Raga Tradition of Gurmat Sangeet

You might also like

Download as pptx, pdf, or txt
Download as pptx, pdf, or txt
You are on page 1of 15

ਗੁਰਮਤਿ ਸੰਗੀਤ ਦੀ ਰਾਗ ਪਰੰਪਰਾ

ਖੋਜਾਰਥੀ :
ਨਿਗਰਾਨ :
ਭੁਪਿੰਦਰ ਸਿੰਘ,
ਡਾ. ਅਮਰਿੰਦਰ ਸਿੰਘ
ਐੱਮ.ਏ. ਗੁਰਮਤਿ ਸੰਗੀਤ,
ਸਮੈਸਟਰ - 4 .
ਰੋਲ ਨੰਬਰ -
Page 02

ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕਿ ਫਤਿਹ ll


ਜਾਣ-ਪਹਿਚਾਣ
ਰਾਗ ਗੁਰਮਤਿ ਸੰਗੀਤ ਦਾ ਇੱਕ ਮਹੱਤਵਪੂਰਨ ਤੱਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਆਦਾਤਰ
ਬਾਣੀ ਰਾਗਾਂ ਵਿੱਚ ਰਚੀ ਗਈ ਹੈ।ਗੁਰ ਸ਼ਬਦ ਦੇ ਸੰਦੇਸ਼ ਨੂੰ ਲੋਕਾਈ ਤੱਕ ਪਹੁੰਚਾਉਣ ਅਤੇ ਮਨੁੱਖੀ ਹਿਰਦੇ
ਵਿੱਚ ਵਸਾਉਣ ਹਿੱਤ ਗੁਰੂ ਸਹਿਬਾਨਾਂ ਨੇ ਰਾਗ ਨੂੰ ਇੱਕ ਵਡਮੁੱਲੇ ਸਾਧਨ ਵਜੋਂ ਮਾਨਤਾ ਦਿੱਤੀ l
ਗੁਰਬਾਣੀ ਵਿਚਲੇ ਅਨੇ ਕਾਂ ਫੁਰਮਾਨਾਂ ਅਤੇ ਸਿੱਖ ਰਹਿਤ- ਮਰਯਾਦਾ ਵਿੱਚ ਸ਼ਬਦ ਕੀਰਤਨ ਲਈ ਰਾਗ
ਦੀ ਹੋਂਦ ਨੂੰ ਪ੍ਰਮੁੱਖ ਅਤੇ ਬੁਨਿਆਦੀ ਦਰਜਾ ਦਿੱਤਾ ਗਿਆ ਹੈ l ਗੁਰਮਤਿ ਸੰਗੀਤ ਵਿਚ ਰਾਗ ਦੇ ਪ੍ਰਯੋਗ
ਦਾ ਇੱਕ ਵਿਲੱਖਣ, ਮੌਲਿਕ ਅਤੇ ਮਾਰਿਯਾਦਤ ਵਿਧੀ ਵਿਧਾਨ ਹੈ l
Page 05

ਰਾਗ ਦੀ ਪਰਿਭਾਸ਼ਾ
ਉਹ ਵਿਸ਼ੇਸ਼ ਧੁਨੀ ਜੋ ਜਨ ਚਿੱਤ ਨੂੰ ਰੰਜਕਤਾ ਪ੍ਰਦਾਨ ਕਰਦੀ ਹੈ ਉਸ ਨੂੰ
ਰਾਗ ਕਿਹਾ ਜਾਂਦਾ ਹੈ l ਰਾਗ 7 ਵੀਂ ਸ਼ਤਾਬਦੀ ਤੋਂ ਹੋਂਦ ਵਿੱਚ ਆਇਆ
ਮੰਨਿਆ ਆਂਦਾ ਹੈ l ਰਾਗ ਦਾ ਸਭ ਤੋਂ ਪਹਿਲਾ ਜਿਕਰ ਮਤੰਗ ਮੁਨੀ ਦੇ
