A8b0f9af 1640337870014

You might also like

Download as pptx, pdf, or txt
Download as pptx, pdf, or txt
You are on page 1of 21

DPBI101

ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ, ਵਿਰੋਧੀ ਸ਼ਬਦ,


ਸਮਾਨਾਰਥੀ ਸ਼ਬਦ, ਅਗੇਤਰ-ਪਿਛੇਤਰ
ਅਗੇਤਰ-ਪਿਛੇਤਰ, ਬਹੁਅਰਥਕ ਸ਼ਬਦ,
ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
o ਅਗੇਤਰ-ਪਿਛੇਤਰ ਸ਼ਬਦ-ਰਚਨਾ ਦਾ ਹਿੱਸਾ ਹੁੰਦੇ ਹਨ।
o ਇਹ ਮੂਲ ਸ਼ਬਦਾਂ ਦੇ ਅੱਗੇ ਜਾਂ ਪਿਛੇ ਲੱਗ ਕੇ ਨਵਾਂ ਸ਼ਬਦਾਂ ਦੀ
ਸਿਰਜਣਾ ਕਰਦੇ ਹਨ।
o ਇਸਦਾ ਉਦੇਸ਼ ਸ਼ਬਦਾਵਲੀ ਵਿਚ ਵਾਧਾ ਕਰਨਾ ਹੈ
ਕਿਸੇ ਬੋਲੀ ਜਾਂਦੀ ਬੋਲੀ ਵਿੱਚ ਵਰਤੇ ਜਾਂਦੇ ਸ਼ਬਦ ਮੁਖ ਤੌਰ ਤੇ ਦੋ
ਤਰ੍ਹਾਂ ਦੇ ਹੁੰਦੇ ਹਨ

 ਮੂਲ ਸ਼ਬਦ
 ਰਚਿਤ ਸ਼ਬਦ
 ਜੋ ਸ਼ਬਦ ਕਿਸੇ ਹੋਰ ਸ਼ਬਦ ਤੋਂ ਨਾ ਬਣਨ, ਉਹ ਮੂਲ ਸ਼ਬਦ
ਅਖਵਾਉਂਦੇ ਹਨ; ਜਿਵੇਂ :- ਖਾ, ਰੋਗ , ਘਰ, ਪੜ੍ਹ, ਆਦਿ ।
 ਜੋ ਸ਼ਬਦ ਕਿਸੇ ਹੋਰ ਸ਼ਬਦ ਦੀ ਸਹਾਇਤਾ ਤੋਂ ਰਚੇ ਜਾਣ, ਉਹ
ਰਚਿਤ ਸ਼ਬਦ ਅਖਵਾਉਂਦੇ ਹਨ; ਜਿਵੇਂ :- ਖਾ ਤੋਂ ਖਾਉ,
ਖਾਧਾ, ਖਾਵਾਂਗੇ , ਖਾਣਾ ; ਰੋਗ ਤੋਂ ਰੋਗੀ , ਅਰੋਗ ,
ਅਰੋਗਤਾ ; ਘਰ ਤੋਂ ਬੇਘਰ , ਘਰੇਲੂ ; ਪੜ੍ਹ ਤੋਂ
ਪੜ੍ਹਨਾ, ਪੜ੍ਹਾਉ, ਪੜ੍ਹਾਈ, ਅਨਪੜ੍ਹ,
ਪੜ੍ਹਾਉਣਾ, ਪੜ੍ਹਿਆ, ਆਦਿ
ਅਗੇਤਰ ਅਤੇ ਪਿਛੇਤਰ ਦਾ ਮੂਲ ਕਾਰਜ ਕਿਸੇ ਭਾਸ਼ਾ ਦੀ
ਸ਼ਬਦਾਵਲੀ ਵਿਚ ਵਾਧਾ ਕਰਨਾ।
ਰਚਿਤ ਸ਼ਬਦ ਵੀ ਦੋ ਪ੍ਰਕਾਰ ਦੇ ਹੁੰ ਦੇ ਹਨ
•ਸਮਾਸੀ ਸ਼ਬਦ (Compound Words)
•ਉਤਪੰ ਨ ਸ਼ਬਦ (Derived Words)  

