ ਕੀਤਾ ਹੈ। ਇਹ ਸੁਧਾਰ,

ਵਿਗਿਆਨ ਦੇ ਗਿਆਨ ਦੀ ਵਿਕਾਸ, ਸ਼ਾਂਤੀ ਅਤੇ ਸਮਾਜਿਕ


ਸਦਭਾਵਨਾ ਆਦਿ ਲਈ ਕੀਤੀ ਗਈ ਵਰਤੋਂ ਦੁਆਰਾ ਹੀ ਸੰ ਭਵ ਹੋ
ਸਕਿਆ ਹੈ। ਅਮਨ ਦਾ ਅਰਥ ਹੈ ਜੀਵਨ ਦੇ ਹਰ ਪੱ ਧਰ ਉੱਤੇ ਹਰ
ਤਰ੍ਹਾਂ ਦੀ ਹਿੰ ਸਾ ਤੋਂ ਮੁਕਤੀ। ਇਹ ਹਿੱ ਸਾ ਵਿਅਕਤੀ, ਸਮਾਜ ਅਤੇ ਕੌਮੀ
ਪੱ ਧਰ 'ਤੇ ਹੋ ਸਕਦੀ ਹੈ। ਵਿਅਕਤੀਗਤ ਹਿੱ ਸਾ ਨੂੰ ਰੋਕਣ ਲਈ
ਸਮਾਜਿਕ ਅਤੇ ਮਨੋਵਿਗਿਆਨਿਕ ਸੋਝੀ ਅਤੇ ਅਤੇ ਧਾਰਨਾਵਾਂ ਨੂੰ
ਬਦਲਣ ਦੀ ਲੋ ੜ ਹੁੰ ਦੀ ਹੈ।

3.ਵਾਤਾਵਰਨ ਲਈ ਵਿਗਿਆਨ (Science for


Environment) ਸਾਡੇ ਆਲੇ -ਦੁਆਲੇ ਦੀ ਹਰ ਸਜੀਵ ਅਤੇ
ਨਿਰਜੀਵ, ਸੂਖਮ ਅਤੇ ਸਥੂਲ ਵਸਤੂ

ਵਾਤਾਵਰਨ ਵਿੱ ਚ ਸ਼ਾਮਿਲ ਹੈ। ਵਾਤਾਵਰਨ ਦੀ ਸਮੁੱ ਚੀ ਰਚਨਾ


ਕੁਦਰਤ ਅਤੇ ਮਨੁੱਖ ਵੱ ਲੋਂ ਕੀਤੀ ਗਈ ਹੈ। ਵਿਗਿਆਨ ਕੁਦਰਤੀ
ਘਟਨਾਵਾਂ ਅਤੇ ਵਰਤਾਰਿਆਂ ਦਾ ਅਧਿਐਨ ਹੈ, ਜਿਹੜੇ ਕੁਦਰਤੀ
ਵਾਤਾਵਰਨ ਵਿੱ ਚ ਵਾਪਰਦੇ ਹਨ। ਸਮੇਂ ਦੇ ਬੀਤਣ ਨਾਲ ਸਭ ਤੋਂ
ਪਹਿਲਾਂ ਮਨੁੱਖ ਨੇ ਪਸ਼ੂ-ਪਾਲਣ ਅਤੇ ਖੇਤੀਬਾੜੀ ਦੀ ਸ਼ੁਰੂਆਤ ਕੀਤੀ।
ਬਾਅਦ ਵਿੱ ਚ ਕੁਦਰਤੀ ਸੰ ਸਾਧਨਾਂ ਨੂੰ ਉਦਯੋਗਾਂ ਰਾਹੀਂ ਵਰਤਣਾ ਸ਼ੁਰੂ
ਕੀਤਾ। ਮਨੁੱਖ ਦੀਆਂ ਇਹਨਾਂ ਗਤੀਵਿਧੀਆਂ ਦਾ ਸਿੱ ਟਾ ਵਾਤਾਵਰਣ
ਪ੍ਰਦੂਸ਼ਣ ਦੇ ਰੂਪ ਵਿੱ ਚ ਨਿਕਲਿਆ। ਵਾਤਾਵਰਣ ਉੱਤੇ ਪ੍ਰਦੂਸ਼ਕਾਂ ਦੇ
ਪ੍ਰਭਾਵ ਦਾ ਅਧਿਐਨ ਕਰਨਾ ਵਿਗਿਆਨ ਦਾ ਕਾਰਜ-ਖੇਤਰ ਹੈ।

4.ਖੇਤੀਬਾੜੀ ਲਈ ਵਿਗਿਆਨ ( Science for Agriculture)

{ ਵਿਗਿਆਨਕ ਖੋਜਾਂ ਕਾਰਨ ਖੇਤੀਬਾੜੀ ਵਿਚ ਵਰਤੇ ਜਾਣ ਵਾਲੇ


ਉਪਕਰਨਾਂ, ਖਾਦਾਂ ਅਤੇ ਬੀਜ਼ ਵਿਚ ਬਦਲਾਅ ਵੇਖਣ ਨੂੰ ਮਿਲਦਾ ਹੈ।
‘ਹਰੀ ਕ੍ਰਾਂਤੀ’ ਕਾਰਨ ਭਾਰਤ ਭੋਜਨ ਦੇ ਖੇਤਰ ਵਿਚ ਇਕ ਸੁਤੰਤਰ ਤੇ
ਆਤਮ-ਨਿਰਭਰ ਦੇਸ਼ ਬਣ ਸਕਿਆ ਹੈ। ਖੇਤੀਬਾੜੀ ਮੇਲੇ ਅਤੇ
ਕਿਸਾਨਾਂ ਖੋਜ ਕੇਂਦਰਾਂ ਸਦਕਾ ਕਿਸਾਨਾਂ ਨੂੰ ਆਧੁਨਿਕ ਢੰ ਗਾਂ ਬਾਰੇ
ਵਿਸਥਾਰਪੂਰਵਕ ਜਾਣਕਾਰੀ ਮਿਲਦੀ ਹੈ ਅਤੇ ਉਨ੍ਹਾਂ ਨੂੰ ਆਪਣੀਆਂ
ਸਮੱ ਸਿਆਵਾਂ ਦੇ ਹਲ ਮਿਲਦੇ ਹਨ।