ਗਰੰਥ ਬ੍ਰਹਦਦੇਸ਼ੀ ਵਿੱਚ ਮਿਲਦਾ ਹੈ l ਭਾਰਤੀ ਸੰਗੀਤ ਪ੍ਰੰਪਰਾ ਅਨੁਸਾਰ
ਪ੍ਰਭੂ ਪ੍ਰਾਪਤੀ ਲਈ ਰਾਗ ਨੂੰ ਇੱਕ ਉੱਤਮ ਸਾਧਨ ਸਾਧਨ ਮੰਨਿਆ ਗਿਆ
ਹੈ l ਰਾਗ ਦੇ ੧੦ ਲੱਛਣ ਮੰਨੇ ਜਾਂਦੇ ਹਨ l ਭਾਰਤੀ ਸੰਗੀਤ ਵਿੱਚ ਰਾਗਾਂ ਦਾ
ਵਰਗੀਕਰਨ ਰਾਗਾਂ ਦੇ ਸਰੂਪਾਂ,ਭਾਸ਼ਾਈ ਅਤੇ ਇਲਾਕਾਈ ਭੇਦਾਂ,ਰਾਗ
20
22 ਰਾਗਨੀ ਪੱਧਤੀ ਅਤੇ ਵੱਖ- ਵੱਖ ਮੱਤਾਂ ਦੇ ਅਧਾਰ ਤੇ ਕੀਤੇ ਜਾਂਦਾ ਰਿਹਾ
ਗੁਰਮਤਿ ਸੰਗੀਤ ਵਿੱਚ ਰਾਗ
ਬਾਣੀ ਦਾ ਮੁੱਖ ਉਦੇਸ਼ ਮਨੁੱਖ ਨੂੰ ਪਰਮ ਸੱਤ ਪ੍ਰਮਾਤਮਾ ਵਰਗਾ ਸਚਿਆਰਾ ਬਣਾਉਣਾ ਹੈ l ਗੁਰਬਾਣੀ ਦੇ
ਅੰਤਰੀਵ ਭਾਵਾਂ ਨੂੰ ਮਨੁੱਖੀ ਹਿਰਦੇ ਤੱਕ ਸੰਚਾਰਿਤ ਕਰਨ ਲਈ ਗੁਰੂ ਸਾਹਿਬ ਨੇ ਵੱਖ ਵੱਖ ਰਾਗਾਂ ਦੀ
ਵਰਤੋਂ ਇੱਕ ਮਾਧਿਅਮ ਵਜੋਂ ਕੀਤੀ ਅਤੇ ਰਾਗ ਨੂੰ ਸ਼ਬਦ ਤੇ ਭਾਰੂ ਨਹੀਂ ਹੋਣ ਦਿੱਤਾ l ਜਿਥੇ ਗੁਰੂ ਸਾਹਿਬ
ਨੇ
ਧੰਨ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ ll ....
ਸਭਨਾ ਰਾਗਾਂ ਵਿੱਚ ਸੁ ਭਲਾ ਭਾਈ ਜਿਤੁ ਵਸਿਆ ਮਨਿ ਆਏ ll ..
ਉਚਾਰ ਕੇ ਰਾਗਾਂ ਦੀ ਉਪਮਾ ਕੀਤੀ ਉਥੇ ਨਾਲ ਹੀ ਸੁਚੇਤ ਵੀ ਕੀਤਾ ਕਿ
ਰਾਗੈ ਨਾਦੈ ਬਾਹਰ ਇਨੀ ਹੁਕਮੁ ਨ ਬੂਝਿਆ ਜਾਇ ll
ਗੁਰੂ ਗਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਨੇ ੧੯, ਗੁਰੂ ਅੰਗਦ ਦੇਵ ਜੀ ਨੇ ੯,ਗੁਰੂ ਅਮਰ
ਦਾਸ ਜੀ ਨੇ ੧੬, ਗੁਰੂ ਰਾਮ ਦਾਸ ਜੀ ਨੇ ੩੦, ਗੁਰੂ ਅਰਜਨ ਦੇਵ ਜੀ ਨੇ ੩੦ ਅਤੇ ਗੁਰੂ ਤੇਗ
ਬਹਾਦਰ ਜੀ ਨੇ ਨੇ ੧੫ ਰਾਗਾਂ ਵਿੱਚ ਅਤੇ ਇਸ ਤੋਂ ਇਲਾਵਾ ੧੫ ਭਗਤਾਂ ਅਤੇ ੪ ਗੁਰਸਿਖਾਂ ਨੇ
ਗੁਰਮਤਿ ਸੰਗੀਤ ਦੇ ਰਾਗਾਂ ਦਾ ਵਰਗੀਕਰਨ
