Download as pdf or txt
Download as pdf or txt
You are on page 1of 40

ਮੇਰੇ ਵਰਗਾ

ਕੋਈ ਿਮਲ ਿਗਆ ਏ ਮੈਨੂੰ


ਮੇਰੇ ਵਰਗਾ
ਮੇਰੇ ਨਾਲ ਿਖੜ ਕੇ ਹੱਸਣ ਵਾਲਾ

ਸ਼ਾਂਤ ਸਵੇਰੇ ਵਰਗਾ

ਗੱਲਾਂ ਕਰਦਾ
ਲੱਗੇ
ਿਕਸੇ ਚੰਗੀ ਿਕਤਾਬ ਦੇ ਵਰਗਾ
ਨੂਰ ਿਚਹਰੇ ਦਾ
ਿਬਲਕੁਲ
ਆਫ਼ਤਾਬ ਦੀ ਲਾਲੀ ਵਰਗਾ

ਉਹ ਵੱਖ ਏ ਸਭਨਾਂ ਤ
ਰੂਹ ਨੂੰ ਟੁੰਬਦੀ
ਿਕਸੇ ਕਵਾਲੀ ਵਰਗਾ
ਸੋਹਣਾ ਜਮਾਂ ਪੰਜਾਬ ਦੇ ਵਰਗਾ
ਮੁੱਖੜਾ ਫੁਲ
ੱ ਗੁਲਾਬ ਦੇ ਵਰਗਾ

ਉਹ ਖੁੱਲੀ ਕਿਵਤਾ ਵਾਂਗਰ


ਖੁੱਿਲਆ ਰਿਹੰਦਾ ਹੈ
ਿਲਖ
ਸੂਹੇ ਿਜਹੇ ਅੱਖਰ
ਿਕਸੇ ਤੇ ਡੁੱਿਲਆ ਰਿਹੰਦਾ ਹੈ

ਕੀ ਕਰਾਂ ਮ ਿਸਫ਼ਤ
ਦੱਸ ਹੋਰ ਓਹਦੀ?
ਦੁਨੀਆਂ ਨੂੰ ਭੁੱਲ ਕੇ
ਅੱਖਰਾਂ ਦੇ
ਹਾਣ ਦਾ ਉਹ ਬਿਣਆ ਰਿਹੰਦਾ ਹੈ

✿✿✿✿✿✿✿
ਅਕਸਰ

ਅਕਸਰ ਹੀ ਹੋ ਜਾਂਦੀ ਏ ਮੁਹੱਬਤ ਮੈਨੂੰ


ਪਾਣੀਆਂ ਦੇ ਰੰਗ ਨਾਲ
ਿਕਤਾਬਾਂ ਦੇ ਸੰਗ ਨਾਲ

ਕਲੀਆਂ ਦੇ ਿਖੜਨ ਨਾਲ


ਸੂਰਜ ਦੀ ਪਿਹਲੀ ਿਕਰਨ ਨਾਲ

ਇਹਨਾਂ ਸੰਦਲੀ ਹਵਾਵਾਂ ਨਾਲ


ਤੇਰੇ ਿਪੰਡ ਦੀਆਂ ਰਾਹਵਾਂ ਨਾਲ

ਿਚੜੀਆਂ ਦੇ ਚਿਹਕਣ ਨਾਲ


ਫੁੱਲਾਂ ਦੇ ਮਿਹਕਣ ਨਾਲ

ਮੇਰੀ ਦਾਦੀ ਦੀਆਂ ਬਾਤਾਂ ਨਾਲ


ਲੁਕਾ ਕੇ ਰੱਖੀਆਂ ਸੁਗਾਤਾਂ ਨਾਲ
ਤਾਿਰਆਂ ਨਾਲ
ਤੇ ਹਾਂ ਸੱਚ !
ਤੇਰੇ ਬਾਰੇ ਸੋਚ ਕੇ ਆਉਣ ਜੋ ਿਖ਼ਆਲ ਓਹਨਾਂ ਸਾਿਰਆਂ ਨਾਲ

✿✿✿✿✿✿✿
ਹਮਸਾਇਆ

ਕੋਈ ਕਿਹੰਦਾ ਿਕ ਕਿਵਤਾ ਸਮਝਣ ਵਾਲੀ ਗੱਲ ਨਹ


ਮਿਹਸੂਸ ਕਰਨ ਵਾਲੀ ਗੱਲ ਹੁੰਦੀ ਹੈ
ਿਬਲਕੁਲ ਓਵ ਹੀ ਿਜਵ ਤੂੰ ਿਸਰਫ਼ ਮੇਰੀਆਂ ਿਲਖਤਾਂ ਨੂੰ ਪੜਦਾ ਏ
ਅਗਰ ਮੇਰੇ ਿਵੱਚ ਤੈਨੂੰ ਕੱਢ ਿਲਆ ਜਾਵੇ
ਤਾਂ ਿਸਰਫ਼ ਇਹ ਅੱਖਰ ਬਚਣਗੇ
ਓਹੀ ਅੱਖਰ ਿਜਹਨਾਂ ਨਾਲ ਮ ਤੈਨੂੰ ਖ਼ਾਸ ਬਹੁਤ ਖ਼ਾਸ ਿਲਖਦੀ ਆ ਤੇ ਸ਼ਾਇਦ ਤੈਨੂੰ
ਇਸਦਾ ਅਿਹਸਾਸ ਨੀ
ਿਜਸ ਿਦਨ ਤੂੰ ਉਹਨਾਂ ਨੂੰ ਮਿਹਸੂਸ ਕਰ ਿਲਆ ਤੇ ਤੂੰ ਸ਼ਾਇਦ ਮੈਨੂੰ ਪੂਰਾ ਜਾਣ ਲਵਗਾ
ਤੈਨੂੰ ਇਲਮ ਹੋ ਜਾਵੇਗਾ ਸ਼ਾਇਦ ਿਕ ਮ ਿਕਸ ਹੱਦ ਤੱਕ ਤੈਨੂੰ ਚਾਿਹਆ ਸੀ
ਿਕੰਨੀਆਂ ਹੀ ਗੱਲਾਂ ਨੇ ਿਜਹਨਾਂ ਨੂੰ ਿਸਰਫ਼ ਤੇਰੇ ਨਾਲ ਸਾਂਝੀਆਂ ਕਰਨ ਲਈ ਮ ਆਪਣੀ
ਮਾਂ ਕੋਲ ਵੀ ਲੁਕਾਇਆ ਸੀ

ਬਹੁਤੇ ਲੋਕਾਂ ਦੀ ਭੀੜ ਨਹ ਸੀ ਪਸੰਦ ਮੈਨੂੰ


ਮ ਤੇ ਿਸਰਫ਼ ਤੇਰਾ ਹੀ ਬਣਨਾ ਹਮਸਾਇਆ ਸੀ

✿✿✿✿✿✿✿
ਮੁਹੱਬਤ

ਮੁਹੱਬਤ ਅਜ਼ਾਦੀ ਿਦੰਦੀ ਆ ਗੁਲਾਮੀ ਨਹ


ਿਕਸੇ ਫੁੱਲ ਨੂੰ ਪੁਗ
ੰ ਰਨ ਲਈ ਜ਼ਮੀਨ ਤੇ ਿਕਸੇ ਪੰਛੀ ਨੂੰ ਚੇ ਅੰਬਰਾਂ ਚ ਉਡਾਰੀ ਲਾਉਣ
ਦਾ ਹਸਲਾ
ਕੁਝ ਇਸਰਾਂ ਹੀ ਮ ਦੇਿਖਆ ਓਹਨੂੰ ਮੇਰੇ ਿਵੱਚ ਸਕੂਨ ਤਲਾਸ਼ਿਦਆਂ
ਮੇਰੇ ਹਰ ਦੁੱਖ ਨੂੰ ਮੇਰੇ ਿਚਹਰੇ ਚ ਨਾਪਿਦਆਂ
ਮੈਨੂੰ ਅਸਮਾਨ ਿਜਹਾ ਜਾਪਦਾ ਏ ਓਹਦਾ ਰੁਤਬਾ
ਮਿਹਜ਼ ਕਲਾਵੇ ਿਵੱਚ ਭਰਨ ਨਾਲ ਹੀ ਸਭ ਸੁੱਖਾਂ ਦੀ ਚਾਹ ਮੁੱਕ ਜਾਂਦੀ ਹੈ