ਪ੍ਰਸ਼ਨ ਵਿਗਿਆਨ ਸਿੱ ਖਿਆ ਦਾ ਲੋ ਕਤੰ ਤਰੀਕਰਨ ਵਿੱ ਚ


ਕ੍ਰਾਂਤਿਕ/ਪੜਚੋਲਿਕ/ਆਲੋ ਚਨਾਤਮਕ ਸਿੱ ਖਿਆ ਸ਼ਾਸਤਰ ਦਾ ਅਰਥ
ਕੀ ਹੈ।ਪੜਚੋਲਕ ਸਿੱ ਖਿਆ ਸ਼ਾਸਤਰ ਅਤੇ ਅਧਿਆਪਕ ਦੀ ਭੂਮਿਕਾ
ਬਾਰੇ ਲਿਖੋ।
ਕ੍ਰਾਂਤਿਕ ਜਾਂ ਪੜਚੋਲਿਕ ਸਿੱ ਖਿਆ ਸ਼ਾਸਤਰ ਦਾ ਸੰ ਕਲਪ ਬਰਾਜ਼ੀਲ ਦੇ
ਸਿੱ ਖਿਆ ਸ਼ਾਸਤਰੀ ਪਾਉਲੋ ਫਰੇਰੇ (Paulo-Freire) ਦੁਆਰਾ
ਦਿੱ ਤਾ ਗਿਆ ਹੈ। ਇਹ ਕ੍ਰਾਂਤਿਕ ਦਰਸ਼ਨ (critical philosophy)
ਉਤੇ ਆਧਾਰਿਤ ਹੈ, ਜਿਸ ਵਿੱ ਚ ਇਹ ਮੰ ਨਿਆ ਜਾਂਦਾ ਹੈ ਕਿ ਸਿੱ ਖਿਆ
ਦਾ ਮੁਢਲਾ ਉਦੇਸ਼ ਸਮਾਜ ਦੀ ਆਲੋ ਚਨਾਤਮਕ ਚੇਤਨਾ (Critics
Consciousness) ਦਾ ਵਿਕਾਸ ਕਰਨਾ ਹੈ। ਆਲੋ ਚਨਾਤਮਕ
ਚੇਤਨਾ - ਇਕ ਅਜਿਹੇ ਯੋਗਤਾ ਹੈ ਜਿਸ ਦੁਆਰਾ ਵਿਅਕਤੀ ਆਪਣੇ
ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਤਾਣੇ-ਬਾਣੇ ਦੀ ਪੜਚੋਲ ਕਰ
ਸਕਦਾ ਹੈ।

“ਕ੍ਰਾਂਤਿਕ ਸਿੱ ਖਿਆ ਸ਼ਾਸਤਰ ਬਾਲ-ਕੇਂਦ੍ਰਿਤ ਸਿੱ ਖਿਆ ਸ਼ਾਸਤਰ ਹੈ।


ਇਹ ਸਿੱ ਖਿਆਰਥੀਆਂ ਦੇ ਵੱ ਖਰੇ ਵਿਚਾਰਾਂ ਨੂੰ ਮਾਨਤਾ ਦਿੰ ਦਾ ਹੋਇਆ
ਖੁਲ-੍ਹ ਦਿਲੀ ਦੁਆਰਾ ਸਮੂਹਿਕ ਫ਼ੈਸਲੇ ਲੈ ਣ ਵਿੱ ਚ ਸਹਾਇਤਾ ਕਰਦਾ ਹੈ।
ਇਹ ਵਿਦਿਆਰਥੀ ਦੀ ਆਲੋ ਚਨਾਤਮਕ ਸੋਚ ਅਤੇ ਲੋ ਕਤੰ ਤਰ ਪ੍ਰਤੀ
ਸਮਰਪਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ। ਇਹ ਅਧਿਆਪਕ
ਦੇ ਤਾਨਾਸ਼ਾਹੀ ਰਵੱ ਈਏ ਨੂੰ ਨਕਾਰਦਾ ਹੋਇਆ ਸ਼ਕਤੀਆਂ ਦੀ ਵੰ ਡ ਜਾਂ
ਸਾਂਝੀ ਵਰਤੋਂ ਉਤੇ ਜ਼ੋਰ ਦਿੰ ਦਾ ਹੈ। ਇਹ ਉਹ ਸਿੱ ਖਿਆ ਸ਼ਾਸਤਰ ਹੈ
ਜਿਹੜਾ ਸਿੱ ਖਿਆਰਥੀ ਦੇ ਅਨੁਭਵਾਂ ਅਤੇ ਸਹਿਜ ਗਿਆਨ ਨੂੰ ਮਹੱ ਤਵ
ਦਿੰ ਦਾ ਹੈ ਅਤੇ ਉਨ੍ਹਾਂ ਨੂੰ ਭੈ-ਮੁਕਤ ਅਤੇ ਆਰਥ ਹੋ ਕੇ ਸਿੱ ਖਣ ਵਿੱ ਚ
ਸਹਾਇਤਾ ਕਰਦਾ ਹੈ।”