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਰਾਗਕਮਿਤ ਬਾਣੀ ਨੂੰ ੩੧ ਮੁੱਖ ਰਾਗਾਂ
ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ l ਇਹਨਾਂ ੩੧ ਰਾਗਾਂ ਦੇ ਅਧੀਨ ੩੧
ਹੋਰ ਰਾਗ ਪ੍ਰਕਾਰ ਵੀ ਪ੍ਰਯੋਗ ਕੀਤੇ ਗਏ ਹਨ l ਇਸ ਤਰਾਂ ਗੁਰੂ ਗਰੰਥ
ਸਾਹਿਬ ਵਿੱਚ ਸੁਭਾਏਮਾਨ ਕੁਲ ਰਾਗਾਂ ਦੀ ਗਿਣਤੀ ੬੨ ਹੋ ਜਾਂਦੀ ਹੈ l
ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਭਾਵੇਂ ਕਿ ਰਾਗਾਂ ਦਾ ਸ਼ਪੱਸ਼ਟ
ਵਰਗੀਕਰਨ ਨਹੀਂ ਮਿਲਦਾ, ਫਿਰ ਵੀ ਵਿਦਵਾਨਾਂ ਵੱਲੋਂ ਗੁਰਮਤਿ
ਸੰਗੀਤ ਦੇ ਰਾਗਾਂ ਨੂੰ ਹੇਠ ਲਿਖੇ ਅਨੁਸਾਰ ਵਰਗੀਕ੍ਰਿਤ ਕੀਤਾ ਗਿਆ ਹੈ :
ਗੁਰਮਤਿ ਸੰਗੀਤ ਦੇ ਸ਼ੁੱਧ ਰਾਗ:
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਤੱਤਕਰੇ ਅਨੁਸਾਰ ਬਾਣੀ ਨੂੰ ੩੧
ਮੁੱਖ ਰਾਗਾਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ l ਇਹ ਮੁੱਖ ਰਾਗ
ਸ਼ੁੱਧ ਰਾਗ ਹਨ ਜਿਨ੍ਹਾਂ ਵਿੱਚ ਕਿਸੇ ਹੋਰ ਰਾਗ ਦੀ ਛਾਇਆ ਨਹੀਂ
ਮਿਲਦੀ ਜਿਵੇਂ ਕਿ ਸਿਰੀ,ਮਾਝ,ਆਸਾ, ਗਉੜੀ ਅਤੇ ਗੂਜਰੀ ਆਦਿ l
ਇਹ ਮੁੱਖ ਰਾਗ ਆਪਣਾ ਸੁਤੰਤਰ,ਸਪਸ਼ਟ,ਅਤੇ ਪ੍ਰਧਾਨ ਸਰੂਪ
ਰੱਖਦੇ ਹਨ lਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਤਤਕਰੇ ਅਨੁਸਾਰ
ਪਹਿਲਾ ਰਾਗ ਸਿਰੀ ਰਾਗ ਅੰਗ ੧੪ ਤੋਂ ਆਰੰਭ ਹੁੰਦਾ ਹੈ ਅਤੇ
ਆਖਰੀ ਇਕੱਤੀਵਾਂ ਰਾਗ ਜੈਜਾਵੰਤੀ ਅੰਗ ੧੩੫੨ ਤੇ ਸਮਾਪਤ
ਗੁਰਮਤਿ ਸੰਗੀਤ ਦੇ ਛਾਇਆਲਗ ਰਾਗ ਰਾਗ :