ਸਮਾਸੀ ਸ਼ਬਦ ਉਤਪੰ ਨ ਸ਼ਬਦ


ਜਿਹੜੇ ਸ਼ਬਦ, ਦੋ ਜਾਂ ਦੋ ਤੋਂ ਵਧੀਕ ਜਿਹੜੇ ਮੂਲ ਸ਼ਬਦਾਂ ਨਾਲ ਸ਼ਬਦੰ ਸ਼
ਮੂਲ ਸ਼ਬਦਾਂ ਦੇ ਜੋੜ ਤੋਂ ਬਣੇ ਹੋਣ, (ਮੁੱ ਢ/ਅਗੇਤਰ ਜਾਂ ਅੰ ਤ/ਪਿਛੇਤਰ ਜਾਂ
ਉਹਨਾਂ ਨੂੰ ਸਮਾਸੀ ਸ਼ਬਦ ਆਖਦੇ ਦੋਵੇਂ, ਅਗੇਤਰ +ਪਿਛੇਤਰ ), ਲਾ ਕੇ
ਹਨ ; ਜਿਵੇਂ :- ਰਚਿਤ ਸ਼ਬਦ ਬਣਾਏ ਗਏ ਹੋਣ, ਉਹਨਾਂ
•ਹੱ ਸ + ਮੁਖ = ਹੱ ਸਮੁਖ । ਨੂੰ ਉਤਪੰ ਨ ਸ਼ਬਦ ਆਖਦੇ ਹਨ; ਜਿਵੇਂ :-
•ਆਤਮ + ਘਾਤ = ਆਤਮਘਾਤ । •ਰੋਗ ਤੋਂ ਅ+ ਰੋਗ = ਅਰੋਗ
•ਪੁੱ ਤ ਤੋਂ ਸ + ਪੁੱ ਤ = ਸਪੁੱ ਤ
ਅਗੇਤਰ
ਇਕ ਮੂਲ ਸ਼ਬਦ ਦੇ ਪਹਿਲਾਂ ( ਅੱਗੇ ਜਾਂ ਮੁੱਢ ਵਿੱਚ ) ਜਿਹੜੇ ਅੱਖਰ ਜਾਂ
ਸ਼ਬਦਾਂਸ਼ ਲਾਏ ਜਾਂਦੇ ਹਨ, ਉਹਨਾਂ ਨੂੰ ' ਅਗੇਤਰ ' ਆਖਦੇ ਹਨ ; ਜਿਵੇਂ

ਮਾਨ   ਤੋਂ   ਅਪਮਾਨ   ਜਸ   ਤੋਂ   ਅਪਜਸ   ਰੋਗ   ਤੋਂ   ਅਰੋਗ


  ਭੁਲ   ਤੋਂ   ਅਭੁਲ   ਫਲ   ਤੋਂ   ਨਿਸਫਲ   ਕਾਰ   ਤੋਂ   ਬੇਕਾਰ
ਪਿਛੇਤਰ ( ਲਾ ਕੇ )