NCF 2005 ਅਨੁਸਾਰ


NCF 2005 ਵਿੱ ਚ ਕ੍ਰਾਂਤਿਕ ਸਿੱ ਖਿਆ ਸ਼ਾਸਤਰ (Critical
Pedagogy) ਦੇ ਸੰ ਦਰਭ ਵਿੱ ਚ ਹੇਠ ਲਿਖੇ ਦਿਸ਼ਾ-ਨਿਰਦੇਸ਼
(Guidelines) ਦਿੱ ਤੇ ਗਏ ਹਨ ;

1 ਸ਼੍ਰੇਣੀ ਕਮਰੇ ਵਿੱ ਚ ਸੰ ਮਲਿਤ ਸਿੱ ਖਣ ਅਤੇ ਅਧਿਆਪਨ


(Participatory learning and teaching), ਸੰ ਵੇਗਾਂ ਅਤੇ
ਅਨੁਭਵਾਂ ਨੂੰ ਮਹੱ ਤਵਪੂਰਨ ਥਾਂ ਦੇਣੀ ਚਾਹੀਦੀ ਹੈ।

2.ਵਿਦਿਆਰਥੀਆਂ ਦੇ ਅਨੁਭਵ ਅਤੇ ਸਹਿਜ ਗਿਆਨ


(Perceptions) ਮਹੱ ਤਵਪੂਰਨ ਹੁੰ ਦੇ ਹਨ। ਇਸ ਬਾਰੇ ਉਨ੍ਹਾਂ ਨੂੰ
ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਅਜਿਹੇ ਮਾਨਸਿਕ ਹੁਨਰਾਂ
(Mental Skills) ਦਾ ਵਿਕਾਸ ਕਰਨਾ ਚਾਹੀਦਾ ਹੈ ਜਿਨ੍ਹਾਂ ਦੁਆਰਾ
ਉਹ ਆਜ਼ਾਦਾਨਾ ਤੌਰ 'ਤੇ ਸੋਚ ਸਕਣ ਅਤੇ ਤਰਕ ਕਰ ਸਕਣ

3.ਸਿੱ ਖਿਆਰਥੀ ਜੋ ਕੁਝ ਵੀ ਸਕੂਲ ਤੋਂ ਬਾਹਰ ਸਿੱ ਖਦੇ ਹਨ, ਉਸਨੂੰ
ਮਹੱ ਤਵ ਦੇਣਾ ਚਾਹੀਦਾ ਹੈ। ਉਨ੍ਹਾਂ ਦੀਆਂ ਸਿੱ ਖਣ ਯੋਗਤਾਵਾਂ,
ਸਮਰੱ ਥਾਵਾਂ ਅਤੇ ਗਿਆਨ ਨੂੰ ਉਨ੍ਹਾਂ ਦੇ ਪਾਠਕ੍ਰਮ ਨਾਲ ਜੋੜਨ ਦਾ
ਯਤਨ ਕਰਨਾ ਚਾਹੀਦਾ ਹੈ।

4. ਵਿਦਿਆਰਥੀ ਆਪਣੀਆਂ ਲੋ ੜਾਂ ਅਤੇ ਸਥਿਤੀਆਂ ਦੇ ਪੜਚੋਲੀ


ਪੇਖਕ ਹੁੰ ਦੇ ਹਨ। ਉਨ੍ਹਾਂ ਦੀ ਸਿੱ ਖਿਆ ਨਾਲ ਸੰ ਬੰ ਧਿਤ ਗਤੀਵਿਧੀਆਂ
ਵਿੱ ਚ ਸਰਗਰਮ ਹਿੱ ਸੇਦਾਰੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

5. ਜਦੋਂ ਵਿਦਿਆਰਥੀ ਅਤੇ ਅਧਿਆਪਕ ਭੋ-ਰਹਿਤ ਮਾਹੌਲ ਵਿੱ ਚ


ਮਿਲ ਕੇ ਆਪਣੇ ਨਿੱਜੀ ਅਤੇ ਸਮੂਹਿਕ ਅਨੁਭਵਾਂ ਨੂੰ ਸਾਝਾਂ ਕਰਦੇ ਹਨ
ਤਾਂ ਉਨ੍ਹਾਂ ਨੂੰ ਦੂਜਿਆਂ ਬਾਰੇ ਜਾਨਣ ਦਾ ਮੌਕਾ ਮਿਲਦਾ ਹੈ। ਸਿੱ ਟੇ ਵਜੋਂ
ਦੂਜਿਆਂ ਤੋਂ ਡਰਨ ਦੀ ਬਜਾਇ ਉਨ੍ਹਾਂ ਵਿਚਲੇ ਅੰ ਤਰਾਂ ਨੂੰ ਸਮਝਣ ਦਾ
ਮੌਕਾ ਮਿਲਦਾ ਹੈ।