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ੩੧ ਮੁੱਖ ਰਾਗਾਂ ਦੇ ਸਿਰਲੇਖ ਅਧੀਨ ਇਹਨਾਂ
ਵਿਚੋਂ ੧੪ ਰਾਗਾਂ ਦੇ ੩੧ ਪ੍ਰਕਾਰ ਅੰਕਿਤ ਕੀਤੇ ਗਏ ਹਨ l
ਇਹਨਾਂ ਰਾਗਾਂ ਵਿੱਚ ਆਮ ਤੌਰ ਤੇ ਦੋ ਰਾਗਾਂ ਦੇ ਮਿਸ਼੍ਰਣ ਦੀ ਝਲਕ ਪੈਂਦੀ ਹੈ l
ਇਹਨਾਂ ਵਿੱਚ ਜਿਸ ਰਾਗ ਦੀ ਪ੍ਰਧਾਨ ਛਾਇਆ ਹੁੰਦੀ ਹੈ ਉਹ ਮੁੱਖ ਰਾਗ
ਮੰਨਿਆ ਜਾਂਦਾ ਹੈ ਅਤੇ ਦੂਸਰਾ ਰਾਗ ਓਸੇ ਰਾਗ ਦੇ ਪ੍ਰਕਾਰ ਅਧੀਨ ਆਉਂਦਾ
ਹੈ l ਜਿਵੇਂ ਕਿ : 'ਸੂਹੀ-ਕਾਫੀ' ਅਤੇ 'ਸੂਹੀ-ਲਲਿਤ' ਰਾਗ ਸੂਹੀ ਦੇ ਦੋ ਪ੍ਰਕਾਰ
ਹਨ ਅਤੇ ‘ਗਉੜੀ ਚੇਤੀ’ ਅਤੇ ‘ਗਉੜੀ ਮਾਝ’ ਰਾਗ ਗਉੜੀ ਦੇ ਪ੍ਰਕਾਰ ਹਨ
l
ਸੰਕੀਰਣ ਰਾਗ:
ਛਾਇਆਲਗ ਰਾਗਾਂ ਦੇ ਆਪੋ ਵਿਚ ਮਿਲਣ ਤੋਂ ਜੋ ਭੇਦ ਬਣਦੇ ਹਨ ਉਹ
ਸੰਕੀਰਣ ਰਾਗ ਆਖੀਦੇ ਹਨ (ਮਹਾਨ ਕੋਸ਼)l ਸੰਕੀਰਣ ਰਾਗ ਵਿੱਚ ਕਿਸੇ ਮੁੱਖ
ਰਾਗ ਅਧੀਨ ਦੋ ਤੋਂ ਵੱਧ ਰਾਗਾਂ ਦਾ ਮਿਸ਼੍ਰਣ ਹੁੰਦਾ ਹੈ l ਗੁਰਬਾਣੀ ਵਿੱਚ ਇੱਕੋ
ਇੱਕ ਐਸਾ ਰਾਗ, ਰਾਗ ਗਉੜੀ ਪੂਰਬੀ ਦੀਪਕੀ ਹੈ l ਇਸ ਰਾਗ ਵਿੱਚ
ਗਉੜੀ, ਪੂਰਬੀ ਅਤੇ ਦੀਪਕੀ ਤਿੰਨ ਰਾਗਾਂ ਦਾ ਸੁਮੇਲ ਹੈ l ਇਸ ਰਾਗ ਵਿਚ
ਕੇਵਲ ਗੁਰੂ ਨਾਨਕ ਦੇਵ ਨੇ ਹੀ ਬਾਣੀ ਉਚਾਰਣ ਕੀਤੀ ਹੈ l
ਗੁਰਮਤਿ ਸੰਗੀਤ ਦੇ ਸਨਾਤਨੀ ਰਾਗ

ਗੁਰੂ ਸਾਹਿਬ ਨੇ ਸਨਾਤਨੀ ਕਾਵਿ ਰੂਪ ਵਿੱਚ ਰਚਿਤ ਬਾਣੀ ਨੂੰ ਗਾਉਣ ਲਈ
ਸ਼ੁੱਧ ਸਨਾਤਨੀ ਤੇ ਮਾਰਗੀ ਰਾਗ (ਭਾਵ ਸ਼ਾਸ਼ਤਰੀ) ਪ੍ਰਯੋਗ ਕੀਤੇ l ਗੁਰੂ
ਸਾਹਿਬ ਨੇ ਸਨਾਤਨੀ ਗਾਇਨ ਰੂਪਾਂ ਨੂੰ ਉਹਨਾਂ ਦੀ ਕਲਾ ਮੁਖੀ ਕਠੋਰ
ਅਨੁਸ਼ਾਸ਼ਿਤ ਪਕੜ ਤੋਂ ਮੁਕਤ ਕਰਕੇ ਗੁਰਮਤਿ ਸੰਗੀਤ ਦੇ ਅਨੁਸਾਰੀ ਬਣ੍ਹਾ