ਤੇਰੀਆਂ ਗੱਲਾਂ ਦੀ ਤੰਦ ਪਾਉਣਾ, ਤੇਰੀ ਿਲਖੀ ਕਿਵਤਾ ਖ਼ੁਦ ਨੂੰ ਹੀ ਵਾਰ ਵਾਰ ਸੁਣਾਉਣਾ
ਰੱਬ ਤ ਵੀ ਪਰ ਦੀ ਸ਼ੈਅ ਦਾ ਨਾਂ ਹੈ ਤੂੰ ਹੋਣਾ
ਖ਼ੁਦ ਦੀ ਭਾਲ਼ ਚ ਹੀ ਗਵਾਚਦਾ ਜਾ ਿਰਹਾ ਸੀ ਮ
ਡੂੰਘਾ ਤੇ ਬਹੁਤ ਡੂੰਘਾ ਿਕਸੇ ਧਰਤ ਦੇ ਸਤਲ ਹੇਠਾਂ
ਤੂੰ ਿਮਿਲਆ ਿਜਵ ਮਰਦੇ ਨੂੰ ਪਾਣੀ ਿਮਲ ਿਗਆ
ਅਧੂਰੀ ਸਤਰ ਨੂੰ ਪੂਰੀ ਕਹਾਣੀ ਤੇ ਇੱਕ ਕਾਿਫ਼ਰ ਨੂੰ ਰੂਹ ਦਾ ਹਾਣੀ ਿਮਲ ਿਗਆ
ਹੌਲ਼ੀ ਹੌਲ਼ੀ ਰਫ਼ਤਾ ਰਫ਼ਤਾ ਨੇ ੜੇ ਆ ਦਾ
ਿਲਖੇ ਕਿਵਤਾ, ਕਦੀ ਵਾਲ ਸਵਾਰੇ
ਚੁੰਮ ਕੇ ਮੱਥਾ ਕਦੀ ਿਪਆਰ ਿਵਖਾ ਦਾ,
ਚੰਨ ਦੇ ਵਾਂਗਰ ਿਟਕਿਟਕੀ ਲਾਕੇ ਓਹ ਵਿਹੰਦਾ ਰਿਹੰਦਾ ਹੈ
ਆਪੇ ਹੀ ਬੁੱਝ ਕੇ ਿਦਲ ਮੇਰੇ ਦੀ , ਰੁਸਵਾਈ ਨੂੰ ਵੀ ਿਖੜੇ ਮੱਥੇ ਸਿਹੰਦਾ ਰਿਹੰਦਾ ਏ
ਓਹ ਸਾਹਵਾਂ ਦੇ ਿਵੱਚ ਰਚ ਿਗਆ ਏ
ਿਦਲ ਤ ਦੂਰ ਕਰਨ ਦੀ ਤੌਫ਼ੀਕ ਨਾ ਮੇਰੀ, ਰੂਹ ਮੇਰੀ ਨੂੰ ਜਚ ਿਗਆ ਹੈ
ਓਹ ਿਕਸੇ ਸੋਹਣੇ ਖ਼ਵਾਬ ਨਾਲ ਦਾ ਏ
ਰੂਹ ਮੇਰੀ ਿਜਸਦੀ ਬੁਣੇ ਬੁਣਤੀ
ਿਕਸੇ ਕੁਦਰਤੀ ਸ਼ੈਅ ਦੇ ਿਖਆਲ ਨਾਲ ਦਾ
ਿਗਣਤੀ ਦੇ ਰੰਗ ਭੁੱਲਕੇ ਮ ਹਰ ਰੰਗ ਓਹਦੇ ਿਵੱਚ ਤੱਿਕਆ ਏ
ਓਹਦਾ ਈ ਰੰਗ ਕਰੇ ਜੁਅਰਤਾਂ
ਓਹਨੂੰ ਈ ਿਦਲ ਮੇਰੇ ਨੇ ਕੀਤਾ ਪੱਿਕਆਂ ਏ
ਸੱਚ ਜਾਣ ਮ ਚ ਮ ਸੀ ਮਨਫੀ਼ ਹੋਇਆ
ਜਦ ਦਾ ਮ ਤੇਰੇ ਿਵੱਚ ਖੋਇਆ
ਓਹ ਿਨੱਤਰੇ ਪਾਣੀ ਦੀ ਛੋਹ ਨਾਲ ਿਕਸੇ ਫੁਲ
ੱ ਵਾਂਗਰ ਿਖਿਲਆ ਸੀ
ਬਾਕੀ ਸਭ ਗੱਲਾਂ ਇੱਕ ਪਾਸੇ
ਭਾਵ ਮ ਅੰਿਮਤਾ ਨਹ ਸੀ, ਪੜ ਓਹ ਬਣਕੇ ਇਮਰੋਜ਼ ਮੈਨੂੰ ਿਮਿਲਆ ਸੀ

✿✿✿✿✿✿✿
ਕੈਫੀਅਤ
ਉਹਨੇ ਪੁਿੱ ਛਆ
ਕਿਹੰਦਾ
ਕੀ ਪਸੰਦ ਹੈ ਤੈਨੂੰ
ਤੇਰੀਆਂ ਅੱਖਾਂ
ਮ ਆਿਖਆ
ਓਹ ਹੱਿਸਆ
ਿਫਰ ਕਿਹੰਦਾ
ਕਮਲੀਏ ਇਹ ਤੇ ਸਭ ਦੀਆਂ ਹੀ ਸੋਹਣੀਆਂ ਹੁੰਦੀਆਂ
ਿਕੰਨਾ ਵ ਤ ਗੁਜ਼ਿਰਆ
ਿਦਨ, ਮਹੀਨੇ ਤੇ ਅੱਜ ਇੱਕ ਸਾਲ ਹੋਿਗਆ
ਓਹਨੇ ਮੁੜ ਨੀ ਪੁਿੱ ਛਆ
ਓਹਦੇ ਕਿਹਣ ਵਾਂਗ
ਸਭ ਿਮਲਦੇ ਰਹੇ
ਿਵਛੜਦੇ ਰਹੇ
ਮੈਨੂੰ ਅੱਜ ਵੀ ਿਸਰਫ਼ ਓਸੇ ਦੀਆਂ ਹੀ ਅੱਖਾਂ ਪਸੰਦ ਨੇ

✿✿✿✿✿✿✿
ਮੇਰਾ ਿਹੱਸਾ

ਤੂੰ ਮੇਰਾ ਿਹੱਸਾ ਏ ਨਾ


ਰੂਹ ਮੇਰੀ ਦਾ ਸਭ ਤ ਬੇਸ਼ਕੀਮਤੀ ਿਕੱਸਾ ਏ ਨਾ
ਨਾਲ ਨਾ ਹੋਕੇ ਵੀ ਤੇਰਾ ਿਮੱਠਾ ਿਜਹਾ ਅਿਹਸਾਸ ਰਿਹੰਦਾ ਨਾ ਹਰ ਪਲ ਮੇਰੇ ਨਾਲ ਮੇਰੇ
ਕੋਲ
ਚੁੱਪ ਚਾਪ ਬੈਿਠਆਂ ਵੀ ਤੇਰਾ ਕੋਈ ਿਖਆਲ
ਕੋਈ ਗੱਲ ਮੈਨੂੰ ਰਿਦਆਂ ਵੀ ਹਸਾ ਜਾਂਦੀ ਏ
ਿਕੰਨੀ ਖੁਸ਼ ਤੇ ਬੇਪਰਵਾਹ ਿਜਹੀ ਰਿਹੰਦੀ ਆ ਨਾ ਮ ਤੇਰੇ ਨਾਲ
ਮੇਰੀ ਿਜ਼ੰਦਗੀ ਤੇ ਮ ਬੇਿਫ਼ਕਰ ਿਜਹੇ ਰਿਹੰਦੇ ਆ

ਤੇਰੀਆਂ ਬਾਹਾਂ ਚ
ਸਕੂਨ ਿਮਲਦਾ ਨਾ ਮੇਰੀ ਰੂਹ ਨੂੰ
ਪਤਾ ਡਰ ਜਾਂਦੀ ਆ ਮ ਅਕਸਰ ਈ
ਦੂਰ ਹੋਣ ਤ

ਪਤਾ ਨੀ ਕੀ ਹੋਊਗਾ ਜਾਂ ਕੀ ਹੋਣਾ


ਪਰ !
ਖ਼ੁਸ਼ ਆ ਨਾ ਮ ਇੰਨੇ ਚ ਹੀ, ਿਕ ਤੂੰ ਨਾਲ ਆ ਮੇਰੇ ਅੱਜ
ਮ ਤੇਰੇ ਨਾਲ ਆ ਪੁਤੱ ਸੁਣਕੇ
ਸੱਚ ਕੁਝ ਪਲਾਂ ਲਈ ਮੇਰੀਆਂ ਸਾਰੀਆਂ ਿਫ਼ਕਰਾਂ ਭੁੱਲ ਜਾਂਦੀਆਂ ਨੇ
ਬਸ ਤੂੰ ਅੱਜ ਮੇਰੇ ਨਾਲ ਏ ਨਾ
ਕੱਲ ਹੋ ਗਾ ਜਾਂ ਨਹ ਮੈਨੂੰ ਨੀ ਪਤਾ ?