ਜਿਹੜੇ ਅੱ ਖਰ ਜਾਂ ਸ਼ਬਦਾਂਸ਼ ਇਕ ਮੂਲ ਸ਼ਬਦ ਦੇ ਅੰ ਤ (ਅਖੀਰ ) ਵਿੱ ਚ ਲਾ ਕੇ,


ਉਤਪੰ ਨ ਸ਼ਬਦ ਬਣਾਏ ਜਾਂਦੇ ਹਨ, ਉਹਨਾਂ ਨੂੰ ' ਪਿਛੇਤਰ ' ਆਖਦੇ ਹਨ ; ਜਿਵੇਂ

  ਲਿੱਖ   ਤੋਂ   ਲਿਖਣਾ   ਮਿਲ   ਤੋਂ   ਮਿਲਾਪ   ਰੰਗ   ਤੋਂ   ਰੰਗਤ


  ਸ਼ਰਮ   ਤੋਂ   ਸ਼ਰਮਾਕਲ   ਖਤਰੀ   ਤੋਂ   ਖਤਰਾਣੀ   ਸੇਵਕ   ਤੋਂ   ਸੇਵਕਾ
  ਰੂਹ   ਤੋਂ   ਰੂਹਾਨੀ   ਦਰਦ   ਤੋਂ   ਦਰਦਨਾਕ   ਬਣ   ਤੋਂ   ਬਣਾਉ
ਦੋ ਜਾਂ ਦੋ ਤੋਂ ਵਧੀਕ ਮੂਲ ਸ਼ਬਦਾਂ ਦੇ ਜੋੜ ਤੋਂ ਬਣੇ ਸ਼ਬਦ ਹੁੰ ਦੇ ਹਨ
A.ਸਮਾਸੀ ਸ਼ਬਦ
B.ਉਤਪੰ ਨ ਸ਼ਬਦ
ਅਗੇਤਰ-ਪਿਛੇਤਰ ਦੀ ਵਰਤੋ ਦੌਰਾਨ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ
ਹੈ ਕਿ ਜੋ ਸ਼ਬਦਾਂਸ਼ ਅਗੇਤਰ ਜਾਂ ਪਿਛੇਤਰ ਵਜੋਂ ਲਗਾਇਆ ਗਿਆ ਹੈ ਉਹ
ਸਾਰਥਕ ਹੋਵੇ ਅਤੇ ਉਸਦੇ ਲੱਗਣ ਨਾਲ ਨਵਾਂ ਸ਼ਬਦ ਬਣ ਜਾਵੇ।
ਬਹੁਅਰਥਕ ਸ਼ਬਦ
ਜਿਹੜਾ ਸ਼ਬਦ ਵੱਖ ਵੱਖ ਭਾਸ਼ਾਈ ਪ੍ਰਸੰਗਾਂ ਵਿਚ ਵੱਖ ਵੱਖ
ਅਰਥਾਂ ਦਾ ਸੰਚਾਰ ਕਰੇ ਉਸਨੂੰ ਬਹੁਅਰਥਕ ਸ਼ਬਦ ਕਿਹਾ ਜਾਂਦਾ
ਹੈ ਜਿਵੇਂ

ਉੱਤਰ
• (ਦਿਸ਼ਾ)ਮੇਰੇ ਘਰ ਦਾ ਮੂੰਹ ਉਤਰ ਦਿਸ਼ਾ ਵੱਲ ਹੈ
• (ਹੇਠਾਂ)ਉਹ ਪੌੜੀ ਤੋਂ ਥੱਲੇ ਉੱਤਰ ਆਇਆ ਹੈ
• (ਜੁਵਾਬ)ਉਸਨੇ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ
• (ਲਹਿਣਾ)ਉਸਦਾ ਮੋਢਾ ਉੱਤਰ ਗਿਆ ਹੈ
ਅਸਤ
(ਡੁੱਬ ਜਾਣਾ) ਸੂਰਜ ਅਸਤ ਹੋ ਗਿਆ ਹੈ
(ਸੜੀਆਂ ਹੱਡੀਆਂ) ਉਹ ਆਪਣੇ ਪਿਤਾ ਦੇ ਅਸਤ ਤਾਰਨ ਗਿਆ ਹੈ
(ਕਮਜੋਰ ਪੈਣਾ) ਬੀਮਾਰੀ ਕਾਰਨ ਉਸਦਾ ਸਰੀਰ ਅਸਤ ਹੋ ਗਿਆ ਹੈ
(ਝੂਠ) ਅਸਤ ਬੋਲਣਾ ਪਾਪ ਹੈ

ਅੱਕ
(ਪੌਦਾ) ਅੱਕ ਦੇ ਪੱਤੇ ਕੌੜੇ ਹੁੰਦੇ ਹਨ
(ਥੱਕ ਜਾਣਾ) ਉਹ ਸਵੇਰ ਦਾ ਕੰਮ ਕਰ ਕਰ ਕੇ ਅੱਕ ਗਿਆ ਹੈ
(ਤੰਗ ਆ ਜਾਣਾ) ਮੈਂ ਤੇਰੀ ਰੋਜ ਦੀ ਬੁੜ ਬੁੜ ਤੋਂ ਅੱਕ ਗਿਆ ਹਾਂ
ਅਸਤ ਦਾ ਸਮਾਨਾਰਥੀ ਸ਼ਬਦ ਹੈ
A. ਜੁਵਾਬ ਦੇਣਾ
B. ਡੁੱ ਬ ਜਾਣਾ
C. ਅੱ ਕ ਜਾਣਾ
ਬਹੁਅਰਥਕਤਾ ਦਾ ਕਾਰਨ
• ਬੁਹਅਰਥਕਤਾ ਦਾ ਮੂਲ ਕਾਰਨ ਅਰਥ ਪਰਤਾਂ ਦਾ ਵਧੇਰੇ ਹੋਣਾ ਹੈ
• ਇਸ ਦਾ ਦੂਜਾ ਕਾਰਨ ਕਿਸੇ ਸ਼ਬਦ ਨਾਲ ਜੁੜੇ ਹੋਏ ਗਹਿਨ ਅਰਥ ਹੁੰਦੇ ਹਨ