ਕੇ ਸਹਿਜ ਰੂਪ ਪ੍ਰਦਾਨ ਕੀਤਾ l
ਆਪ ਜੀ ਨੇ ਪ੍ਰਬੰਧ ਗਾਇਣ ਸ਼ੈਲੀ ਦੇ ਕਾਵਿ ਰੂਪ ਅਸਟਪਦੀਆਂ ਲਈ
ਸਨਾਤਨੀ ਰਾਗ ਸਿਰੀ, ਗਉੜੀ, ਗੂਜਰੀ, ਰਾਮਕਲੀ ਅਤੇ ਪ੍ਰਭਾਤੀ ਰਾਗਾਂ ਦੀ
ਗੁਰਮਤਿ ਸੰਗੀਤ ਦੇ ਦੇਸੀ ਰਾਗ
ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਪ੍ਰਵਾਹ ਨੂੰ ਆਮ ਲੋਕਾਂ ਤੱਕ ਪਹੁਚਾਉਣ
ਲਈ ਵੱਖ ਵੱਖ ਇਲਾਕਿਆਂ ਦੀ ਲੋਕ ਪ੍ਰੰਪਰਾ ਵਿੱਚੋ ਉਪਜੇ ਅਤੇ ਵਿਕਸਤ
ਹੋਏ ਰਾਗਾਂ ਨੂੰ ਵੀ ਗੁਰਮਤਿ ਸੰਗੀਤ ਦਾ ਹਿੱਸਾ ਬਣਾਇਆ l ਗੁਰਮਤਿ
ਸੰਗੀਤ ਦੇ ਅਨੁਸਾਰੀ ਬਣਾਉਣ ਲਈ ਗੁਰੂ ਸਾਹਿਬ ਨੇ ਲੋਕ ਸੰਗੀਤ ਦੀ ਆਪ
ਮੁਹਾਰੀ ਖੁੱਲ ਨੂੰ ਗੁਰਮਤਿ ਸੰਗੀਤ ਦੇ ਸਹਿਜ ਅਨੁਸ਼ਾਸ਼ਨ ਵਿੱਚ ਬੰਨ੍ਹਿਆ l
ਲੋਕ ਅੰਗ ਦੀਆਂ ਗਾਇਨ ਸ਼ੈਲੀਆਂ ਵਾਰ, ਘੋੜੀਆਂ, ਅਲਾਹੁਣੀਆਂ ਆਦਿ
ਲਈ ਰਾਗ ਆਸਾ, ਮਾਝ, ਤੁਖਾਰੀ, ਤਿਲੰਗ ਆਦਿ ਦਾ ਪ੍ਰਯੋਗ ਕੀਤਾ l
ਗੁਰਮਤਿ ਸੰਗੀਤ ਦੇ ਦੱਖਣੀ ਰਾਗ
ਗੁਰੂ ਨਾਨਕ ਦੇਵ ਜੀ ਉਦਾਸੀਆਂ ਸਮੇਂ ਦੱਖਣੀ ਭਾਰਤ ਵੱਲ ਵੀ ਗਏ l
ਉੱਥੇ ਆਪ ਜੀ ਨੇ ਦੱਖਣੀ ਰਾਗਾਂ ਵਿੱਚ ਬਾਣੀ ਦਾ ਗਾਇਨ ਕੀਤਾ l ਸ੍ਰੀ ਗੁਰੂ
ਗਰੰਥ ਸਾਹਿਬ ਵਿੱਚ ਜਿੰਨਾ ਰਾਗਾਂ ਨਾਲ ਦੱਖਣੀ ਸ਼ਬਦ ਅੰਕਿਤ ਹੈ ਉਹ ਦੱਖਣੀ
ਪੱਧਤੀ ਦੇ ਰਾਗ ਦਾ ਸੂਚਕ ਹੈ l ਗੁਰਮਤਿ ਸੰਗੀਤ ਵਿੱਚ ਉੱਤਰੀ ਅਤੇ ਦੱਖਣੀ
ਦੋਨਾਂ ਭਾਰਤੀ ਸੰਗੀਤ ਪੱਧਤੀਆਂ ਦੇ ਰਾਗਾਂ ਨੂੰ ਬਰਾਬਰ ਸਤਿਕਾਰ ਨਾਲ ਗਾਉਣ
ਦਾ ਆਦੇਸ਼ ਹੈ l ਇਸ ਤਰਾਂ ਗੁਰੂ ਸਾਹਿਬ ਨੇ ਦੋਨਾਂ ਸੰਗੀਤ ਪੱਧਤੀਆਂ ਵਿਚਲੀ
ਦੂਰੀ ਨੂੰ ਮਿਟਾਉਣ ਦਾ ਸਫਲ ਯਤਨ ਕੀਤਾ l