ਤੂੰ ਿਹੱਸਾ ਏ ਨਾ ਮੇਰਾ ਤੇ ਮ ਤੇਰਾ


ਤੂੰ ਤੇ ਮ
ਖ਼ੁਸ਼ ਆ ਨਾ ਮ ਬਸ
ਤੇਰੀ ਮੁਹੱਬਤ ਤੇਰੀ ਕਿਵਤਾ ਦਾ ਿਹੱਸਾ ਬਣਕੇ

ਪਤਾ ਹਰਫ਼ਾਂ ਨੂੰ ਪੜਦੇ ਪੜਦੇ


ਮੈਨੂੰ ਐਵ ਲੱਗਦਾ ਿਜਵ ਕੋਈ ਮੇਰੀਆਂ ਗੱਲਾਂ ਰਾਹ ਮੈਨੂੰ ਹੀ ਘੜੀ ਜਾ ਿਰਹਾ ਹੋਵੇ
ਿਜਵ ਕੋਈ ਿਮੱਠੇ ਿਜਹੇ ਸਾਜਾਂ ਨਾਲ ਲੜੀ ਜਾ ਿਰਹਾ ਹੋਵੇ
ਸੋਹਬਤ ਸੁਹੱਪਣ ਸੀਰਤ ਤੇ ਕੀਲਣਾ
ਮ ਤੇਰੇ ਤ ਹੀ ਿਸੱਿਖਆ ਏ

✿✿✿✿✿✿✿
ਖੁੱਲੀ ਕਿਵਤਾ

ਤੈਨੂੰ ਪਤਾ
ਇਹ ਖੁੱਲੀ ਕਿਵਤਾ ਮਿਹਜ਼ ਲਫਜ਼ ਨਹ
ਓਹ ਬੇਹਤਰੀਨ ਯਾਦਾਂ ਨੇ
ਿਜੱਥੇ ਿਜੱਥੇ ਮ ਤੈਨੂੰ ਧੁਰ ਅੰਦਰ ਤੱਕ ਮਿਹਸੂਸ ਕੀਤਾ ਏ
ਤੇਰੇ ਨਾਲ ਵਸਲਾਂ ਨੂੰ ਮਾਿਣਆ
ਤੇ ਤੇਰੇ ਸੰਗ ਹੰਝਆ
ੂ ਂ ਨੂੰ ਪੀਤਾ ਹੈ

ਕੁਝ ਤਾਂ ਹੈ ਤੇਰੇ ਿਵੱਚ ਜੋ ਮੈਨੂੰ ਅਸਮਾਨ ਚਾ ਜਾਪਦਾ ਹੈ


ਤੇਰਾ ਇੰਝ ਕਿਹਣਾ ਿਕ ਤੇਰਾ ਮੇਰਾ ਕੁਝ ਵੰਿਡਆ
ਮੈਨੂੰ ਹੈਰਾਨ ਕਰ ਿਦੰਦਾ
ਿਕ ਤੂੰ ਮੈਨੂੰ ਵੀ ਆਪਣੇ ਨਾਲ ਮਾਪਦਾ ਏ
ਪਤਾ ਤੇਰੇ ਨਾਲ ਬੀਤੇ ਪਲ ਮੇਰੇ ਸਕੂਨ ਦਾ ਕਾਰਨ ਬਣਦੇ ਨੇ
ਓਹ ਵੇਲਾ ਜਦ ਅੱਖਾਂ ਬੰਦ ਕਰਕੇ ਤੂੰ ਹੱਸਦਾ ਏ
ਸੱਚ ਤੇਰੇ ਓਹ ਹਾਸੇ ਿਵੱਚ ਤੇ ਰੱਬ ਵੱਸਦਾ ਏ

ਇਹ ਸਫ਼ਰ ਏ ਮੁਹੱਬਤ ਜਾਂ ਗੱਲਾਂ ਤੇਰੀਆਂ ਤੇ ਮੇਰੀਆਂ


ਮੈਨੂੰ ਨੀ ਪਤਾ ਮ ਕੀ ਆਖਾਂ ਤੇ ਿਕਸ ਲਈ
ਪਰ ਜਦ ਜਦ ਤੂੰ ਮੇਰੇ ਨਾਲ ਹੁੰਦਾ ਏ ਨਾ
ਮੈਨੂੰ ਹੋਰ ਦੁਨੀਆਂ ਭਰ ਦੀ ਕੋਈ ਸ਼ੈਅ ਨੀ ਚਾਹੀਦੀ
ਤੇਰੇ ਨਾਲ ਵੱਧ ਕੀਮਤੀ ਤੇ ਮੈਨੂੰ ਅੱਜ ਤੱਕ ਕੁਝ ਲੱਿਭਆ ਹੀ ਨਹ

ਰੁੱਸਣਾ ਮਨਾਉਣਾ ਲੜਨਾ ਤੇ ਹੱਸਣਾ


ਬਸ ਜੋ ਵੀ ਆ ਤੇਰੇ ਨਾਲ ਹੀ ਆ
ਿਸਆਣਪ ਸੀਰਤ ਮੁਹੱਬਤ ਤੇ ਿਨਆਮਤ
ਕੁਝ ਸੋਹਣੇ ਿਜਹੜੇ ਅੱਖਰ ਜੋ ਬਸ ਮੈਨੂੰ ਤੇਰੇ ਹਾਣਦੇ ਈ ਲੱਗਦੇ ਨੇ
ਮ ਸਾਡੇ ਬਾਰੇ ਸੋਚਾਂ ਨਾ ਜਦ
ਿਫਰ ਲੱਗਦਾ ਕੁਝ ਇਨਸਾਨ ਕੱਠੇ ਈ ਫੱਬਦੇ ਨੇ

ਸੁਰਖ਼ ਸਵੇਰੇ ਵਰਗਾ


ਜਾਂ ਕਾਸ਼ਨੀ 'ਵਾਵਾਂ ਵਰਗਾ ਲੱਗਦਾ ਏ
ਰਤਾ ਵੀ ਫਰਕ ਨੀ ਪਾਇਆ ਿਜਵ ਰੱਬ ਨੇ
ਤੂੰ ਤੇ ਮੈਨੂੰ ਸਾਵਾਂ ਈ ਮੇਰੇ ਵਰਗਾ ਲੱਗਦਾ ਏ

ਕੁਝ ਸੱਧਰਾਂ ਨੇ ਕੁਝ ਿਫ਼ਕਰਾਂ ਨੇ


ਪਡਾ ਲੰਬਾ ਏ ਸ਼ਾਇਦ
ਤਾਂ ਹੀ ਅੱਜ ਗੱਲ ਮੁੱਕਦੀ ਏ ਸਬਰਾਂ ਤੇ
ਮ ਬਸ ਮਿਹਸੂਸ ਕਰਨਾ ਏ ਤੈਨੂੰ
ਰੱਬ ਵਾਂਗ ਤੂੰ ਵੀ ਸਾਇਆ ਬਣਕੇ ਹਰ ਪਲ ਨਾਲ ਈ ਰਿਹਨਾ ਏ
ਤਾਂ ਹੀ ਮੇਰੀਆਂ ਿਫ਼ਕਰਾਂ ਕਰਦਾ ਕਰਦਾ
ਖ਼ੁਦ ਵੀ ਰੋ ਲਦਾ ਏ

ਸੱਚ ਦੱਸਾਂ ਤਾਂ ਮ ਸਾਰੇ ਪਲਾਂ ਿਵੱਚ ਤੇਰੇ ਹਾਿਸਆਂ ਰਾਹ ਹੱਸਣਾ ਏ
ਦੁਆਵਾਂ ਕਰਦੀ ਰਿਹੰਦੀ ਆ ਮ ਅਕਸਰ ਈ
ਿਕ ਸਾਰੀ ਿਜ਼ੰਦਗੀ ਨੂੰ ਮ ਤੇਰੇ ਨਾਲ ਤੱਕਣਾ ਏ