6.ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ


ਵੱ ਖ-ਵੱ ਖ ਸਰੋਤਾਂ ਤੋਂ ਪ੍ਰਾਪਤ ਗਿਆਨ ਦੀ ਤੁਲਨਾ ਕਰਨ

ਗਿਆਨ ਦੇ ਵੱ ਖ-ਵੱ ਖ ਮਾਧਿਅਮ ਜਿਵੇਂ ਸਾਹਿਤ, ਅਖਬਾਰਾਂ,


ਟੈਲੀਵਿਜ਼ਨ ਆਦਿ ਦੀ ਵਰਤੋਂ ਸਿੱ ਖਿਆਰਥੀਆਂ ਵਿੱ ਚ ਗਤੀਸ਼ੀਲ
ਅੰ ਤਰਕ੍ਰਿਆ ਲਈ ਕਰਨੀ ਚਾਹੀਦੀ ਹੈ।

8. ਕਰਾਤਿਕ ਸਿੱ ਖਿਆ ਸ਼ਾਸਤਰ ਅਜਿਹਾ ਸਿੱ ਖਿਆ ਸ਼ਾਸਤਰ ਹੈ


ਜਿਹੜਾ ਲਿੰਗ-ਭੇਦ, ਵਰਗ, ਜਾਤੀ ਅਤੇ ਵਿਸ਼ਵੀ ਨਾਬਰਾਬਰਤਾ ਪ੍ਰਤੀ
ਸੰ ਵੇਦਨਸ਼ੀਲ ਹੈ। ਇਹ ਸਿਰਫ਼ ਵੱ ਖ-ਵੱ ਖ ਨਿੱਜੀ ਅਤੇ ਸਮੂਹਿਕ
ਅਨੁਭਵਾਂ ਦੀ ਹੀ ਪ੍ਰੋੜਤ
੍ਹ ਾ ਨਹੀਂ ਕਰਦਾ, ਸਗੋਂ ਸੱ ਤ੍ਹਾ (Power) ਦੇ ਵੱ ਡੇ
ਤਾਣੇ-ਬਾਣੇ ਵਿੱ ਚ ਇਸ ਦੀ ਨਿਸ਼ਾਨਦੇਹੀ ਵੀ ਕਰਦਾ ਹੈ ਅਤੇ ਪ੍ਰਸ਼ਨ
ਖੜ੍ਹੇ ਕਰਦਾ ਹੈ, ਜਿਵੇਂ ਕੌਣ ਕਿਸ ਲਈ ਬੋਲ ਰਿਹਾ ਹੈ? ਕਿਸ ਨੂੰ ਕਿਸ
ਲਈ ਬੋਲਣ ਦੀ ਆਗਿਆ ਹੈ?

ਪੜਚੋਲਕ ਸਿੱ ਖਿਆ ਸ਼ਾਸਤਰ ਅਤੇ ਅਧਿਆਪਕ ਦੀ ਭੂਮਿਕਾ

1.ਅਧਿਆਪਕ ਦਾ ਸਭ ਤੋਂ ਪਹਿਲਾਂ ਫ਼ਰਜ਼ ਸ਼੍ਰੇਣੀ ਕਮਰੇ ਵਿੱ ਚ


ਭੈ-ਮੁਕਤ, ਨਿੱਘੇ ਅਤੇ ਦੋਸਤਾਨਾ ਮਾਹੌਲ ਦੀ ਸਿਰਜਨਾ ਕਰਨਾ ਹੈ
ਜਿਸ ਵਿੱ ਚ ਹਰ ਵਿਦਿਆਰਥੀ ਬਿਨਾਂ ਕਿਸੇ ਡਰ ਦੇ ਖੁੱ ਲ੍ਹ ਕੇ ਆਪਣੀ
ਗੱ ਲ ਰੱ ਖ ਸਕੇ, ਪ੍ਰਸ਼ਨ ਉਠਾ ਸਕੇ ਅਤੇ ਸ਼੍ਰੇਣੀ ਗਤੀਵਿਧੀਆਂ ਵਿੱ ਚ
ਸ਼ਾਮਿਲ ਹੋ ਸਕੇ।

2.ਅਧਿਆਪਕ ਨੂੰ ਆਪਣਾ ਹਾਕਮਾਨ ਰਵੱ ਈਆ ਤਿਆਗ਼ ਕੇ ਫ਼ਤਵੇ


ਦੇਣ ਤੋਂ ਬਚਣਾ ਹੋਵੇਗਾ ਅਤੇ ਬੱ ਚਿਆਂ ਦੀ ਗੱ ਲ ਸੁਣਨ ਦੀ ਆਦਤ ਦਾ
ਵਿਕਾਸ ਕਰਨਾ ਹੋਵੇਗਾ।

3. ਅਧਿਆਪਕ ਨੂੰ ਆਪਣੇ ਆਪ ਨੂੰ ਜਾਤੀ, ਧਰਮ, ਖੇਤਰ, ਲਿੰਗ ਅਤੇ


ਵਰਗ
ਆਦਿ ਦੀਆਂ ਵਲਗਨਾਂ ਤੋਂ ਉੱਪਰ ਉੱਠ ਕੇ ਅਜਿਹੇ ਮਸਲਿਆਂ ਪ੍ਰਤੀ
ਸੰ ਵੇਦਨਾ
ਤੋਂ ਕੰ ਮ ਲੈ ਣਾ ਪਵੇਗਾ।

4 ਸ਼੍ਰੇਣੀ ਅਤੇ ਵਿਦਿਆਰਥੀਆਂ ਦੇ ਪ੍ਰਬੰਧ ਅਤੇ ਗਤੀਵਿਧੀਆਂ ਨਾਲ


ਜੁੜੀ ਹਰ ਕਿਸਮ ਵਿੱ ਚ ਵਿਦਿਆਰਥੀਆਂ ਦੀ ਭੂਮਿਕਾ ਲੋ ਕਤੰ ਤਰੀ
ਅਸੂਲਾਂ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ।