ਦੱਖਣੀ ਪੱਧਤੀ ਦੇ ਰਾਗਾਂ ਵਿੱਚ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਬਾਣੀ ਦਾ
ਉਚਾਰਨ ਕੀਤਾ ਜਿਵੇਂ ਕਿ : ਗਉੜੀ ਦੱਖਣੀ, ਵਡਹੰਸ ਦੱਖਣੀ, ਰਾਮਕਲੀ
ਦੱਖਣੀ, ਪ੍ਰਭਾਤੀ ਦੱਖਣੀ ਆਦਿ l
ਗੁਰਮਤਿ ਸੰਗੀਤ ਦੇ ਮੌਸਮੀ ਰਾਗ :
ਗੁਰਮਤਿ ਸੰਗੀਤ ਵਿੱਚ ਕੁਝ ਰਾਗ ਮੌਸਮਾਂ ਨਾਲ ਸਬੰਧਤ ਵੀ ਮਿਲਦੇ ਹਨ ਜੋ ਕਿ ਵਿਸ਼ੇਸ਼
ਮੌਸਮਾਂ ਸਮੇਂ ਹੀ ਗਾਏ ਜਾਂਦੇ ਹਨ l ਇਹਨਾਂ ਵਿਚੋਂ ਬਸੰਤ ਰੁੱਤ ਵਿੱਚ ਬਸੰਤ ਰਾਗ ਅਤੇ
ਵਰਖਾ ਰੁੱਤ ਵਿੱਚ ਮਲ੍ਹਾਰ ਰਾਗ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹਨ l
ਬਸੰਤ ਰੁੱਤ ਦੇ ਆਗਮਨ ਤੇ ਬਸੰਤ ਰਾਗ ਦਾ ਆਰੰਭ ਮਾਘੀ ਦੀ ਸੰਗਰਾਂਦ ਤੋਂ ਪਹਿਲੀ ਰਾਤ
ਹਰਿਮੰਦਰ ਸਾਹਿਬ ਵਿਖੇ ਇੱਕ ਵਿਸ਼ੇਸ਼ ਮਰਯਾਦਾ ਨਾਲ ਕੀਤਾ ਜਾਂਦਾ ਹੈ ਅਤੇ ਹੋਲੇ ਮਹੱਲੇ
ਸਮੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਸੰਤ ਰਾਗ ਕੀਰਤਨ ਦਰਬਾਰ ਸਜਾ ਕੇ ਇਸ ਦੀ
ਸਮਾਪਤੀ ਕੀਤੀ ਜਾਂਦੀ ਹੈ l l ਬਸੰਤ ਦੀ ਰੁੱਤ ਵਿੱਚ ਹਰਿਮੰਦਰ ਸਾਹਿਬ ਵਿੱਚ ਅਤੇ ਹੋਰ
ਗੁਰੂ ਅਸਥਾਨਾਂ ਤੇ ਹਰੇਕ ਚੌਂਕੀ ਦੋਰਾਨ ਬਸੰਤ ਰਾਗ ਵਿੱਚ ਸ਼ਬਦ ਕੀਰਤਨ ਕਰਨਾ ਜਰੂਰੀ
ਸਮਝਿਆ ਜਾਂਦਾ ਹੈ ਅਤੇ ਬਸੰਤ ਕੀ ਵਾਰ ਦੀ ਪੌੜੀ ਲਗਾ ਕੇ ਸਮਾਪਤੀ ਕੀਤੀ ਜਾਂਦੀ ਹੈ l
ਇਸੇ ਤਰਾਂ ਮਲ੍ਹਾਰ ਰਾਗ ਦੀ ਕੀਰਤਨ ਚੌਂਕੀ ਦਾ ਗਾਇਨ ਸਾਵਣ ਅਤੇ ਭਾਦੋਂ ਦੇ ਮਹੀਨਿਆਂ
ਵਰਤਮਾਨ ਦ੍ਰਿਸ਼
ਪਿੱਛਲੇ ਕਈ ਦਹਾਕਿਆਂ ਤੋਂ ਜਿਆਦਾਤਰ ਕੀਰਤਨਕਾਰ ਫ਼ਿਲਮੀ ਗੀਤਾਂ-ਗ਼ਜ਼ਲਾਂ
ਦੀਆਂ ਧੁਨੀਆਂ ਤੇ ਸ਼ਬਦ ਕੀਰਤਨ ਕਰਦੇ ਵੇਖੇ-ਸੁਣੇ ਜਾ ਰਹੇ ਹਨ, ਜੋ ਕੇ ਇੱਕ ਬਹੁਤ