ਕੋਿਸ਼ਸ਼ ਕਰੂੰਗੀ ਮ ਿਕ ਗੱਲ ਤੇ ਰਹਾਂ


ਹਾਸੇ ਖੁਸ਼ੀਆਂ ਤੇ ਚੱਲਦੇ ਰਿਹੰਦੇ ਨਾ
ਮ ਬਸ ਰੱਬ ਕਰਕੇ
ਤੇਰੇ ਦੁੱਖ ਵੇਲ਼ੇ ਤੇਰੇ ਨਾਲ ਰਹਾਂ

✿✿✿✿✿✿✿
ਖ਼ੂਬਸੂਰਤ

ਤੂੰ ਪੂਨਮ ਦੀ ਰਾਤਾਂ ਤ ਵੱਧ ਖ਼ੂਬਸੂਰਤ


ਤੂੰ ਸੂਰਜ ਦੀ ਲੋਅ ਤ ਵੀ ਵੱਧ ਕੇ ਚਮਕਦੀ

ਤੂੰ ਰੂਹ ਦੀ ਪਿਵੱਤਰ ਤੇ ਿਨਰਮਲ ਹੈ ਮਨ ਦੀ


ਤੇਰੇ ਮੂਹਰੇ ਚੱਲੇ ਨਾ ਸੂਰਜ ਨਾ ਚੰਨ ਦੀ

ਤੂੰ ਸ਼ਾਇਰਾਂ ਦੇ ਹੱਥਾਂ ਚ ਕਲਮਾਂ ਫੜਾਈਆਂ


ਇਹ ਗ਼ਜ਼ਲਾਂ ਇਹ ਨਜ਼ਮਾਂ ਨੇ ਤੂੰ ਹੀ ਬਣਾਈਆਂ

ਤੂੰ ਡੂੰਘਾ ਸਮੁੰਦਰ ਹੈ ਪਾਕੀਜ਼ਗੀ ਦਾ


ਤੂੰ ਨੈ ਣਾਂ ਦੇ ਜਾਦੂ ਨਾ' ਹਰ ਸ਼ੈਅ ਨੂੰ ਬੰਨਦੀ

ਤੂੰ ਰੂਹ ਦੀ ਪਿਵੱਤਰ ਤੇ ਿਨਰਮਲ ਹੈ ਮਨ ਦੀ


ਤੇਰੇ ਮੂਹਰੇ ਚੱਲੇ ਨਾ ਸੂਰਜ ਨਾ ਚੰਨ ਦੀ

✿✿✿✿✿✿✿
ਤੂੰ ਸਕੂਨ ਏ

ਤੈਨੂੰ ਪਤਾ !
ਮੈਨੂੰ ਸੱਚ ਨਹ ਸੀ ਪਤਾ ਿਕ ਮੁਹੱਬਤ ਕੀ ਹੁੰਦੀ ਏ
ਇਸ ਸ਼ਬਦ ਦੇ ਅਰਥ ਤੈਨੂੰ ਿਮਲਣ ਤ ਬਾਅਦ ਹੀ ਸਮਝ ਆਉਣ ਲੱਗੇ
ਿਕਸੇ ਨੂੰ ਆਪਣਾ ਆਪ ਮੁਕੰਮਲ ਸਪਣਾ, ਿਕਸੇ ਦੇ ਧੁਰ ਅੰਦਰ ਤੱਕ ਪਵੇਸ਼ ਕਰ ਜਾਣਾ
ਆਪਣੀਆਂ ਗੱਲਾਂ ਨਾਲ ਈ ਆਪਾ ਹਰ ਜਾਣਾ
ਿਕਸੇ ਨੂੰ ਰੱਬ ਨਾਮ ਦੀ ਸ਼ੈਅ ਤ ਪਰੇ ਅਸਮਾਨ ਕਰਨਾ
ਿਸਰਫ਼ ਮੁਹੱਬਤ ਬਾਰੇ ਸੋਚਣਾ ਤੇ ਖ਼ੁਦ ਦੀਆਂ ਰੀਝਾਂ ਸ਼ਮਸ਼ਾਨ ਕਰਨਾ
ਇਹ ਸਭ ਮ ਤੈਨੂੰ ਿਮਲਣ ਤ ਬਾਅਦ ਹੀ ਜਾਿਣਆ ਏ
ਿਕਸੇ ਲਈ ਸਮੁੰਦਰ ਚ ਚੁਗੇ ਮੋਤੀਆਂ ਨੂੰ ਪਰੋਣ ਵਾਂਗਰ ਅੱਖਰ ਚੁਣਨੇ ਤੇ ਫ਼ੇਰ ਓਹਨਾਂ
ਤ ਕਿਵਤਾ, ਿਖਆਲ ਜਜ਼ਬਾਤ ਸਭ ਰਲਾ ਕੇ ਇੱਕ ਖ਼ਲਾਅ ਬਣਾਉਣਾ ਸੌਖਾ ਤੇ ਨੀ ਹੁੰਦਾ
ਨਾ

ਮੇਰੇ ਹਾਿਸਆਂ ਦੀ ਵਜਾਹ ਬਣਨਾ, ਕਲਾਵੇ ਿਵੱਚ ਭਰਨਾ


ਜ਼ੁਲਫ਼ਾਂ ਸੰਵਾਰਨਾ, ਮੇਰੇ ਤ ਸਭ ਵਾਰਨਾ
ਮੇਰੇ ਰੋਣ ਤੇ ਖ਼ੁਦ ਅੱਖਾਂ ਭਰ ਲੈਣਾ
ਵੱਡੀ ਤ ਵੱਡੀ ਗੱਲ ਵੀ ਹੱਸਕੇ ਜਰ ਲੈਣਾ
ਤੇਰੇ ਿਬਨਾਂ ਕੀ ਬਣੂਗ
ੰ ਾ ਮੇਰਾ, ਕੀਹਨੇ ਪੁਛ
ੱ ਣਾ ਸੀ ਮੈਨੂੰ
ਿਬਨਾਂ ਿਸ਼ਕਵੇ ਦੇ ਐਨੀਆਂ ਗੱਲਾਂ ਸਾਂਝੀਆਂ ਕਰ ਲੈਣਾ
ਕੀ ਇਹ ਸਭ ਘੱਟ ਆ ਿਕਸੇ ਸਕੂਨ ਨਾਲ ?

ਪਤਾ ਕਦ ਕਦ ਮੈਨੂੰ ਲੱਗਦਾ ਤੂੰ ਮੇਰੇ ਿਵੱਚ ਹੀ ਆ


ਮੇਰਾ ਕੋਈ ਿਹੱਸਾ ਬਣਕੇ ਮੇਰੇ ਿਵੱਚ ਈ ਸਫ਼ਰ ਕਰ ਿਰਹਾਂ ਏ
ਿਜੰਨਾ ਮਰਜੀ ਦੂਰ ਕਰ ਲਵਾਂ ਮ ਪਰ ਮੇਰੇ ਅੰਦਰ ਈ ਮੇਰੇ ਚੇਿਤਆਂ ਚ ਮੌਜਦ
ੂ ਗੀ
ਰਿਹੰਦੀ ਆ ਹਰ ਪਲ ਤੇਰੀ
ਲੱਖ ਵਾਰੀ ਕਿਹ ਲਵਾਂ ਭਾਵ ਕੁਝ ਵੀ ਮ
ਪਰ ਹੱਸਦੀ ਹੋਈ ਤਸਵੀਰ ਨੀ ਭੁੱਲਦੀ ਤੇਰੀ

ਯਾਦ ਆ ?
ਓਸ ਿਦਨ ਵੀ ਜਦ ਮੇਰੇ ਉਦਾਸ ਹੋਣ ਤੇ ਆਪਣੇ ਹੱਥਾਂ ਨਾਲ ਮੇਰੇ ਿਚਹਰੇ ਨੂੰ ਫੜਕੇ ਮੱਥਾ
ਚੁੰਿਮਆ ਸੀ !
ਯਾਦ ਆ ਿਕੰਨੇ ਸਕੂਨ ਨਾਲ ਭਰ ਿਗਆ ਸੀ ?
ਪਤਾ ਇਹੀ ਸਕੂਨ ਭਾਲਦੀ ਆ ਮ ਬਸ ਹੋਰ ਕੁਝ ਵੀ ਨਹ

ਕਦੀ ਕਦੀ ਲੱਗਦਾ ਸੱਚ ਰੱਬ ਨੇ ਕੁਝ ਖ਼ਾਸ ਸੋਿਚਆ ਹੋਊ ਸਾਡੇ ਲਈ
ਨਹ ਤਾਂ ਿਕੰਨੇ ਹੀ ਿਚਹਰੇ ਿਮਲਦੇ ਨੇ ਹਰ ਰੋਜ ਮੈਨੂੰ
ਪਰ ਸੱਚ ਪੁਛ
ੱ ਤਾਂ ਕੋਈ ਵੀ ਇੱਕ ਵੀ ਇਨਸਾਨ ਇੰਨੀ ਜਲਦੀ ਇੰਨਾ ਨੇ ੜੇ ਨਹ
ਆਇਆ
ਤੂੰ ਮੇਰੇ ਵਰਗਾ ਏ, ਪਤਾ ਕਈ ਵਾਰੀ ਮੇਰੀ ਖ਼ੁਦ ਨੂੰ ਭਾਲਣ ਦੀ ਖ਼ਵਾਿਹਸ਼ ਤੇਰੇ ਤੇ ਆਕੇ
ਮੁੱਕ ਜਾਂਦੀ ਆ
ਤੇਰੇ ਿਬਨਾਂ ਕੀ ਕਰੂੰਗੀ ਮ
ਇਹ ਸੋਚਦੇ ਮੇਰੀ ਿਜ਼ੰਦਗੀ ਕਈ ਵਾਰ ਰੁਕ ਜਾਂਦੀ ਆ