5.ਅਧਿਆਪਕ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਵਿੱ ਚ


ਮੁਕਾਬਲੇ ਬਾਜ਼ੀ ਨਾਲੋਂ ਮਿਲ ਕੇ ਕੰ ਮ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ
ਕਰੇ।

6.ਅਧਿਆਪਕ ਨੂੰ ਵਿਦਿਆਰਥੀਆਂ ਦੀ ਸੱ ਭਿਆਚਾਰਕ ਅਤੇ


ਸਮਾਜੀ-ਆਰਥਿਕ (Socio-economic) ਵਿਭਿੰ ਨਤਾ ਨੂੰ ਸਮਝਦੇ
ਹੋਏ ਇਸ ਦੀ ਕਦਰ ਕਰਨੀ ਚਾਹੀਦੀ ਹੈ।
7.ਵਿਦਿਆਰਥੀਆਂ ਲਈ ਚਰਚਾ, ਸੈਮੀਨਾਰ ਅਤੇ ਕਾਰਜਸ਼ਲਾਵਾਂ ਦਾ
ਵੱ ਧ ਤੋਂ ਵੱ ਧ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਹਰ ਵਿਦਿਆਰਥੀ ਨੂੰ
ਇਨ੍ਹਾਂ ਵਿੱ ਚ ਸਰਗਰਮੀ ਨਾਲ ਭਾਗ ਲੈ ਣ ਲਈ ਉਤਸ਼ਾਹਿਤ ਕਰਨਾ
ਚਾਹੀਦਾ ਹੈ।

ਪ੍ਰਸ਼ਨ ਲੋ ਕਤੰ ਤਰੀ ਵਿਗਿਆਨ ਦੀ ਸਿੱ ਖਿਆ ਵਿੱ ਚ


ਆਲੋ ਚਨਾਤਮਿਕ ਸਿੱ ਖਿਆ-ਸ਼ਾਸਤਰ, ਆਲੋ ਚਨਾਤਮਿਕ
ਸਿੱ ਖਿਆ-ਸ਼ਾਸਤਰ ਵਿੱ ਚ ਅਧਿਆਪਕ ਦੀ ਭੂਮਿਕਾ ਬਾਰੇ ਵਿਸਤਾਰ
ਸਹਿਤ ਲਿਖੋ

ਉੱਤਰ

1.ਸਿੱ ਖਣ ਵਿੱ ਚ ਦਿੱ ਕਤਾਂ ਦਾ ਸਾਹਮਣਾ ਕਰਦੇ ਵਿਦਿਆਰਥੀਆਂ ਦੀਆਂ


ਲੋ ੜਾਂ ਨੂੰ ਧਿਆਨ ਵਿੱ ਚ ਰੱ ਖਦੇ ਹੋਏ ਵਿਗਿਆਨ ਅਧਿਆਪਨ ਦੇ ਵਿਭਿੰ ਨ
ਤਰੀਕੇ ਵਰਤੋਂ ਵਿੱ ਚ ਲਿਆਂਦੇ ਜਾਣ।

2.ਵਿਦਿਆਰਥੀਆਂ ਵਿੱ ਚ ਸਮਾਜਿਕ ਕਦਰਾਂ-ਕੀਮਤਾਂ ਦੇ ਵਿਕਾਸ ਅਤੇ


ਵਿੱ ਦਿਅਕ ਅਨੁਭਵਾਂ ਨੂੰ ਅਮੀਰ ਬਣਾਉਣ ਲਈ ਸਹਿਪਾਠੀ ਕ੍ਰਿਆਵਾਂ
ਜਿਵੇਂ ਵਿਗਿਆਨਿਕ ਯਾਤਰਾਵਾਂ, ਪ੍ਰਦਰਸ਼ਨੀਆਂ ਅਤੇ ਤਜ਼ਰਬਾਕਾਰੀ
ਆਦਿ ਨੂੰ ਪ੍ਰੋਤਸਾਹਿਤ ਕੀਤਾ ਜਾਵੇ
3 ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਵਿੱ ਚ ਟੀਮ
ਸਪਿਰਿਟ (team-spirit), ਦੂਜਿਆਂ ਦੇ ਵਿਚਾਰਾਂ ਦਾ ਸਤਿਕਾਰ ਅਤੇ
ਮਿਲ ਕੇ ਕੰ ਮ ਕਰਨ ਦੇ ਸੱ ਭਿਆਚਾਰ ਦਾ ਵਿਕਾਸ ਕਰੇ।

4 ਸ਼੍ਰੇਣੀ ਕਮਰੇ ਦਾ ਵਾਤਾਵਰਨ ਵਿਦਿਆਰਥੀਆਂ ਦੇ ਸਿੱ ਖਣ ਅਤੇ


ਆਤਮ-ਵਿਸ਼ਵਾਸ ਉਤੇ ਬਹੁਤ ਅਸਰ ਪਾਉਂਦਾ ਹੈ। ਸੋ ਅਧਿਆਪਕ ਨੂੰ
ਚਾਹੀਦਾ ਹੈ ਕਿ ਉਹ ਵਿਸ਼ਵਾਸ ਦਾ ਮਾਹੌਲ ਕਾਇਮ ਕਰੇ, ਜਿਸ ਵਿੱ ਚ
ਵਿਦਿਆਰਥੀ ਆਪਣੇ ਅਨੁਭਵ ਸਾਂਝੇ ਕਰ ਸਕਣ, ਮੱ ਤਭੇਦਾਂ ਦਾ
ਨਿਪਟਾਰਾ ਕਰ ਸਕਣ ਅਤੇ ਆਪਣੀ ਗੱ ਲ ਖੁੱ ਲ੍ਹ ਕੇ ਕਹਿ ਸਕਣ।