ਮੰਦਭਾਗਾ ਰੁਝਾਨ ਹੈ l ਗੁਰੂ ਗੰਥ ਸਾਹਿਬ ਵਿੱਚ ਗੁਰਬਾਣੀ ਉਪਰ ਸਿਰਲੇਖ ਰੂਪ ਵਿੱਚ
ਰਾਗ ਦਾ ਅੰਕਣ ਹੋਣਾ ਸਪਸ਼ਟ ਰੂਪ ਵਿੱਚ ਦਰਸਾਉਂਦਾ ਹੈ ਕਿ ਇਹ ਕੀਰਤਨੀਏ ਲਈ
ਗੁਰ ਹੁਕਮੁ ਹੈ ਕਿ ਇਸ ਸ਼ਬਦ ਨੂੰ ਇਸ ਰਾਗ ਵਿੱਚ ਗਾਵਿਆ ਜਾਵੇ l ਸਿੱਖ ਰਹਿਤ
ਮਰਯਾਦਾ ਵਿੱਚ ਵੀ ਸਪਸ਼ਟ ਆਦੇਸ਼ ਹੈ ਕਿ ਗੁਰਬਾਣੀ ਨੂੰ ਨਿਰਧਾਰਿਤ ਰਾਗਾਂ ਵਿੱਚ
ਗਾਉਣ ਨੂੰ ਕੀਰਤਨ ਕਹਿੰਦੇ ਹਨ l ਗੁਰੂ ਕੇ ਕੀਰਤਨੀਆਂ ਨੂੰ ਗੁਰਮਤਿ ਸੰਗੀਤ ਦੀ
ਮਰਿਯਾਦਾ ਦਾ ਪਾਲਣ ਕਰਨਾ ਚਾਹੀਦਾ ਹੈ l ਇਸਦੇ ਨਾਲ ਹੈ ਗੁਰਦਵਾਰਾ ਪ੍ਰਬੰਧਕ
ਕਮੇਟੀਆਂ ਨੂੰ ਵੀ ਅਜਿਹੇ ਕੀਰਤਨੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਜੋ
ਨਿਰਧਾਰਤ ਰਾਗਾਂ ਵਿਚ ਕੀਰਤਨ ਕਰਦੇ ਹਨ l l ਖਾਸ ਤੌਰ ਤੇ ਗੁਰਮਤਿ ਸੰਗੀਤ ਦੇ
ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਗੌਰਵਮਈ ਪਰੰਪਰਾ ਨੂੰ ਅਪਨਾਉਣ ਅਤੇ
ਸਹਾਇਕ ਪੁਸਤਕ
ਸੂਚੀ :
1.ਸ੍ਰੀ ਗੁਰੂ ਗਰੰਥ ਸਾਹਿਬ ਰਾਗ ਰਤਨਕਾਰ, ਗੁਰਨਾਮ ਸਿੰਘ ( ਡਾ.), ਧਰਮ ਪਰਚਾਰ
ਕਮੇਟੀ ( ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ) ਸ੍ਰੀ ਅੰਮ੍ਰਿਤਸਰ, 2005.
2. ਸਿੱਖ ਰਹਿਤ ਮਰਿਯਾਦਾ, ਧਰਮ ਪਰਚਾਰ ਕਮੇਟੀ (ਸ਼੍ਰੋ. ਗੁਰਦੁਆਰਾ ਪ੍ਰਬੰਧਕ
ਕਮੇਟੀ ) ਸ੍ਰੀ ਅੰਮ੍ਰਿਤਸਰ, 1998.
3.ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ , ਕਾਹਨ ਸਿੰਘ ਨਾਭਾ (ਭਾਈ), ਭਾਸ਼ਾ ਵਿਭਾਗ,
ਪੰਜਾਬ, 2006.

You might also like