o ਮੂਲ ਅਰਥ
o ਪ੍ਰਸੰਗਿਕ ਅਰਥ
ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
o ਉਹ ਸ਼ਬਦ ਹੁੰਦਾ ਹੈ ਜਿਸ ਦਾ ਅਰਥ ਇੱਕ ਤੋਂ ਵਧੇਰੇ ਸ਼ਬਦਾਂ ਵਿਚ ਜਾਂ ਪੂਰੇ ਵਾਕ
ਵਿਚ ਸਪਸਟ ਹੁੰਦਾ ਹੈ।
o ਹਰ ਮਨੁੱਖ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਗੱਲ ਨੂੰ ਘੱਟ ਤੋਂ ਘੱਟ
ਸ਼ਬਦਾਂ ਵਿੱਚ ਕਹਿ ਸਕੇ।
o ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਨਾਲ਼ ਸੰਖੇਪਤਾ ਵੀ ਆਉਦੀ ਹੈ ਅਤੇ ਗੱਲ ਦਾ
ਪ੍ਰਭਾਵ ਵੀ ਵਧਦਾ ਹੈ।
o ਉਦਾਹਾਰਨ ਵਜੋਂ ਜੇ ਕਿਸੇ ਬਾਰੇ ਇਹ ਕਹਿਣਾ ਹੋਵੇ ਕਿ ਉਹ ਅਕਸਰ ਗੱਲ ਨੂੰ
ਭੁੱਲ ਜਾਂਦਾ ਹੈ ਜਾਂ ਉਹ ਕੋਈ ਗੱਲ ਯਾਦ ਨਹੀ ਰੱਖ ਸਕਦਾ ਤਦ ਇਸ ਤਰ੍ਹਾਂ ਦੀ
ਥਾਂ ਭੁੱਲਕੜ ਸ਼ਬਦ ਦੀ ਵਰਤੋਂ ਕੀਤੀ ਜਾ ਸਕਦੀ ਹੈ।
o ਇਸ ਤਰ੍ਹਾਂ ਕਹਿਣ ਨਾਲ਼ ਕੱਲ ਸੰਖੇਪ ਵੀ ਹੋ ਜਾਂਦੀ ਹੈ ਅਤੇ ਪ੍ਰਭਾਵਸਾਲੀ ਵੀ।
• ਉਹ ਪਾਠ ਜੋ ਸੂਰੁ ਤੋਂ ਲੈ ਕੇ ਅੰਤ ਤੱਕ ਅਰੁੱਕ ਕੀਤਾ ਜਾਵੇ   = ਅਖੰਡ-ਪਾਠ 
• ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ   = ਅਖਾੜਾ
• ਉਹ ਥਾਂ ਜੋ ਸਭ ਦੀ ਸਾਂਝੀ ਹੋਵੇ  =  ਸਾਮਲਾਟ
• ਉਹ ਪੁਸਤਕ ਜਿਸ ਵਿਚ ਲਿਖਾਰੀ ਵੱ ਲੋਂ ਆਪਣੀ ਜੀਵਨੀ ਲਿਖੀ ਹੋਵੇ   =   ਸ੍ਵੈ-ਜੀਵਨੀ
• ਉਹ ਪੁਸਤਕ ਜਿਸ ਵਿਚ ਲਿਖਾਰੀ ਨੇ ਕਿਸੇ ਹੋਰ ਵਿਆਕਤੀ ਦੀ ਜੀਵਨੀ ਲਿਖੀ ਹੋਵੇ= ਜੀਵਨੀ
• ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲ਼ੇ  = ਸਪਤਾਹਿਕ
• ਉਹ ਮੁੰ ਡਾ/ਕੁੜੀ ਜਿਸ ਦਾ ਵਿਆਹ ਨਾ ਹੋਇਆ ਹੋਵੇ   = ਕੁਆਰਾ/ਕੁਆਰੀ
• ਉਹ ਵਿਆਕਤੀ ਜੋ ਹੱ ਥ ਨਾਲ਼ ਮੂਰਤਾਂ ਬਣਾਵੇ      =   ਚਿੱ ਤਰਕਾਰ 
• ਉਹ ਥਾਂ ਜਿੱ ਥੋਂ ਚਾਰੇ ਪਾਸਿਆਂ ਵੱ ਲ ਰਸਤੇ ਨਿਕਲ਼ਦੇ ਹੋਣ   =  ਚੁਰਸਤਾ
ਲਿਖਾਰੀ ਵੱਲੋਂ ਆਪਣੀ ਜੀਵਨੀ ਉਤੇ ਲਿਖੀ ਪੁਸਤਕ ਨੂੰ ਕੀ ਕਿਹਾ
ਜਾਂਦਾ ਹੈ ?   
A.ਜੀਵਨੀ
B.ਸਵੈਜੀਵਨੀ
• ਉਹ ਥਾਂ ਜਿੱਥੇ ਘੋੜੇ ਬੱਝਦੇ ਹੋਣ   =  ਤਬੇਲਾ
• ਉਹ ਧਰਤੀ ਜਿਸ ਵਿਚ ਕੋਈ ਫ਼ਸਲ ਨਾ ਉਗਾਈ ਜਾਂ ਸਕਦੀ ਹੋਵੇ  =  ਬੰ ਜਰ
• ਉਹ ਧਰਤੀ ਜਿੱ ਥੇ ਦੂਰ ਤੱ ਕ ਰੇਤ ਹੀ ਰੇਤ ਹੋਵੇ  =  ਮਾਰੂਥਲ
• ਉੱਚੇ ਤੇ ਸੁੱ ਚੇ ਆਚਾਰ ਵਾਲ਼ਾ    =   ਸਦਾਚਾਰੀ
• ਆਗਿਆ ਦਾ ਪਾਲਣ ਕਰਨ ਵਾਲ਼ਾ  =  ਆਗਿਆਕਾਰੀ
• ਆਪਣਾ ਉੱਲੂ ਸਿੱ ਧਾ ਕਰਨ ਵਾਲ਼ਾ   =    ਸ੍ਵਾਰਥੀ
• ਆਪਣੀ ਮਰਜੀ ਕਰਨ ਵਾਲ਼ਾ  =   ਆਪਹੁਦਰਾ
• ਸਾਹਿਤ ਦੀ ਰਚਨਾ ਕਰਨ ਵਾਲ਼ਾ   = ਸਾਹਿਤਕਾਰ
ਸਮਾਨਾਰਥਕ ਸ਼ਬਦ
ਇਸ ਸੰ ਕਲਪ ਦੀ ਵਰਤੋਂ ਅਰਥ ਵਿਗਿਆਨ ਵਿਚ ਕੀਤੀ ਜਾਂਦੀ ਹੈ। ਅਰਥ ਵਿਗਿਆਨ ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ਹੈ ਭਾਵੇਂ
ਪਹਿਲੇ ਸਮਿਆਂ ਵਿਚ ਇਸ ਸ਼ਾਖਾ ਨੂੰ ਦਰਸ਼ਨ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ। ਭਾਸ਼ਾ ਦੀ ਜੁਗਤ ਵਿਚ ਅਨੇਕਾਂ ਸ਼ਬਦ