ਤੂੰ ਸਕੂਨ ਹੈ ਮੇਰਾ ਬਸ ਹੋਰ ਇਸਤ ਵੱਧ ਕੀ ਿਸਫ਼ਤ ਕਰਾਂ


ਇਹ ਿਸਫ਼ਤ ਤਾਂ ਨਹ ਪਰ ਹਾਂ ਕੁਝ ਹੈ ਤੇਰੇ ਤ ਮੇਰੇ ਤੱਕ

ਪਤਾ ਖੁੱਲੀ ਿਜਹੀ ਿਕਤਾਬ ਬਣ ਜਾਂਦੀ ਆ ਮ ਤੇਰੇ ਅੱਗੇ


ਚੰਗਾ ਲੱਗਦਾ ਤੇਰਾ ਮੈਨੂੰ ਗੌਰ ਨਾਲ ਸੁਣਨਾ
ਹਰ ਗੱਲ ਨੂੰ ਸਮਝਣਾ
ਿਬਨਾਂ ਪਰਖਣ ਦੇ
ਮੇਰਾ ਿਦਲ ਕਰਦਾ ਿਕਸੇ ਕਾਸ਼ਨੀ ਸਵੇਰੇ ਚ ਅਸ ਮਿਹਕ ਬਣਕੇ ਘੁਲ਼ ਜਾਈਏ
ਿਜੰਨੇ ਵੀ ਦੁਖ ਹੋਣ ਓਹ ਸ਼ਾਮ ਦੇ ਰੰਗ ਨਾਲ ਭੁੱਲ ਜਾਈਏ

ਤੂੰ ਸੱਚ ਹੋਰਾਂ ਵਰਗਾ ਨਹ


ਤੂੰ ਮੋਹ ਏ ਮੇਰਾ, ਮੇਰਾ ਈ ਅਜ਼ੀਜ਼ ਹੈ
ਤੇਰੇ ਖ਼ਵਾਬ ਮਿਹੰਗੇ ਨੇ , ਜੋ ਰਲਕੇ ਪੂਰੇ ਕਰਨੇ ਨੇ
ਫੱਟ ਇਸ਼ਕਾਂ ਵਾਲੇ ਕੱਿਠਆਂ ਈ ਜਰਨੇ ਨੇ
ਪਤਾ ਿਦਨ ਿਦਨ ਤੂੰ ਬਹੁਤ ਕਰੀਬ ਹੋਈ ਜਾ ਿਰਹਾਂ ਹੈ
ਕੁਦਰਤ ਨੇ ਿਮਲਾਇਆ ਸ਼ਾਇਦ ਤਾਂ ਹੀ ਰੂਹ ਮੇਰੀ ਦੇ ਅਜ਼ੀਜ਼ ਹੋਈ ਜਾ ਿਰਹ
ਹੋਰ ਦੱਸ ਕੀ ਿਲਖਾਂ ਮ ਤੇਰੇ ਬਾਰੇ ?
ਹਲੇ ਵੀ ਤੈਨੂੰ ਖ਼ਾਸ ਨਾ ਆਖਾਂ ਇਹ ਕੋਈ ਗੱਲ ਆਮ ਥੋੜੀ ਏ?

ਿਕੰਨਾ ਖ਼ਾਸ ਏ ਤੂੰ ਮੇਰੇ ਲਈ


ਇਹ ਗੱਲ ਮ ਤੈਨੂੰ ਦੱਸਣੀ ਹੈ
ਜੀਣਾ ਮਰਨਾ ਬਾਅਦ ਦੀ ਗੱਲ ਹੈ
ਬੀਚ ਿਕਨਾਰੇ ਤਾਿਰਆਂ ਭਰੀ ਰਾਤ ਮ ਤੇਰੇ ਨਾਲ ਤੱਕਣੀ ਹੈ

✿✿✿✿✿✿✿
ਹਮਦਰਦ

ਨਾ ਵਹਾਇਆ ਕਰ ਆਪਣੇ ਇਹ ਬੇਸ਼ਕੀਮਤੀ ਹੰਝੂ


ਮੇਰੇ ਕੋਲ਼ ਨਹ ਵੇਿਖਆ ਜਾਂਦਾ ਤੈਨੂੰ ਉਦਾਸ
ਤੈਨੂੰ ਪਤਾ ! ਮੇਰੀ ਰੂਹ ਕੰਬ ਜਾਂਦੀ ਹੈ ਤੇਰੇ ਅੱਥਰੂਆਂ ਨੂੰ ਵੇਖ ਕੇ
ਤੈਨੂੰ ਰਿਦਆਂ ਵੇਖ ਕੇ ਮੇਰਾ ਰੋਮ ਰੋਮ ਰੋ ਪਦਾ ਹੈ

ਸੱਚ ਪੂਰਾ ਆਲਮ ਉਦਾਸ ਹੋ ਜਾਂਦਾ ਹੈ ਤੇਰੇ ਉਦਾਸ ਿਜਹੇ ਿਚਹਰੇ ਨੂੰ ਵੇਖ ਕੇ
ਬੜੀ ਵਾਰ ਵੇਿਖਆ ਹੈ ਮ ਤੇਰੇ ਨਾਲ ਨਾਲ ਪੰਛੀਆਂ ਨੂੰ ਵੀ ਰਦੇ ਹੋਏ

ਮ ਤੈਨੂੰ ਿਕੰਨੀ ਵਾਰੀ ਦੱਿਸਆ ਹੈ ਿਕ ਿਕੰਨੀ ਸੋਹਣੀ ਲੱਗਦੀ ਹੈ ਤੂੰ ਹੱਸਦੀ ਹੋਈ
ਬੜਾ ਿਪਆਰਾ ਿਜਹਾ ਲੱਗਦਾ ਹੈ ਤੇਰਾ ਹੱਸਦਾ ਹੋਇਆ ਭੋਲਾ਼ ਿਜਹਾ ਿਚਹਰਾ
ਤੇਰੀ ਇੱਕ ਮੁਸਕਾਨ ਮੇਰੇ ਸਾਰੇ ਗਮ ਭੁਲਾ ਿਦੰਦੀ ਹੈ ਮੈਨੂੰ
ਇਸ ਲਈ ਆਪਣੇ ਹੰਝਆ
ੂ ਂ ਨੂੰ ਛੱਡ ਕੇ ਹੱਸਦੀ ਿਰਹਾ ਕਰ
ਹੱਸਦੀ ਿਰਹਾ ਕਰ ਮੇਰੇ ਲਈ ਤੇ ਆਪਣੇ ਆਪ ਲਈ ਵੀ
ਹਾਂ ਤੇ ਜੇ ਕਦੇ ਮਨ ਕਰੇ ਵੀ ਰੋਣ ਲਈ ਮੈਨੂੰ ਦੱਸ ਿਦਆ ਕਰ
ਆਪਾਂ ਕੱਠੇ ਹੀ ਰੋ ਿਲਆ ਕਰਾਂਗੇ
ਿਕ ਿਕ ਸਾਡੇ ਹਾਸੇ ਹੰਝ,ੂ ਸੁੱਖ ਦੁੱਖ ਸਭ ਸਾਂਝੇ ਨੇ ਨਾ
ਤਾਂ ਬੇਿਫ਼ਕਰ ਹੋ ਕੇ ਦੱਿਸਆ ਕਰ ਮੈਨੂੰ ਹਰ ਇਕ ਗੱਲ ਜੋ ਵੀ ਤੈਨੂੰ ਪਰੇਸ਼ਾਨ ਕਰਦੀ ਆ
ਹਰ ਓਹ ਗੱਲ ਜੋ ਤੇਰੇ ਰੋਣ ਦਾ ਕਾਰਨ ਬਣਦੀ ਆ
ਿਕ ਿਕ ਅਸ ਇੱਕ ਦੂਜੇ ਦੇ ਹਮਸਫ਼ਰ ਵੀ ਆ ਤੇ ਇੱਕ ਦੂਜੇ ਦੇ ਹਮਦਰਦ ਵੀ

✿✿✿✿✿✿✿
ਅਧੂਰਾ

ਤੇਰੇ ਤੇ ਖ਼ੁਦ ਦੇ ਨਾਲ ਵੀ ਵੱਧ ਿਵਸ਼ਵਾਸ ਹੈ ਮੈਨੂੰ


ਇੰਨਾ ਿਵਸ਼ਵਾਸ ਿਜੰਨਾ ਿਕਸੇ ਮੋਿਮਨ ਨੂੰ ਅੱਲਾਹ ਤੇ ਹੁੰਦਾ ਹੈ
ਅੱਖਾਂ ਬੰਦ ਕਰਕੇ ਜੋ ਪਿਹਲਾ ਿਚਹਰਾ ਮੈਨੂੰ ਨਜ਼ਰ ਆ ਦਾ ਹੈ
ਓਹ ਤੇਰਾ ਹੀ ਹੁੰਦਾ ਹੈ