5.ਸਾਡਾ ਦੇਸ਼ ਇੱ ਕ ਲੋ ਕਤੰ ਤਰੀ ਦੇਸ਼ ਹੈ ਜਿਸ ਵਿੱ ਚ ਬਹੁਤ ਸਾਰੀਆਂ


ਜਾਤੀਆਂ, ਧਰਮਾਂ, ਵਰਗਾਂ ਅਤੇ ਨਸਲਾਂ ਦੇ ਲੋ ਕ ਰਹਿੰ ਦੇ ਹਨ। ਸੋ ਹਰ
ਵਿਦਿਆਰਥੀ ਦੇ ਅਨੁਭਵ ਵੱ ਖਰੇ ਹੋ ਸਕਦੇ ਹਨ। ਸ਼੍ਰੇਣੀ ਵਿੱ ਚ
ਵਿਗਿਆਨ ਦਾ ਅਧਿਆਪਨ ਕਰਦੇ ਸਮੇਂ ਅਧਿਆਪਕ ਨੂੰ ਚਾਹੀਦਾ ਹੈ
ਕਿ ਉਹ ਹਰ ਵਿਦਿਆਰਥੀ ਦੇ ਅਨੁਭਵਾਂ ਨੂੰ ਅਧਿਆਪਨ-ਸਿੱ ਖਣ
ਪ੍ਰਕ੍ਰਿਆ ਵਿੱ ਚ ਸ਼ਾਮਿਲ ਕਰਨ ਲਈ ਪੂਰੀ ਵਾਹ ਲਾਵੇ। ਵਿਦਿਆਰਥੀਆਂ
ਨੂੰ ਇਹ ਦੱ ਸੇ ਕਿ ਉਨ੍ਹਾਂ ਦੇ ਅਨੁਭਵ ਉਨ੍ਹਾਂ ਦੀ ਸਮਝ ਵਿੱ ਚ ਵਾਧੇ ਵਾਸਤੇ
ਬਹੁਤ ਹੀ ਮਹੱ ਤਵਪੂਰਨ ਹਨ।

6.ਅਧਿਆਪਕ ਨੂੰ ਚਾਹੀਦਾ ਹੈ ਕਿ ਦੇਸ਼ ਦੀ ਸੱ ਭਿਆਚਾਰਕ ਵਿਭਿੰ ਨਤ


ਦੀ ਪ੍ਰੰ ਸ਼ਸਾ ਕਰੇ ਅਤੇ ਇਸ ਦੇ ਮਹੱ ਤਵ ਨੂੰ ਰਾਸ਼ਟਰੀ ਅਤੇ ਅੰ ਤਰ-
ਰਾਸ਼ਟਰੀ ਸੰ ਦਰਭ ਵਿੱ ਚ ਸਮਝਣ ਵਿੱ ਚ ਵਿਦਿਆਰਥੀਆਂ ਦੀ
ਸਹਾਇਤਾ ਕਰੇ।
7. ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਵਿਗਿਆਨ ਟੈਕਨਾਲੋ ਜੀ ਅਤੇ
ਸਮਾਜ ਉਤੇ ਇਸ ਦੇ ਪ੍ਰਭਾਵ ਸੰ ਬੰ ਧੀ ਆਪਣੇ ਗਿਆਨ ਨੂੰ ਤਾਜ਼ਾ ਰੱ ਖੇ
ਅਤੇ ਵਿਦਿਆਰਥੀਆਂ ਨਾਲ ਸਾਂਝਾ ਕਰੇ।

8.ਵਿਦਿਆਰਥੀਆਂ ਵਿੱ ਚ ਵਿਗਿਆਨਿਕ ਦ੍ਰਿਸ਼ਟੀਕੋਣ (Scientific


attitude) ਦਾ ਵਿਕਾਸ ਕਰਨਾ ਅਧਿਆਪਕ ਦਾ ਅਹਿਮ ਫ਼ਰਜ਼ ਹੈ।
ਉਸਨੂੰ ਇਸ ਪਾਸੇ ਹਰ ਸੰ ਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ।

ਪ੍ਰਸ਼ਨ

ਵਿਗਿਆਨ ਬਰਾਬਰੀਕਰਨ (Equity) ਦੇ ਸਾਧਨ ਵਜੋਂ

(Science as a Tool for Equity)