ਵਿਚਰਦੇ ਹਨ ਅਤੇ ਇਨ੍ਹਾਂ ਦਾ ਵਾਧਾ ਘਾਟਾ ਲਗਾਤਾਰ ਵਾਪਰਦਾ ਰਹਿੰ ਦਾ ਹੈ। ਸਮਾਨਾਰਥਕ ਸ਼ਬਦ ਦੇ ਸੰ ਕਲਪ ਦੀ ਪਰਿਭਾਸ਼ਾ ਅਨੁਸਾਰ
: ਜਦੋਂ ਇਕੋ ਸਥਿਤੀ, ਵਸਤੂ ਆਦਿ ਨੂੰ ਪਰਗਟਾਉਣ ਲਈ ਇਕ ਤੋਂ ਵਧੇਰੇ ਸ਼ਬਦ ਰੂਪਾਂ ਦੀ ਵਰਤੋਂ ਕੀਤੀ ਜਾਵੇ ਅਤੇ ਇਨ੍ਹਾਂ ਸ਼ਬਦ ਰੂਪਾਂ ਨੂੰ
ਸਮਾਨਾਰਥਕ ਕਿਹਾ ਜਾਂਦਾ ਹੈ। ਭਾਵੇਂ ਇਹ ਸੰ ਕਲਪ ਸਿਧਾਂਤਕ ਤੌਰ ’ਤੇ ਭਾਸ਼ਾ ਦੀ ਪ੍ਰਕਿਰਤੀ ਦੇ ਉਲਟ ਹੈ। ਭਾਸ਼ਾ ਦੀ ਪ੍ਰਕਿਰਤੀ ਵਿਚ
ਸੰ ਜਮ ਹੁੰ ਦਾ ਹੈ ਪਰ ਇਹ ਸੰ ਕਲਪ ਸੰ ਜਮ ਦਾ ਵਿਰੋਧੀ ਹੈ। ਇਸ ਕਰਕੇ ਕੋਈ ਇਕ ਸ਼ਬਦ ਸਿਧਾਂਤਕ ਤੌਰ ਤੇ ਦੂਜੇ ਸ਼ਬਦ ਦਾ ਵਿਕਲਪ
ਨਹੀਂ ਹੋ ਸਕਦਾ, ਜਿਵੇਂ : ਲੰਮਾ, ਉਚਾ, ਵੱ ਡਾ ਆਦਿ ਸ਼ਬਦ ਇਕੋ ਸਥਿਤੀ ਲਈ ਨਹੀਂ ਵਰਤੇ ਜਾ ਸਕਦੇ ਜਿਵੇਂ : ‘ਮੇਰਾ ਇਹ ਭਰਾ ਉਚਾ ਹੈ,
ਮੇਰਾ ਇਹ ਭਰਾ ਵੱ ਡਾ ਹੈ ਅਤੇ ਮੇਰਾ ਇਹ ਭਰਾ ਲੰਮਾ ਹੈ। ਇਹ ਤਿੰ ਨੇ ਸ਼ਬਦ ਇਕੋ ਅਰਥ ਨਹੀਂ ਦਿੰ ਦੇ। ਪਰ ਮੋਟੇ ਤੌਰ ’ਤੇ ਭਾਵੇਂ ਇਨ੍ਹਾਂ ਦੀ
ਵਰਤੋਂ ਸਥਿਤੀ ਅਨੁਸਾਰ ਅਰਥ ਸੀਮਾ ਬਦਲਦੀ ਰਹਿੰ ਦੀ ਹੈ ਫਿਰ ਵੀ ਇਨ੍ਹਾਂ ਨੂੰ ਸਮਾਨਾਰਥਕ ਸ਼ਬਦਾਂ ਦੇ ਘੇਰੇ ਵਿਚ ਰੱ ਖਿਆ ਜਾਂਦਾ ਹੈ।
ਸਮਾਨਾਰਥਕ ਸ਼ਬਦਾਂ ਦੀ ਸਥਾਪਤੀ ਲਈ ਵੱ ਡਾ ਅਧਾਰ ਭਾਸ਼ਾਵਾਂ ਦਾ ਮੇਲ ਜਾਂ ਸ਼ਬਦਾਂ ਦਾ ਉਧਾਰੀਕਰਨ ਹੈ। ਜਦੋਂ ਦੋ ਭਾਸ਼ਾਵਾਂ ਦੇ ਲੋ ਕ
ਇਕ ਲੰਮਾ ਸਮਾਂ ਮੇਲ ਵਿਚ ਰਹਿੰ ਦੇ ਹਨ ਤਾਂ ਇਕ ਭਾਸ਼ਾ ਦੇ ਸ਼ਬਦ ਦੂਜੀ ਭਾਸ਼ਾ ਵਿਚ ਇਸ ਤਰ੍ਹਾਂ ਸੰ ਮਿਲਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ
ਵਰਤੋਂ ਵੀ ਵਿਕਲਪ ਦੇ ਤੌਰ ’ਤੇ ਹੋਣ ਲਗ ਪੈਂਦੀ ਹੈ, ਜਿਵੇਂ : ਸੋਹਣਾ, ਸੁੰ ਦਰ ਅਤੇ ਖੂਬਸੂਰਤ ਤਿੰ ਨ ਵਿਸ਼ੇਸ਼ਣ ਸ਼ਬਦ ਹਨ ਪੰ ਜਾਬੀ ਵਿਚ
ਇਨ੍ਹਾਂ ਦੀ ਵਰਤੋਂ ਵਿਕਲਪ ਦੇ ਤੌਰ ’ਤੇ ਹੁੰ ਦੀ ਹੈ ਭਾਵੇਂ ਇਨ੍ਹਾਂ ਸ਼ਬਦਾਂ ਦਾ ਸਰੋਤ ਵੱ ਖੋ ਵੱ ਖਰਾ ਹੈ। ਇਸੇ ਪਰਕਾਰ ਉਪਭਾਸ਼ਾਵਾਂ ਦੀ
ਸ਼ਬਦਾਵਲੀ ਵੀ ਵੱ ਖਰੀ ਹੁੰ ਦੀ ਹੈ ਜੋ ਟਕਸਾਲੀ ਸ਼ਬਦਾਵਲੀ ਵਿਚ ਲਗਾਤਾਰ ਦਖਲ ਦਿੰ ਦੀ ਰਹਿੰ ਦੀ ਹੈ ਜਿਵੇਂ : ਸਾਂਮ\ਸੰ ਝ, ਤ੍ਰਿਕਾਲਾਂ,
ਆਥਣ, ਸਵੇਰ\ਪ੍ਰਭਾਤ, ਪਹੁਫੁਟਾਲਾ, ਸਾਜਰਾ, ਸਰਗੀਵੇਲਾ, ਧੰ ਮੀਵੇਲਾ, ਤੜਕਾ, ਦਾਬੜਾ\ਬਾਲਟਾ, ਤਸਲਾ, ਤਗਾਰਾ, ਪੁਸਤਕ\ਪੋਥੀ,
ਕਿਤਾਬ, ਬੁੱ ਕ, ਪਾਠਸ਼ਾਲਾ\ਮਦਰਸਾ, ਸਕੂਲ ਇਹ ਸਾਰੇ ਸ਼ਬਦ ਇਕ ਇਕ ਸੰ ਕਲਪ ਲਈ ਜਾਂ ਤਾਂ ਵੱ ਖਰੇ ਸਰੋਤ ਤੋਂ ਆਏ ਹਨ ਜਾਂ ਫਿਰ
ਉਪਭਾਸ਼ਾਈ ਵਖਰੇਵੇਂ ਵਾਲੇ ਹਨ। ਸਮਾਨਾਰਥਕ ਸ਼ਬਦਾਂ ਦੀ ਵੰ ਡ ਦੋ ਪਰਕਾਰ ਕੀਤੀ ਜਾ ਸਕਦੀ ਹੈ, ਜਿਵੇਂ : ਉਹ ਸਮਾਨਾਰਥਕ ਸ਼ਬਦ
ਜਿਹੜੇ ਇਕੋ ਸਥਿਤੀ ਨੂੰ ਪਰਗਟਾਉਂਦੇ ਹਨ ਇਨ੍ਹਾਂ ਦੀ ਵਰਤੋਂ ਵਿਕਲਪ ਦੇ ਤੌਰ ’ਤੇ ਕੀਤੀ ਜਾ ਸਕਦੀ ਹੈ ਅਤੇ ਦੂਜੇ ਉਹ ਸਮਾਨਾਰਥਕ
ਸ਼ਬਦ ਜਿਨ੍ਹਾਂ ਨੂੰ ਸਮਾਨਾਰਥਕ ਤਾਂ ਕਿਹਾ ਜਾਂਦਾ ਹੈ ਪਰ ਉਨ੍ਹਾਂ ਨੂੰ ਇਕੋ ਸਥਿਤੀ ਵਿਚ ਨਹੀਂ ਵਰਤਿਆ ਜਾ ਸਕਦਾ ਭਾਵੇਂ ਉਨ੍ਹਾਂ ਵਿਚ
ਅਰਥ ਸਮਾਨਤਾ ਹੁੰ ਦੀ ਹੋਵੇ।

You might also like