ਮੇਰੇ ਿਦਨ ਦਾ ਪਿਹਲਾ ਤੇ ਆਖ਼ਰੀ ਿਖ਼ਆਲ ਵੀ ਤੂੰ ਹੀ ਹੁੰਦੀ ਹੈ


ਮੇਰਾ ਹੱਸਣਾ ਰੋਣਾ ਜਾਗਣਾ ਸੋਣਾ ਸਭ ਤੇਰੇ ਨਾਲ ਹੀ ਹੈ
ਤੇਰੇ ਬਗੈਰ ਮ ਸੱਚ ਅਧੂਰਾ ਿਜਹਾ ਮਿਹਸੂਸ ਕਰਦਾ ਹਾਂ
ਿਬਲਕੁਲ ਉਸੇ ਤਰਾਂ ਿਜਵ ਇੱਕ ਸੂਈ ਧਾਗੇ ਿਬਨਾਂ ਅਧੂਰੀ ਹੈ
ਿਜਵ ਕੋਈ ਸਵਾਲ ਜਵਾਬ ਿਬਨਾਂ ਅਧੂਰਾ ਹੈ
ਿਜਵ ਿਕਸੇ ਵੀ ਇਕ ਰੰਗ ਤ ਿਬਨਾਂ ਇੰਦਰਧਨੁਸ਼ ਅਧੂਰਾ ਰਿਹ ਜਾਂਦਾ ਹੈ
ਉਸੇ ਤਰਾਂ ਮ ਵੀ ਤੇਰੇ ਿਬਨਾਂ ਪੂਰਾ ਨਹ ਹਾਂ

✿✿✿✿✿✿✿
ਰੂਹ ਦਾ ਹਾਣੀ

ਰਗ ਰਗ ਚ ਵਿਸਆ ਓਹ ਮੇਰੀ ਰੂਹ ਦਾ ਹਾਣੀ


ਬਣਕੇ ਿਮਿਲਆ ਸੀ ਿਜ ਅਧੂਰੀ ਕਹਾਣੀ
ਢਲਦੇ ਿਦਨ ਨਾਲ ਿਜਵ ਿਜਵ ਅਿਹਸਾਸ ਕੋਈ ਨਵਾਂ ਜੁੜਦਾ ਿਗਆ
ਓਵ ਹੀ ਬਣ ਬੇਪਰਵਾਹ ਓਹ ਮੇਰੇ ਵੱਲ ਮੁੜਦਾ ਿਗਆ
ਿਲਖ ਸੂਹੇ ਿਜਹੇ ਅੱਖਰ ਅੱਜ ਕੱਲ ਕੋਈ ਨਜ਼ਮ, ਕੋਈ ਕਿਵਤਾ ਓਹ ਘੜਦਾ ਰਿਹੰਦਾ ਏ
ਜ਼ੁਬਾਨ ਭਾਵ ਇੱਕ ਲਫ਼ਜ਼ ਨਾ ਮ ਕੱਢਾਂ
ਓਹ ਅੱਖਾਂ ਰਾਹ ਸਭ ਪੜਦਾ ਰਿਹੰਦਾ ਏ
ਮੇਰੇ ਤੱਕ ਆ ਦਾ
ਆਪਾ ਗਵਾ ਦਾ
ਮੇਰੇ ਿਵੱਚ ਸਮਾ ਦਾ
ਸੋਹਣੇ ਖ਼ਾਬ ਿਦਖਾ ਦਾ
ਤੇ ਰੀਝਾਂ ਪੁਗਾ ਦਾ
ਮੈਨੂੰ ਓਸ ਪਾਰ ਿਕਸੇ ਹੋਰ ਧਰਤ ਦੀਆਂ ਗੱਲਾਂ ਸੁਣਾ ਦਾ
ਮੇਰੇ ਿਬਨਾਂ ਕੁਝ ਬੋਲੇ ਬਸ ਹੱਕ ਸਮਝ ਕੇ ਗਲ਼ ਨਾਲ ਲਗਾ ਦਾ
ਿਫਰ ਕਲੀਆਂ ਦੇ ਫੁੱਟਣ ਤ ਪੱਿਤਆਂ ਦੇ ਝੜਨ ਤੱਕ ਦਾ ਸਫ਼ਰ ਮੈਨੂੰ ਦੱਸਦਾ ਏ
ਕਰ ਭੋਲੀਆਂ ਭਾਲੀਆਂ ਗੱਲਾਂ ਓਹ ਮੇਰੇ ਨਾਲ ਹੱਸਦਾ ਏ
ਓਹ ਸੰਗ ਮੇਰੇ ਕਾਸ਼ਨੀ 'ਵਾਵਾਂ ਚ ਰਿਲਆ
ਹਨੇ ਰੇ ਤ ਚਾਨਣ ਚ ਢਿਲਆ
ਓਹ ਜਾਣਦਾ ਏ ਚੁੱਪ ਦੇ ਅਰਥ ਤਾਂ ਹੀ ਚਲ, ਛੱਡ ਨਾ ਯਾਰ ਕਿਹਣ ਤੇ ਵੀ ਮੈਨੂੰ ਸੁਣਦਾ
ਰਿਹੰਦਾ ਏ
ਤੂੰ ਿਫ਼ਕਰ ਨਾ ਕਰ, ਸਾਡਾ ਕੱਲ ਚੰਗਾ ਹੋਊਗਾ ਆਖ ਕੇ ਇੰਝ ਨਵ ਨਵ ਖ਼ੁਆਬ ਓਹ
ਬੁਣਦਾ ਰਿਹੰਦਾ ਏ
ਓਹ ਆਿਦ ਤ ਅੰਤ ਤੱਕ
ਸਕੂਨ ਮੇਰੀ ਰੂਹ ਦਾ ਅਨੰ ਤ ਤੱਕ
ਰਾਗ ਤ ਅਲਾਪ ਤੱਕ
ਿਵਛੋੜੇ ਤ ਿਮਲਾਪ ਤੱਕ
ਬਸ ਮੇਰਾ ਦੇ ਿਹੱਸਾ ਹੈ

✿✿✿✿✿✿✿
ਤੇਰੇ ਬਾਰੇ

ਿਕੱਥ ਸ਼ੁਰੂ ਕਰਾਂ ਤੇਰੀ ਤਾਰੀਫ਼


ਕੁਝੱ ਸਮਝ ਨਹ ਆ ਿਰਹਾ ਮੈਨੂੰ
ਤੇਰੀ ਸੀਰਤ ਤੇਰੀ ਸੂਰਤ ਤੇਰੀ ਹਰ ਚੀਜ਼ ਿਦਲ ਤੂੰ ਛੂਹ ਲੈਣ ਵਾਲੀ ਹੈ
ਤੇਰੀ ਸ਼ਾਇਰੀ ਤੇਰੀਆਂ ਗੱਲਾਂ ਿਸੱਧੀਆਂ ਿਦਲ ਿਵੱਚ ਤਰ ਜਾਂਦੀਆਂ ਨੇ
ਤਰਦੀਆਂ ਵੀ ਇਸ ਤਰਾਂ ਨੇ ਿਕ ਅਗਲਾ ਇਨਸਾਨ ਿਫਰ ਅੱਠ ਪਿਹਰ ਤੇਰੇ ਬਾਰੇ ਹੀ
ਸੋਚਦਾ ਰਿਹੰਦਾ ਹੈ

ਮੇਰੇ ਨਾਲ ਵੀ ਤੇ ਇੰਝ ਹੀ ਹੋਇਆ ਸੀ


ਹਾਂ ਪਰ ਪਿਹਲਾਂ ਕਦੇ ਮ ਤੈਨੂੰ ਦੱਿਸਆ ਨਹ
ਤੈਨੂੰ ਯਾਦ ਹੈ ਨਾ
ਆਪਣੇ ਿਰਸ਼ਤੇ ਦੀ ਸ਼ੁਰੂਆਤ ਕਿਵਤਾਵਾਂ ਤ ਹੀ ਹੋਈ ਸੀ
ਪਿਹਲਾਂ ਮੇਰੇ ਿਦਲ ਿਵੱਚ ਤੇਰੀਆਂ ਕਿਵਤਾਵਾਂ ਨੇ ਘਰ ਕੀਤਾ ਤੇ ਿਫਰ ਤੂੰ