ਉੱਤਰ

ਵਰਤਮਾਨ ਸਮੇਂ ਵਿੱ ਚ ਬਰਾਬਰਤਾ ਬਹੁਤ ਹੀ ਅਹਿਮ ਮਸਲਾ ਹੈ। ਇਸ


ਨੂੰ ਪ੍ਰਾਪਤ ਕਰਨਾ ਸਾਡਾ ਉਦੇਸ਼ ਅਤੇ ਸੰ ਵਿਧਾਨਿਕ ਜ਼ਿੰ ਮੇਵਾਰੀ ਹੈ।
ਇਸ ਖੇਤਰ ਵਿਚ ਅਸੀਂ ਪਹਿਲਾਂ ਦੇ ਮੁਕਾਬਲੇ ਕੁਝ ਸਫ਼ਲਤਾ ਜ਼ਰੂਰ
ਪ੍ਰਾਪਤ ਕੀਤੀ ਹੈ ਪਰ ਹਾਲੇ ਵੀ ਬਹੁਤ ਕੁਝ ਕਰਨ ਵਾਲਾ ਵਿੱ ਚ ਬਾਕੀ
ਹੈ। ਵਿਗਿਆਨ ਦੀ ਸਿੱ ਖਿਆ ਬਰਾਬਰੀਕਰਨ ਵਿੱ ਚ ਅਹਿਮ ਭੂਮਿਕਾ
ਨਿਭਾਅ ਸਕਦੀ ਹੈਂ ਅਤੇ ਸਮਾਜਿਕ-ਆਰਥਿਕ ਪਾੜੇ ਨੂੰ ਖਤਮ ਕਰਨ
ਵਿੱ ਚ ਸਾਡੀ ਸਹਾਇਤਾ ਕਰ ਸਕਦੀ ਹੈ। ਵਿਗਿਆਨ ਦਾ ਗਿਆਨ,
ਲਿੰਗ, ਭੇਦ, ਧਰਮ, ਜਾਤੀ ਅਤੇ ਖੇਤਰਵਾਦ ਪ੍ਰਤੀ ਸਾਡੀ ਪੱ ਖਪਾਤੀ
ਸੋਚ ਨੂੰ ਬਦਲ ਸਕਦਾ ਹੈ। ਇਹ ਵਿਦਿਆਰਥੀਆਂ ਵਿੱ ਚ ਨਾਬਰਾਬਰੀ
ਨਾਲ ਇਸ ਸੰ ਬੰ ਧਿਤ ਸਮਾਜਿਕ ਧਾਰਨਾਵਾਂ, ਵਿਸ਼ਵਾਸਾਂ ਅਤੇ ਅਮਲਾਂ
ਵਿਰੁੱ ਧ ਪ੍ਰਸ਼ਨ ਉਠਾਉਣ ਦੀ ਸਮਰੱ ਥਾ ਦਾ ਵਿਕਾਸ ਕਰਦਾ ਹੈ। ਕਿਸੇ
ਵੀ ਵਿਦਿਆਰਥੀ ਦੀਆਂ ਸਮਰੱ ਥਾਵਾਂ ਦਾ ਪੂਰਾ ਵਿਕਾਸ ਬਰਾਬਰੀ
ਵਾਲੀ ਵਿੱ ਦਿਅਕ ਵਿਵਸਥਾ ਵਿੱ ਚ ਹੀ ਹੋ ਸਕਦਾ ਹੈ। ਬਰਾਬਰੀ ਵਾਲੀ
ਵਿਵਸਥਾ ਵਿੱ ਚ ਹੀ ਹਰ ਬੱ ਚੇ ਲਈ ਗੁਣਵੱ ਤਾ ਭਰੀ ਸਿੱ ਖਿਆ ਯਕੀਨੀ
ਹੋ ਸਕਦੀ ਹੈ, ਜਿਸ ਵਿੱ ਚ ਉਨ੍ਹਾਂ ਦੇ ਗਿਆਨ ਅਤੇ ਹੁਨਰਾਂ ਦਾ ਵਿਕਾਸ
ਹੁੰ ਦਾ ਹੈ ਅਤੇ ਉਹ ਸਮਾਜ ਵਿੱ ਚ ਇੱ ਕ ਜ਼ਿੰ ਮੇਵਾਰ ਨਾਗਰਿਕ, ਕਿਰਤੀ,
ਮਾਤਾ-ਪਿਤਾ ਅਤੇ ਲੀਡਰ ਵਜੋਂ ਆਪਣੀ ਭੂਮਿਕਾ ਨਿਭਾਅ ਸਕਦੇ ਹਨ
ਅਤੇ ਅਗਲੀਆਂ ਪੀੜ੍ਹੀਆਂ ਲਈ ਰੋਲ ਮਾਡਲ ਬਣ ਸਕਦੇ ਹਨ। ਇਸ
ਦੁਆਰਾ ਵਿਦਿਆਰਥੀ ਆਪਣੀ ਪੂਰੀ ਸਮਰੱ ਥਾ ਦਾ ਵਿਕਾਸ ਕਰਦਾ
ਹੋਇਆ ਆਪਣੇ ਵਿੱ ਦਿਅਕ ਟੀਚਿਆਂ ਨੂੰ ਪ੍ਰਾਪਤ ਕਰ ਸਕਦਾ ਹੈ।

ਵਿਗਿਆਨ ਕੁਦਰਤ ਦਾ ਅਧਿਐਨ ਹੈ। ਇਸ ਵਿੱ ਚ ਕਿਸੇ ਤਰ੍ਹਾਂ ਦੇ


ਪੱ ਖਪਾਤ ਜਾਂ ਡੀ ਨਾ-ਬਰਾਬਰੀ ਦੀ ਕੋਈ ਸੰ ਭਾਵਨਾ ਨਹੀਂ ਹੈ, ਸਗੋਂ
ਵਿਗਿਆਨ ਦੀ ਸਿੱ ਖਿਆ ਬਰਾਬਰੀਕਰਨ (equity) ਦਾ ਸਾਧਨ ਬਣ
ਸਕਦੀ ਹੈ। ਜੇਕਰ ਹੇਠ ਲਿਖੇ ਕੁਝ ਨੁਕਤਿਆਂ ਨੂੰ ਧਿਆਨ ਵਿੱ ਚ
ਰੱ ਖਿਆ ਜਾਵੇ ਅਤੇ ਅਪਣਾਇਆ ਜਾਵੇ