ਮੇਰੇ ਿਵੱਚ ਮ ਤਾਂ ਿਜਵ ਖ਼ਤਮ ਿਜਹਾ ਹੀ ਹੋ ਚੁੱਕਾ ਹਾਂ


ਮੇਰੇ ਿਵਚ ਹੁਣ ਿਸਰਫ਼ ਤੂੰ ਬਿਚਆ ਹੈ
ਮੇਰੀ ਰੂਹ ਤੇ ਵੀ ਤੂੰ ਹੀ ਕਾਬਜ਼ ਹੈ
ਮੇਰੇ ਿਦਲ ਿਵੱਚ ਵੀ ਤੇਰਾ ਹੀ ਵਾਸ ਹੈ ਹੁਣ
ਤੂੰ ਸੂਰਜ ਤ ਵੀ ਵੱਧ ਪਕਾਸ਼ਮਈ ਜਾਪਦੀ ਹੈ ਮੈਨੂੰ
ਮੇਰੀ ਿਜ਼ੰਦਗੀ ਦੇ ਹਰੇਕ ਹਨੇ ਰੇ ਕੋਨੇ ਨੂੰ ਤੂੰ ਆਪਣੇ ਪਕਾਸ਼ ਨਾਲ ਰੌਸ਼ਨ ਕਰ ਿਦੱਤਾ ਹੈ
ਮ ਸ਼ੁਕਰਗੁਜ਼ਾਰ ਹਾਂ ਤੇਰਾ ਿਕ ਤੂੰ ਮੈਨੂੰ ਚੁਿਣਆ ਹੈ

✿✿✿✿✿✿✿
ਓਹ ਜਾਣਦਾ ਹੈ

ਓਹ ਜਾਣਦਾ ਏ ਮੁਹੱਬਤ ਦੇ ਅਰਥ ਤਾਂ ਹੀ ਿਤਆਗ ਤ ਡਰਦਾ ਨਹ ਏ


ਅਕਸਰ ਈ ਮੈਨੂੰ ਿਮਲਦਾ ਏ ਓਹ ਆਪਾ ਹਾਰ ਕੇ
ਆਪਣੇ ਹਾਸੇ ਖੁਸ਼ੀਆਂ ਸਭ ਮੇਰੇ ਤ ਵਾਰ ਕੇ
ਬੱਿਚਆਂ ਵਾਂਗੂੰ ਮੇਰੀ ਹਰ ਗੱਲ ਸੁਣ ਲਦਾ ਏ
ਿਜੰਨੀ ਰੀਝ ਨਾਲ ਕੋਈ ਬੁਣੇ ਸਵੈਟਰ
ਓਵ ਹੀ ਅੱਖਰਾਂ ਦੇ ਮੋਤੀ ਮੇਰੇ ਵਾਸਤੇ ਚੁਣ ਲਦਾ ਏ
ਆਪਣੇ ਚੇਿਤਆਂ ਚ ਵੀ ਮੇਰੇ ਸੁਫਿਨਆਂ ਨੂੰ ਖੋਣ ਨਹ ਿਦੰਦਾ
ਮੇਰੇ ਨਾਲ ਹੀ ਸ਼ੁਰੂ ਹੋ ਜਾਂਦਾ, ਕੱਿਲਆਂ ਮੈਨੂੰ ਰੋਣ ਨਹ ਿਦੰਦਾ
ਇਹੋ ਿਜਹਾ ਹੀ ਹੈ ਓਹ ਧੁਪੱ ਦੇ ਸੁਨਿਹਰੀ ਰੰਗ ਵਰਗਾ
ਿਕਸੇ ਸ਼ਾਇਰ ਦੀ ਨਜ਼ਮ
ਤੇ ਮਿਹਬੂਬ ਦੀ ਸੰਗ ਵਰਗਾ
ਕੁਦਰਤ ਚ ਘੁਿਲਆ
ਮਿਹਕਾਂ ਨੂੰ ਮਾਣਦਾ
ਿਚੜੀਆਂ ਨੂੰ ਸੁਣਦਾ
ਰੁੱਖਾਂ ਦੇ ਹਾਣ ਦਾ
ਮੋਹ ਨਾ ਭਿਰਆ ਿਧਆਨ ਧਰਦਾ ਏ
ਓਹ ਜਾਣਦਾ ਿਕ ਮ ਕਾਿਬਲ ਨੀ ਓਹਦੇ
ਿਫਰ ਵੀ ਦੂਣੀ ਮੁਹੱਬਤ ਓਹ ਕਰਦਾ ਏ
ਅਸਲ 'ਚ ਓਹਨੇ ਹੀ ਸਮਝਾਏ ਮੈਨੂੰ ਮੁਹੱਬਤ ਦੇ ਅਰਥ, ਿਤਆਗ ਦਾ ਫ਼ਲਸਫ਼ਾ
ਿਕ ਿਕਵ ਪੀੜਾਂ ਨੂੰ ਹਰਨਾ ਏ
ਿਕਵ ਦੁੱਖਾਂ ਨੂੰ ਹੱਸਕੇ ਜਰਨਾ ਏ
ਚੱਲ ਕੋਈ ਨਾ ਕਿਹ ਕੇ ਗੱਲ ਸੰਭਾਲ਼ ਲਦਾ ਏ
ਚੇਤੇ ਰੱਖਦਾ ਮੇਰੀ ਹਰ ਰੀਝ
ਆਪਣੀ ਸਮਝ ਕੇ ਹਰ ਵਾਰੀ ਪਾਲ਼ ਲਦਾ ਏ
ਓਹਨੂੰ ਨਹ ਆ ਦੀ ਇਹ ਅੱਜ ਕੱਲ ਵਾਲੀ ਮੁਹੱਬਤ
ਫੁੱਲ ਦੇਣਾ ਤੇ ਿਪਆਰ ਜਤਾ ਲੈਣਾ ਵੀ ਦੱਸ ਕੋਈ ਿਪਆਰ ਹੋਇਆ ?
ਓਹ ਆਪਣਾ ਅਸਲ ਰੂਪ ਲੈਕੇ ਮੇਰੇ ਕੋਲ਼ ਆ ਦਾ ਏ
ਚੀਜ਼ਾਂ ਮ ਕੀ ਕਰਨੀਆਂ, ਮੈਨੂੰ ਤੇ ਤੂੰ ਚਾਹੀਦਾ ਏ ਆਖ ਕੇ ਆਪਣੇ ਹੱਥ ਬੁਰਕੀ ਤੋੜ
ਖਵਾ ਦਾ ਏ

ਹੁਣ ਹੋਰ ਦੱਸ ਮ ਇਸਤ ਵੱਧ ਕੀ ਆਖਾਂ !


ਿਜਵ ਚੰਨ ਨੂੰ ਤਾਿਰਆਂ ਦੀ
ਓਵ ਸਾਨੂੰ ਤੇਰੀ ਲੋੜ ਵੇ
ਲੱਖਾਂ ਿਚਹਰੇ ਿਮਲਦੇ ਨੇ ਹਰ ਰੋਜ
ਪਰ ਅਸਾਂ ਨੂੰ ਤੇ ਬਸ ਤੇਰੀ ਥੋੜ ਵੇ
ਿਮਲ ਜਾਵ ਤੂੰ ਤੇ ਮੁਕੰਮਲ ਹੋ ਜਾਈਏ
ਸਭ ਭਰਮਾਂ ਤ ਦੂਰ, ਬਸ ਆਪਣੀ ਅਲੱਗ ਦੁਨੀਆਂ ਵਸਾਈਏ

✿✿✿✿✿✿✿
ਤੇਰੀ ਬਦੌਲਤ

ਤੈਨੂੰ ਇੱਕ ਗੱਲ ਦੱਸਾਂ !


ਮੈਨੂੰ ਪਿਹਲਾਂ ਲੱਗਦਾ ਸੀ ਿਕ ਮੇਰੇ ਿਖ਼ਆਲ ਿਜਵ ਮੁੱਕ ਿਜਹੇ ਗਏ ਨੇ
ਮੇਰੀ ਕਲਮ ਦੀ ਿਸਆਹੀ ਸੁੱਕ ਗਈ ਲੱਗ ਰਹੀ ਸੀ ਮੈਨੂੰ
ਮੇਰੇ ਵਾਂਗੂੰ ਮੇਰੀ ਕਲਮ ਵੀ ਮੌਨ ਰਿਹਣ ਲੱਗ ਗਈ ਸੀ
ਿਬਲਕੁਲ ਮੌਨ !
ਪਤਾ ਨੀ ਿਕੰਨਾ ਹੀ ਅਰਸਾ ਮੇਰੀ ਕਲਮ ਮੌਨ ਰਹੀ
ਇਸਨੇ ਇਕ ਅੱਖਰ ਵੀ ਨਹ ਉਤਾਿਰਆ ਡਾਇਰੀ ਦੇ ਖ਼ਾਲੀ ਪੰਿਨਆਂ ਤੇ