लो

1. ਵਿਗਿਆਨ ਦੇ ਪਾਠਕ੍ਰਮ ਨੂੰ ਸਮਾਜਿਕ ਬਦਲਾਅ ਦੇ ਸਾਧਨ ਵਜੋਂ


ਵਰਤਿਆ ਜਾਵੇ ਤਾਂ ਜੋ ਸਮਾਜਿਕ-ਆਰਥਿਕ ਪਾੜੇ ਨੂੰ ਘੱ ਟ ਕੀਤਾ ਜਾ
ਸਕੇ ਅਤੇ ਜਾਤੀ, ਧਰਮ, ਖੇਤਰ ਅਤੇ ਲਿੰਗ ਆਦਿ ਦੇ ਭੇਦ-ਭਾਵ
ਵਿਰੁੱ ਧ ਲੜਨ ਵਿੱ ਚ ਸਹਾਇਤਾ ਮਿਲ ਸਕੇ।

2 ਪਾਠ-ਕ੍ਰਮ ਦਾ ਵਿਸ਼ਾ-ਵਸਤੂ ਅਜਿਹਾ ਹੋਣਾ ਚਾਹੀਦਾ ਹੈ, ਜਿਹੜਾ


ਭਿੰ ਨਤਾਵਾਂ ਭਰੇ ਜੀਵਨ ਨੂੰ ਪ੍ਰੋਤਸਾਹਿਤ (promote) ਕਰਦਾ ਹੋਵੇ।
ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਮੌਸਮ, ਤਾਪਮਾਨ, ਸੱ ਭਿਆਚਾਰ,
ਆਰਥਿਕ ਅਤੇ ਸਮਾਜਿਕ ਹਾਲਾਤਾਂ ਦੇ ਸੰ ਦਰਭ ਵਿੱ ਚ ਭਿੰ ਨਤਾਵਾਂ ਦੇ
ਕਾਰਨਾਂ ਨੂੰ ਵਿਦਿਆਰਥੀਆਂ ਦੇ ਸਾਹਮਣੇ ਰੱ ਖੇ।

3. ਪੂਰਵ ਸੇਵਾ ਟ੍ਰੇਨਿੰਗ (Pre-service training) ਅਤੇ ਸੇਵਾ


ਕਾਲੀਨ ਟ੍ਰੇਨਿੰਗ (Inservice Training) ਦੇ ਦੌਰਾਨ ਅਧਿਆਪਕਾਂ
ਵਿੱ ਚ ਲਿੰਗ-ਭੇਦ ਸੰ ਵੇਦਨਸ਼ੀਲਤਾ (Gender-sensitisation)
ਉਤੇ ਜ਼ੋਰ ਦਿੱ ਤਾ ਜਾਵੇ।

4.ਸਿੱ ਖਣ ਵਿੱ ਚ ਜ਼ਿਆਦਾ ਦਿੱ ਕਤਾਂ ਦਾ ਸਾਹਮਣਾ ਕਰਨ ਵਾਲੇ


ਵਿਦਿਆਰਥੀਆਂ
(Disadvantage Students) ਦੀਆਂ ਔਕੜਾਂ ਨੂੰ ਸੂਚਨਾ ਅਤੇ
ਸੰ ਚਾਰ
ਟੈਕਨਾਲੋ ਜੀ ਦੀ ਵਰਤੋਂ ਦੁਆਰਾ ਦੂਰ ਕੀਤਾ ਜਾਵੇ।

5.ਸਾਇੰ ਸ ਕਲੱਬ ਦੀਆਂ ਕ੍ਰਿਆਵਾਂ ਜਿਵੇਂ ਪ੍ਰਦਰਸ਼ਨੀਆਂ ਅਤੇ


ਵਿਗਿਆਨਿਕ ਯਾਤਰਾਵਾਂ ਆਦਿ ਸਮੇਂ ਸਾਰੇ ਹੀ ਵਿਦਿਆਰਥੀਆਂ ਨੂੰ
ਭਾਗ ਲੈ ਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਬਰਾਬਰ
ਮਹੱ ਤਵ ਦੇਣਾ ਚਾਹੀਦਾ ਹੈ।
6.ਪ੍ਰਯੋਗਸ਼ਾਲਾ ਵਿੱ ਚ ਪ੍ਰੈਕਟੀਕਲ ਦਾ ਕੰ ਮ ਕਰਵਾਉਂਦੇ ਸਮੇਂ ਸਾਰੇ
ਵਿਦਿਆਰਥੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਜ਼ਿੰ ਮੇਵਾਰੀਆਂ ਦੀ ਵੰ ਡ
ਕਰਨੀ ਚਾਹੀਦੀ ਹੈ ਅਤੇ ਬਰਾਬਰ ਮਹੱ ਤਵ ਦੇਣਾ ਚਾਹੀਦਾ ਹੈ।

7. ਸ਼੍ਰੇਣੀ ਵਿੱ ਚ ਪੜ੍ਹਾਉਂਦੇ ਸਮੇਂ ਅਧਿਆਪਕ ਨੂੰ ਅਜਿਹੀ ਭਾਸ਼ਾ ਦੀ


ਵਰਤੋਂ ਕਰਨੀ ਚਾਹੀਦੀ ਹੈ ਜਿਹੜੀ ਸਾਰੇ ਵਿਦਿਆਰਥੀਆਂ ਦੀ ਸਮਝ
ਵਿੱ ਚ ਆਉਂਦੀ ਹੋਵੇ।

You might also like