ਮੈਨੂੰ ਲੱਗ ਿਰਹਾ ਸੀ ਿਕ ਮ ਹੁਣ ਦੋਬਾਰਾ ਕਦੇ ਨਹ ਿਲਖਾਂਗਾਂ


ਕਦੇ ਵੀ ਨਹ !
ਪਰ ਿਫਰ ਮੈਨੂੰ ਤੂੰ ਿਮਲੀ
ਤੂੰ ਮੈਨੂੰ ਵਾਿਕਫ਼ ਕਰਵਾਇਆ ਮੇਰੇ ਅੰਦਰ ਦੇ ਸ਼ਾਇਰ ਨਾਲ
ਤੂੰ ਿਦਖਾਈ ਮੈਨੂੰ ਸਾਿਹਤ ਦੀ ਿਵਸ਼ਾਲ ਦੁਨੀਆਂ ਤੇ ਪੇਿਰਤ ਕੀਤਾ ਮੈਨੂੰ ਿਲਖਣ ਲਈ
ਸੱਚ ਦੱਸਾਂ ਮ ਹੁਣ ਜੋ ਵੀ ਿਲਖਦਾ ਹਾਂ ਿਜੰਨਾ ਵੀ ਿਲਖਦਾ ਹਾਂ ਬਸ ਤੇਰੀ ਹੀ
ਿਮਹਰਬਾਨੀ ਹੈ
ਤੇਰੀ ਬਦੌਲਤ ਹੀ ਮੇਰੀ ਮੋਈ ਹੋਈ ਕਲਮ ਇੱਕ ਵਾਰ ਿਫ਼ਰ ਤ ਿਜ਼ੰਦਾ ਹੋਈ ਹੈ
ਮੇਰੀ ਕਲਮ ਦਾ ਹਰ ਅੱਖਰ, ਹਰ ਵਾਕ ਤੇ ਹਰ ਕਿਵਤਾ ਤੈਨੂੰ ਸਮਰਿਪਤ ਹੈ
ਿਸਫ਼ਤ ਤੇਰੀ ਹੁੰਦੀ ਪਰ, ਕਾਇਲ ਮੇਰਾ ਬਣਦਾ ਹੈ
ਮੇਰੀਆਂ ਿਲਖਤਾਂ ਿਵੱਚ ਹੁਣ ਤੇਰਾ ਿਚਹਰਾ ਬਣਦਾ ਹੈ

✿✿✿✿✿✿✿
ਜਦ ਹੋਵ ਨਾ ਅੱਖੀਆਂ ਸਾਹਵ
ਤਾਂ ਤਲਬ ਰਿਹੰਦੀ
ਪਲ ਰਿਹੰਦੀ ਹਰ ਪਲ ਰਿਹੰਦੀ
ਿਕਸੇ ਸ਼ਾਇਰ ਦੀ ਅਧੂਰੀ ਸਤਰ ਸੀ ਮ
ਓਹਨੇ ਮੈਨੂੰ ਿਮਲਕੇ ਪੂਰਾ ਕਿਰਆ ਏ
ਛੱਡਣ ਦੀ ਗੱਲ ਤਾਂ ਬੜੀ ਦੂਰ
ਓਹਨੇ ਆਪਣਾ ਹਰ ਇੱਕ ਸੁਫ਼ਨਾ ਮੇਰੇ ਤ ਹਿਰਆ ਏ
✿✿✿✿✿✿✿

ਿਜਵ
ਿਕਸੇ ਗੁਲਾਬ ਨੂੰ ਆਬ
ਲਾਹੌਰ ਨੂੰ ਪੰਜਾਬ
ਤੇ ਰਾਣੀ ਨੂੰ ਨਵਾਬ ਿਮਲਦਾ ਏ,
ਓਵ ਹੀ ਓਹ ਮੈਨੂੰ ਮੇਰਾ ਬਣਕੇ ਿਮਿਲਆ ਸੀ,
ਿਪਆਰਾਂ ਵਾਲਾ ਫੁੱਲ ਓਹਦੇ ਅੰਦਰ ਿਖਿਲਆ ਸੀ
✿✿✿✿✿✿✿
ਮ ਸਕੂਨ ਆ ਓਹਦਾ
ਓਹ ਮੈਨੂੰ ਦੱਸਦਾ ਰਿਹੰਦਾ ਏ
ਮੇਰੇ ਦੁੱਖਾਂ ਦਾ ਸਾਥੀ
ਖ਼ੁਸ਼ੀ ਵੇਲੇ ਮੇਰੇ ਸੰਗ ਹੱਸਦਾ ਰਿਹੰਦਾ ਏ
ਓਹ ਸੂਰਜ ਦੀ ਲੋਅ ਦੇ ਵਾਂਗੂੰ
ਤਪਦਾ ਰਿਹੰਦਾ ਏ
ਮੈਨੂੰ ਖੋਣ ਤ ਡਰਦਾ ਏ
ਿਕਸੇ ਹੋਰ ਦਾ ਹੋਣ ਤ ਡਰਦਾ ਏ
ਸਾਵਾਂ ਈ ਮੇਰੇ ਵਰਗਾ
ਿਕਸੇ ਦੇ ਰੋਣ ਤ ਡਰਦਾ ਏ
✿✿✿✿✿✿✿

ਰਾਬਤੇ ਨੇ ਰੂਹਾਂ ਦੇ
ਸੱਜਣ ਖੜੇ ਰਿਹੰਦੇ ਿਦਲ ਦੀਆਂ ਬਰੂਹਾਂ ਤੇ
ਆ ਦੇ ਨੇ ਜਾਂਦੇ ਨੇ
ਨਾਜ਼ੁਕ ਿਜਹੇ ਿਦਲ ਨੂੰ ਿਕੰਨਾ ਕੁਝ ਸਮਝਾ ਦੇ ਨੇ
ਤਾਂ ਹੀ ਮੇਰੇ ਸੋਹਣੇ ਖ਼ਵਾਬ ਦਾ ਿਖਆਲ ਹੈ ਓਹ,
ਿਕਸੇ ਸ਼ਾਇਰ ਦੀ ਗ਼ਜ਼ਲ ਵਾਂਗਰ ਬਾਕਮਾਲ ਹੈ ਓਹ
✿✿✿✿✿✿✿
ਮੇਰੀ ਵਫ਼ਾ ਦੀ ਅੱਗ ਿਵੱਚ
ਓਹ ਤਪਣਾ ਚਾਹੁੰਦਾ ਏ
ਆਪਣੀ ' ਮ ' ਗਵਾ ਕੇ
ਮੇਰੇ ਿਵੱਚ ਰਚਣਾ ਚਾਹੁੰਦਾ ਏ
ਅੱਜ ਕੱਲ ਵਾਲਾ ਇਸ਼ਕ ਨੀ ਓਹਦਾ
ਓਹ ਤੇ ਮੇਰੀ ਰੂਹ ਚ ਵਸਣਾ ਚਾਹੁੰਦਾ ਏ
✿✿✿✿✿✿✿

ਜਦ ਵੀ ਹੱਸੇ ਓਹ ਰੁਮਕਣ 'ਵਾਵਾਂ


ਹਰ ਇੱਕ ਨੂੰ ਦੇਵੇ ਸੋਹਣੀਆਂ ਸਲਾਵਾਂ
ਕੁਲ
ੱ ਦੁਨੀਆਂ ਦੀਆਂ ਸ਼ੈਆਂ ਓਹਦੇ ਅੱਗੇ ਿਫੱਕੀਆਂ ਨੇ ,
ਪਰ ਓਹ ਵਾਂਗ ਆਿਬ ਫ਼ਤੂਰ ਿਜਵ
ਮ ਰੂਹਾਂ ਹੋਰ ਵੀ ਿਡੱਠੀਆਂ ਨੇ ,
ਓਹਦੇ ਹਾਿਸਆਂ ਿਵੱਚ ਤੇ ਰੱਬ ਵੱਸਦਾ ਏ,
ਜੋ ਸਕੂਨ ਓਸ ਪਲ ਿਮਲਦਾ ਓਹ ਬਸ ਮੈਨੂੰ ਈ ਪਤਾ
ਜਦ ਵੀ ਓਹ ਮੇਰੇ ਵੱਲ ਹੱਸਕੇ ਤੱਕਦਾ ਏ
✿✿✿✿✿✿✿
ਸੋਹਣਾ ਸੱਜਣ ਮੇਰਾ ਿਦਲ ਦਾ ਬੜਾ ਸਾਫ਼ ਹੈ
ਓਹ ਮੁਹੱਬਤ ਮੇਰੀ ਿਜਵ ਰੂਹ ਕੋਈ ਪਾਕ ਹੈ
ਮੇਰੇ ਕੁਝ ਆਖਣ ਤੇ ਬੱਿਚਆਂ ਵਾਂਗ ਸੰਗ ਪਦਾ ਏ
ਹੋਵੇ ਮੇਰੀ ਗਲਤੀ ਤਾਂ ਵੀ ਆਪੇ ਮਾਫ਼ੀ ਮੰਗ ਲਦਾ ਏ
✿✿✿✿✿✿✿

You might also like